ਖੁਦ ਸਫਾਈ ਕਰਨ ਵਾਲਾ ਘਰ

Mandeep Kaur Guraya

MAIN JATTI PUNJAB DI ..
ਫਰਾਂਸਿਸ ਗੋਬ ਇਕ 96 ਸਾਲਾ ਔਰਤ ਹੈ, ਜੋ ਓਰੇਗੋਨ (ਅਮੇਰਿਕਾ) 'ਚ ਰਹਿੰਦੀ ਹੈ। ਉਹ ਇਕ ਅਜਿਹੀ ਔਰਤ ਹੈ, ਜੋ ਜ਼ਿਆਦਾਤਰ ਘਰ ਦੇ ਕੰਮ ਨਹੀਂ ਕਰਦੀ ਕਿਉਂਕਿ ਉਨ੍ਹਾਂ ਦਾ ਘਰ ਬਿਨਾਂ ਕੰਮ ਕੀਤਿਆਂ ਹੀ ਸਾਫ ਹੋ ਜਾਂਦਾ ਹੈ। ਇਸ ਔਰਤ ਦੇ ਘਰ 'ਚ ਸਾਫ-ਸਫਾਈ ਦੇ 68 ਉਪਕਰਨ ਲੱਗੇ ਹਨ। ਇਨ੍ਹਾਂ ਉਪਕਰਨਾਂ ਨੂੰ ਖੁਦ ਫਰਾਂਸਿਸ ਨੇ ਬਣਾਇਆ ਹੈ।
ਘਰ ਦੇ ਹਰ ਕਮਰੇ ਦੀ ਛੱਤ ਨਾਲ ਇਕ ਰੋਟੇਟਿੰਗ ਨੋਜ਼ਲ ਲੱਗਿਆ ਹੈ। ਬਟਨ ਦਬਾਉਂਦਿਆਂ ਹੀ ਕਮਰੇ 'ਚ ਨੋਜ਼ਲ ਨਾਲ ਸਾਬਣ ਅਤੇ ਪਾਣੀ ਦਾ ਛਿੜਕਾਅ ਹੋਣ ਲੱਗਦਾ ਹੈ, ਜਿਸ ਨਾਲ ਕਮਰੇ ਦੀ ਹਰ ਇਕ ਚੀਜ਼ ਧੋਤੀ ਜਾਂਦੀ ਹੈ। ਫਿਰ ਕਮਰੇ 'ਚ ਗਰਮ ਹਵਾ ਭਰਨੀ ਸ਼ੁਰੂ ਹੋ ਜਾਂਦੀ ਹੈ ਤਾਂ ਕਿ ਕਮਰੇ ਦੀ ਹਰ ਚੀਜ਼ ਚੰਗੀ ਤਰ੍ਹਾਂ ਸੁੱਕ ਜਾਏ।
ਛੱਤ ਅਤੇ ਫਰਸ਼ ਨੂੰ ਵਾਟਰਪਰੂਫ ਬਣਾਉਣ ਲਈ ਉਨ੍ਹਾਂ 'ਤੇ ਬਨਾਉਟੀ ਗੂੰਦ (ਰੇਸਿਨ) ਲਗਾਈ ਹੋਈ ਹੈ। ਘਰ 'ਚ ਕਿਸੇ ਵੀ ਗਲੀਚੇ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਘਰ ਦੇ ਹਰੇਕ ਫਰਨੀਚਰ ਵਾਟਰਪਰੂਫ ਮਟੀਰੀਅਲ ਨਾਲ ਬਣਿਆ ਹੈ। ਕਮਰੇ 'ਚ ਲੱਗੀਆਂ ਪੇਂਟਿੰਗਸ ਨੂੰ ਪਲਾਸਟਿਕ ਨਾਲ ਕਵਰ ਕੀਤਾ ਗਿਆ ਹੈ ਤਾਂ ਕਿ ਖਰਾਬ ਨਾ ਹੋਣ। ਸ਼ੋਅਪੀਸਾਂ ਨੂੰ ਦੀਵਾਰਾਂ 'ਚ ਲੱਗੇ ਸ਼ੀਸ਼ੇ ਦੀ ਕੈਬਨਿਟ 'ਚ ਰੱਖਿਆ ਗਿਆ ਹੈ। ਦੀਵਾਰਾਂ ਦੇ ਪੇਂਟ ਵਾਟਰ ਰੈਜ਼ਿਸਟੈਂਟ ਅਤੇ ਫਰਸ਼ ਦੀਆਂ ਢਲਾਨਾਂ ਨੂੰ ਬਹੁਤ ਹੀ ਸੂਖਮ ਢੰਗ ਨਾਲ ਬਣਾਇਆ ਗਿਆ ਹੈ, ਜਿਸ ਨਾਲ ਸਾਰਾ ਪਾਣੀ ਕਮਰੇ ਦੇ ਕੋਨਿਆਂ 'ਚ ਇਕੱਠਾ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਉਥੋਂ ਇਸ ਦਾ ਨਿਕਾਸ ਹੋ ਜਾਂਦਾ ਹੈ।
ਘਰ 'ਚ ਸਿੰਕ ਵੀ ਲੱਗੀ ਹੈ, ਜੋ ਆਪਣੇ-ਆਪ ਧੁਲ ਜਾਂਦੀ ਹੈ। ਰਸੋਈ ਦੀ ਕੈਬਨਿਟ ਡਿਸ਼ਵਾਸ਼ਰ ਦਾ ਵੀ ਕੰਮ ਕਰਦੀ ਹੈ। ਘਰ 'ਚ ਇਕ ਹੋਰ ਮਜ਼ੇਦਾਰ ਉਪਕਰਨ ਹੈ ਇਕ ਛੋਟੀ ਜਿਹੀ ਅਲਮਾਰੀ। ਇਸ ਅਲਮਾਰੀ 'ਚ ਹੈਂਗਰ 'ਚ ਟੰਗੇ ਕੱਪੜੇ ਆਪਣੇ-ਆਪ ਧੋਤੇ ਅਤੇ ਸੁੱਕ ਜਾਂਦੇ ਹਨ।
ਸੰਨ 1970 ਤੋਂ ਲੈ ਕੇ ਹੁਣ ਤਕ ਫਰਾਂਸਿਸ ਆਪਣੇ ਘਰ ਨੂੰ ਬਣਾ ਰਹੀ ਹੈ। ਉਨ੍ਹਾਂ ਦੇ ਘਰ ਨੂੰ ਕਈ ਲੋਕ ਦੇਖਣ ਆਉਂਦੇ ਹਨ, ਜਿਸਦੀ ਫੀਸ ਉਨ੍ਹਾਂ ਨੇ 25 ਡਾਲਰ ਰੱਖੀ ਹੈ।
ਇਡਲਾਸ ਦੇ ਵੂਮੈਨਸ ਮਿਊਜ਼ੀਅਮ 'ਚ ਇਸ ਘਰ ਦਾ ਇਕ ਛੋਟਾ ਜਿਹਾ ਨਮੂਨਾ ਰੱਖਿਆ ਗਿਆ ਹੈ, ਜੋ ਆਪਣੇ-ਆਪ ਸਫਾਈ ਰੱਖਦਾ ਹੈ।
 
Top