ਜਲੇਬੀਆਂ

#m@nn#

The He4rt H4ck3r
ਪੱਪੂ : ਜੇ ਪਾਪਾ ਨੇ ਅੱਜ ਵੀ ਜਲੇਬੀਆਂ ਨਾ ਲਿਆਂਦੀਆਂ ਤਾਂ ਮੈਂ ਰੋਟੀ ਵੀ ਨੀ ਖਾਣੀ ...

ਸ਼ੁਰਲੀ (ਪੱਪੂ ਦੀ ਮਾਂ) : ਨਾ ਮੇਰਾ ਮਿੱਠਾ ਗੁੱਸੇ ਨੀ ਹੋਈਦਾ .. ਤੂੰ ਰੋਟੀ ਖਾ ਲੈ ..ਪਾਪਾ ਜਲੇਬੀਆਂ ਲੈ ਆਉਣਗੇ ਤੂੰ ਬਾਅਦ ਚ' ਖਾ ਲਈ ...

ਪੱਪੂ : ਨਹੀ ਮੈ ਨੀ ਖਾਣੀ ....ਤੂੰ ਰੋਜ ਇਹੀ ਕਹਿ ਕੇ ਮੈਨੂੰ ਰੋਟੀ ਖਵਾ ਦਿੰਨੀ ਆ ...

ਸ਼ੁਰਲੀ (ਆਪਣੇ ਘਰ ਵਾਲੇ ਨੂੰ ਫੋਨ ਕਰਕੇ) : :phone ਕਿੱਥੇ ਰਹਿ ਗਿਆ ਲਹਿ ਜਾਣਿਆ :wait.. ਤੂੰ ਛੇਤੀ ਘਰ ਨੀ ਵੜਨਾ ਤੇ ਜਿਹੜਾ ਘਰ ਆ ਇਹਨੇ ਮੈਨੂੰ ਸੁੱਖ ਨਾਲ ਮਰਨ ਨੀ ਦੇਣਾ ....

ਰੁਲਦੂ (ਘਰਵਾਲਾ) : ਮੈਂ ਚਲ ਗਿਆ ਅਮਰੀਕੇ... :mad .. ਹੁਣ ਉੱਡ ਕੇ ਆ ਜਾਵਾਂ ...ਮੇਰੇ ਕੋਲ ਤੇਰੇ ਪਿਓ ਦੀ ਦਿੱਤੀ ਮਾਰੂਤੀ ਨੀ ...ਟੁੱਟੇ ਜੇ ਸਾਇਕਲ ਤੇ ਆ ਰਿਹਾ ...

ਸ਼ੁਰਲੀ : ਬੂਥਾ ਵੇਖਿਆ ਆਵਦਾ .. ਮਾਰੂਤੀ ਵਾਲਾ .. ਮੇਰੇ ਪਿਓ ਨੇ ਮਾਰੂਤੀ ਤੈਨੂੰ ਹੀ ਦੇਣੀ ਸੀ .. ਹੋਰ ਮੁੰਡੇ ਮੁੱਕ ਗੇ ਸੀ ..:princess

ਰੁਲਦੂ : ਆਹੋ ਆਹੋ ..ਤੁਸੀਂ ਵੱਡੇ ਮਾਰੂਤੀ ਦੇਣ ਵਾਲੇ ... ਤੂੰ ਹੈਗੀ ਆ ਨਾ ਔਲਖਾਂ ਵਾਲੇ ਜੈਲੇ ਦੀ ਕੁੜੀ .. ਕੋਈ ਬਟਾਊ ਘਰੇ ਆਜੇ ਤਾਂ ਤੇਰਾ ਪਿਓ ਮੰਜੇ ਗੁਆਂਡੀਆਂ ਘਰੋਂ ਮੰਗਦਾ ਫਿਰਦਾ ਹੁੰਦਾ ...:bak

ਸ਼ੁਰਲੀ : ਥੋਡੇ ਘਰੇ ਕੀ ਸੀ ... ਹੁਣ ਤੱਕ ਥੋਡੀ ਬੁੜੀ ਨੂੰ ਚੱਪਲਾਂ ਨੀ ਜੁੜੀਆਂ .. ਪੈਰ ਘਸਾਉਂਦੀ ਘਸਾਉਂਦੀ ਸਿਵਿਆਂ ਚ' ਜਾ ਪਈ...:blah

ਰੁਲਦੂ : :angry ਆਪਣੀ ਜੁਬਾਨ ਨੂੰ ..........(ਰੁਲਦੂ ਕੁਛ ਬੋਲਣ ਹੀ ਲੱਗਾ ਸੀ ਕਿ ਪੱਪੂ ਬੋਲ ਪਿਆ )


ਪੱਪੂ : ਜਲੇਬੀਆਂ ....:hyper

ਸ਼ੁਰਲੀ : :jesse ਰਾਮ ਨਾਲ ਲੰਗਰ ਡੱਫ਼ ਲਾ ..ਤੇ ਖੂੰਜੇ ਲੱਗ ਕੇ ਸੌਂ ਜਾ ...:dakkan

:cry ਪੱਪੂ ਨੇ ਰੋਂਦੇ ਰੋਂਦੇ ਨੇ ਇੱਕ ਰੋਟੀ ਚੱਕੀ ਤੇ ਪੋਪਲੀ ਬਣਾਕੇ ਖਾਂਦਾ ਖਾਂਦਾ ਆਪਣੇ ਮੰਜੇ ਵਾਲ ਚਲਾ ਗਿਆ ..:cw

ਸ਼ੁਰਲੀ : :phone ਹੈੱਲੋ ਹੈੱਲੋ .. ਲਗਦਾ ਕੱਟਤਾ ਡਫੰਗਰ ਜੇ ਨੇ ......:blah





Writer : Me :)
..
 
Last edited:
Top