ਗੱਡੀ ਤਖ਼ਤਾਂ ਦੇ ਦਰਸ਼ਨ ਕਰਾਉਣ ਦੇ ਨਾਲ ਸੁਰਗਾਂ ਦ&#26

JUGGY D

BACK TO BASIC
‘‘ਲਓ! ਕਰ ਲੋ ਗੱਲ, ਆਖੇ ਰੇਲ ਗੱਡੀ ਚਲਾਈ ਐ ਪੰਜ ਤਖ਼ਤਾਂ ਦੇ ਦਰਸ਼ਨ ਕਰਨ ਨੂੰ, ਤੇ ਵਿਚ ਇਕ ਡੱਬਾ ਸ਼ਰਾਬ ਦਾ ਭਰ ਕੇ ਲਾ ‘ਤਾ, ਤਾਂ ਕਿ ਜਾਣ ਵਾਲੇ ਸ਼ਰਧਾਲੂਆਂ ਦਾ ਰਾਹ ੱਚ ਨਸ਼ਾ ਈ ਨਾ ਟੁੱਟਜੇ’’ ਬਿੱਕਰ ਨੇ ਦੀਦਾਰ-ਏ-ਤਖ਼ਤ ਰੇਲ ਗੱਡੀ ਸਬੰਧੀ ਟਿੱਪਣੀ ਕੀਤੀ। ‘‘ਆਹੋ! ਅਮਲੀਆ ਤੂੰ ਤਾਂ ਬੋਲਣਾ ਈ ਸੀ, ਬਈ ‘ਕੱਲਾ ਸ਼ਰਾਬ ਦਾ ਡੱਬਾ ਕਿਉਂ ਲਾਇਐ, ਨਾਲ ਭੁੱਕੀ ਤੇ ਫੀਮ ਆਲਾ ਕਾਊਂਟਰ ਵੀ ਚਾਹੀਦਾ ਸੀ’’ ਮਾਸਟਰ ਦਰਸ਼ਨ ਸਿੰਘ ਨੇ ਬਿੱਕਰ ਨਾਲ ਪੰਗਾ ਲਿਆ। ‘‘ਊਂ ਮਾਸਟਰਾ! ਗੱਲ ਤੇਰੀ ੱਚ ਦਮ ਐ ਯਾਰ, ਜੇ ਹੁਣ ਸ਼ਰਾਬ ਆਲਾ ਡੱਬਾ ਜੋੜਿਆ ਸੀ ਤਾਂ ਭੁੱਕੀ ਤੇ ਫੀਮ ਆਲਾ ਦੀ ਜੋੜ ਦਿੰਦੇ, ਫੇਰ ਭਲਾ ਕੀ ਫਰਕ ਪੈ ਜਾਣਾ ਸੀ, ਮੇਰੇ ਵਰਗਾ ਵੀ ਦਰਸ਼ਨ ਕਰ ਆਇਆ ਕਰਦੇ, ਭਾਵੇਂ ਭੁੱਕੀ, ਫੀਮ ਦੇ ਆਸਰੇ ਈ ਤੁਰੇ ਜਾਂਦੇ’’ ਬਿੱਕਰ ਨੇ ਅੱਜ ਪਹਿਲੀ ਵਾਰ ਮਾਸਟਰ ਦਰਸ਼ਨ ਸਿੰਘ ਦੀ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ। ‘‘ਅਮਲੀਆ! ਉਹ ਰੇਲ ਗੱਡੀ ਤੇਰੇ-ਮੇਰੇ ਵਰਗਿਆਂ ਦੇ ਚੜ੍ਹਨ ਲਈ ਨਈਂ, ਉਹਦਾ ਕਿਰਾਇਆ ਦੋ ਲੱਖ ਰੁਪਏ ਐ ਇਕ ਸਵਾਰੀ ਦਾ’’ ਸ਼ਿੰਦੇ ਦੀ ਗੱਲ ਸੁਣ ਕੇ ਬਿੱਕਰ ਨੇ ਛਾਲ ਮਾਰੀ ‘‘ਓ ਮਰੋ ਥੋਡੀ-----ਦੋ ਲੱਖ ਰੁਪਈਆ ਇਕ ਸਵਾਰੀ ਦਾ, ਇਹ ਤਾਂ ਯਾਰ ਬਹੁਤ ਵੱਡੀ ਰਕਮ ਐ’’ ਬਿੱਕਰ ਦੀ ਗੱਲ ਸੁਣਕੇ ਮੁਸਕਰਾਉਂਦਿਆਂ ਸ਼ਿੰਦੇ ਨੇ ਜਵਾਬ ਦਿੱਤਾ ‘‘ਤਾਂਹੀ ਤਾਂ ਅਮਲੀਆ! ਇਸ ਗੱਡੀ ੱਚ ਸ਼ਰਾਬ ਦੀ ਸਟਾਲ ਲਾਈ ਗਈ ਐ, ਇਹ ਗੱਡੀ ਤਖ਼ਤਾਂ ਦੇ ਦਰਸ਼ਨ ਕਰਾਉਣ ਦੇ ਨਾਲ ਹੋਰ ਸੁਰਗਾਂ ਦੇ ਝੂਟੇ ਵੀ ਦਿੰਦੀ ਐ ਅਮਲੀਆ’’ ਸ਼ਿੰਦੇ ਦੀ ਗੱਲ ਸੁਣਕੇ ਬਿੱਕਰ ਨੇ ਪੈਰਾਂ ਭਾਰ ਬੈਠਦਿਆਂ ਕਿਹਾ ‘‘ਕਾਮਰੇਡਾ! ਦੀਦਾਰ-ਏ-ਤਖ਼ਤ ਰੇਲ ਗੱਡੀ ਤਖ਼ਤਾਂ ਦੇ ਦਰਸ਼ਨਾਂ ਦੇ ਨਾਲ ਸਵਰਗਾਂ ਦੇ ਝੂਟੇ ਵੀ ਦਿੰਦੀ ਐ, ਇਹ ਗੱਲ ਮੇਰੀ ਸਮਝ ਨਈਂ ਆਈ?’’ ਬਿੱਕਰ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਸ਼ਿੰਦਾ ਹੱਸ ਪਿਆ ‘‘ਅਮਲੀਆ! ਜਦੋਂ ਗੱਡੀ ੱਚ ਸ਼ਰਾਬ ਦਾ ਇਕ ਪੂਰਾ ਡੱਬਾ ਭਰਿਆ ਪਿਆ ਹੋਵੇ ਤੇ ਰੰਗ-ਬਰੰਗੀਆਂ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਚਿਣੀਆਂ ਪਈਆਂ ਹੋਣ, ਦੂਜਾ ਦੋ ਲੱਖ ਰੁਪਈਏ ਖਰਚ ਕੇ ਅਗਲੇ ਗੱਡੀ ੱਤੇ ਚੜ੍ਹੇ ਹੋਏ ਨੇ, ਫੇਰ ਤਾਂ ਸਵਰਗਾਂ ਦੇ ਨਜ਼ਾਰੇ ਲੈਣਗੇ ਈ’’ ਸ਼ਿੰਦੇ ਦੀ ਗੱਲ ਨਾਲ ਗੱਲ ਜੋੜਦਿਆਂ ਬਾਬਾ ਲਾਭ ਸਿੰਘ ਨੇ ਕਿਹਾ ‘‘ਨਾਲੇ ਭਾਈ! ਜਿਥੇ ਸ਼ਰਾਬ ਆ ‘ਜੇ ਉਥੇ ਕਬਾਬ ਤੇ ਸ਼ਬਾਬ ਵੀ ਆਪਣੇ-ਆਪ ਆ ਵੜਦੈ, ਆਹ ਸ਼ਰਾਬ ਦਾ ਡੱਬਾ ਤਾਂ ਪੱਤਰਕਾਰਾਂ ਨੇ ਲੱਭ ਕੇ ਫੋਟੋ ਛਾਪ ‘ਤੀ, ਦੂਜੇ ਐਬਾਂ ਬਾਰੇ ਅਜੇ ਠਹਿਰ ਕੇ ਪਤਾ ਲੱਗਜੂ’’ ਬਾਬਾ ਲਾਭ ਸਿੰਘ ਨੂੰ ਮੁਖਾਤਿਫ਼ ਹੁੰਦਿਆਂ ਸ਼ਿੰਦੇ ਨੇ ਕਿਹਾ ‘‘ਬਾਬਾ ਜੀ! ਹਰ ਛੋਟੀ-ਛੋਟੀ ਗੱਲ ੱਤੇ ਹੁਕਮਨਾਮੇ ਜਾਰੀ ਕਰਨ ਵਾਲੇ ਤੇ ਆਮ ਸਿੱਖਾਂ ਨੂੰ ਝੱਟ ਤਖ਼ਤਾਂ ੱਤੇ ਸੱਦ ਦੇ ਤਨਖਾਹ ਲਾਉਣ ਵਾਲੇ ਸਾਡੇ ਤਖ਼ਤਾਂ ਦੇ ਜਥੇਦਾਰ ਹੁਣ ਕਿਉਂ ਇਕ-ਦੂਜੇ ੱਤੇ ਗੱਲ ਸੁੱਟੀ ਜਾਂਦੇ ਨੇ, ਜਦੋਂ ਇਹ ਮਾਮਲਾ ਤਾਂ ਸਿੱਧਾ ਤਖ਼ਤਾਂ ਦੇ ਮਾਣ-ਸਤਿਕਾਰ ਨਾਲ ਜੁੜਿਆ ਹੋਇਐ, ਕਿਉਂਕਿ ਇਹ ਗੁੱਡੀ ਈ ਪੰਜੇ ਤਖ਼ਤਾਂ ਦੇਨਾਮ ਚਲਾਈ ਗਈ ਐ’’ ਸ਼ਿੰਦੇ ਦੀ ਗੱਲ ਦਾ ਜਵਾਬ ਦਿੰਦਿਆਂ ਬਾਬਾ ਲਾਭ ਸਿੰਘ ਨੇ ਕਿਹਾ ‘‘ਭਾਈ! ਤਖ਼ਤਾਂ ਦੇ ਮਾਣ-ਸਨਮਾਨ ਨਾਲੋਂ, ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੀ ਜਥੇਦਾਰੀ ਪਿਆਰੀ ਐ, ਰੇਲ ਗੱਡੀ ਚਲਾਉਣ ਆਲੀ ਸਰਕਾਰ ਨੂੰ, ਤੇ ਗੱਡੀ ੱਚ ਚੜ੍ਹੇ ਸਰਕਾਰੀ ਵਜੀਰਾਂ ਨੂੰ ਕੁਛ ਕਹਿ ਕੇ ਉਹਨਾਂ ਨੇ ਆਪਣੀ ਜਥੇਦਾਰੀ ਖਤਰੇ ੱਚ ਪਾਉਣੀ, ਇਹੀ ਜਥੇਦਾਰੀ ਨਾਲ ਤਾਂ ਉਹ ਆਪਣੇ ਆਕਾਵਾਂ ਦਾ ਹੁਕਮ ਵਜਾਉਂਦੇ ਨੇ’’
 

swiny

VIP
Re: ਗੱਡੀ ਤਖ਼ਤਾਂ ਦੇ ਦਰਸ਼ਨ ਕਰਾਉਣ ਦੇ ਨਾਲ ਸੁਰਗਾਂ ਦ

tfs....
 
Top