UNP

ਕੁਲਦੀਪ ਮਾਣਕ

Go Back   UNP > Chit-Chat > Gapp-Shapp

UNP Register

 

 
Old 14-Oct-2011
iNav
 
ਕੁਲਦੀਪ ਮਾਣਕ

ਕੁਲਦੀਪ ਮਾਣਕ
ਜਨਮ ਦਾ ਨਾਂ ਲਤੀਫ਼ ਮੁਹੱਮਦ
ਜਨਮ 15 ਨਵੰਬਰ. 1951
ਜਨਮ ਸਥਾਨ ਪਿੰਡ ਜਲਾਲ, ਜ਼ਿਲ੍ਹਾ ਬਠਿੰਡਾ, ਪੰਜਾਬ, ਭਾਰਤ
ਪੇਸ਼ਾ ਪੰਜਾਬੀ ਗਾਇਕ
ਗਾਇਕੀ ਦਾ ਸਫ਼ਰ 1968 ਤੋਂ ਜਾਰੀ

ਕੁਲਦੀਪ ਮਾਣਕ - ਇਕ ਮਿਸਾਲ


ਪੰਜਾਬੀ ਗਾਇਕੀ ਵਿਚ ਕੁਲਦੀਪ ਮਾਣਕ (ਅੰਗਰੇਜ਼ੀ: Kuldeep Manak) ਕਿਸੇ ਪਹਿਚਾਣ ਦਾ ਮੁਹਤਾਜ ਨਹੀਂ। ਪਿਤਾ ਨਿੱਕਾ ਖ਼ਾਨ ਦੇ ਘਰ 15 ਨਵੰਬਰ, 1951 ਨੂੰ ਪੈਦਾ ਹੋਏ ਲਤੀਫ਼ ਮੁਹੱਮਦ (ਉਰਦੂ: ﻟﻄﯿﻒ ﻣﺤﻤﺪ‎) ਨੂੰ ਅੱਜ ਦੁਨੀਆਂ ਕੁਲਦੀਪ ਮਾਣਕ ਦੇ ਨਾਂ ਨਾਲ਼ ਜਾਣਦੀ ਐ। ਦੇਵ ਥਰੀਕੇ ਵਾਲ਼ੇ ਦੀ ਲਿਖੀ ਤੇ ਮਾਣਕ ਦੀ ਗਾਈ ਕਲੀ, ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ ਏਨੀ ਮਕਬੂਲ ਹੋਈ ਕਿ ਪੰਜਾਬੀਆਂ ਨੇ ਉਸਨੂੰ ਕਲੀਆਂ ਦਾ ਬਾਦਸ਼ਾਹ ਖ਼ਿਤਾਬ ਦਿੱਤਾ। ਸੱਚਮੁਚ ਹੀ ਮਾਣਕ ਆਪਣੀ ਮਿਸਾਲ ਆਪ ਐ।

ਮੁੱਢਲੀ ਜ਼ਿੰਦਗੀ ਤੇ ਪਰਵਾਰ
ਮਾਣਕ ਨੂੰ ਸੰਗੀਤ ਵਿਰਾਸਤ ਵਿਚ ਮਿਲ਼ਿਆ। ਉਸ ਦੇ ਵੱਡ-ਵਡੇਰੇ ਮਹਾਰਾਜਾ ਨਾਭਾ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿਚ ਹਜ਼ੂਰੀ ਰਾਗੀ ਸਨ। ਪਿਤਾ ਨਿੱਕਾ ਖ਼ਾਨ ਵੀ ਗਾਇਕ ਸਨ, ਇਸ ਲਈ ਗਾਇਕੀ ਵੱਲ ਮਾਣਕ ਦਾ ਝੁਕਾਅ ਬਚਪਨ ਤੋਂ ਹੀ ਸੀ। ਆਪਣੀ ਜਮਾਤ ਵਿਚ ਮਾਣਕ ਸਭ ਤੋਂ ਛੋਟਾ ਸੀ, ਜਿਸ ਕਰਕੇ ਉਸ ਦੇ ਜਮਾਤੀ ਉਸ ਨੂੰ ਮਣਕਾ ਕਹਿ ਕੇ ਬੁਲਾਉਂਦੇ ਸਨ। ਪਿੰਡ ਦੇ ਸਕੂਲ ਤੋਂ ਹੀ ਉਸ ਨੇ ਦਸਵੀਂ ਪਾਸ ਕੀਤੀ, ਜਿੱਥੇ ਉਹ ਹਾਕੀ ਦਾ ਖਿਡਾਰੀ ਸੀ। ਗਾਇਕੀ ਵੱਲ ਮਾਣਕ ਦਾ ਝੁਕਾਆ ਦੇਖ ਅਧਿਆਪਕਾਂ ਨੇ ਵੀ ਉਸ ਨੂੰ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਮਾਣਕ ਨੇ ਉਸਤਾਦ ਖ਼ੁਸ਼ੀ ਮੁਹੱਮਦ ਕੱਵਾਲ (ਫ਼ਿਰੋਜ਼ਪੁਰ) ਦਾ ਸ਼ਾਗਿਰਦ ਬਣ ਕੇ ਸੰਗੀਤ ਦੀ ਤਾਲੀਮ ਹਾਸਲ ਕੀਤੀ। ਨੌਵੀਂ ਜਮਾਤ ਵਿਚ ਪੜ੍ਹਦਿਆਂ 17 ਸਾਲ ਦੀ ਉਮਰ ਵਿਚ ਹੀ ਉਸ ਨੇ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ।

ਮੁਸਲਮਾਨ ਪਰਵਾਰ ਵਿਚ ਪੈਦਾ ਹੋਏ ਕੁਲਦੀਪ ਮਾਣਕ ਨੇ ਬਾਅਦ ਵਿਚ ਸਿੱਖ ਧਰਮ ਅਪਣਾ ਲਿਆ, ਤੇ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ।

ਮਾਣਕ ਦਾ ਵਿਆਹ ਸਰਬਜੀਤ ਕੌਰ ਨਾਲ਼ ਹੋਇਆ ਅਤੇ ਦੋ ਬੱਚੇ ਹਨ; ਬੇਟਾ ਯੁੱਧਵੀਰ ਅਤੇ ਬੇਟੀ ਸ਼ਕਤੀ। ਦੋਵੇਂ ਵਿਆਹੇ ਹੋਏ ਨੇ ਤੇ ਰੰਗੀ ਵਸਦੇ ਨੇ। ਯੁੱਧਵੀਰ ਮਾਣਕ ਵੀ ਪਿਤਾ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਪੰਜਾਬੀ ਗਾਇਕੀ ਵਿਚ ਆਪਣਾ ਨਾਂ ਬਣਾ ਰਿਹਾ ਹੈ।

ਗਾਇਕੀ ਦਾ ਸਫ਼ਰਆਪਣੇ ਸੰਗੀਤਕ ਸਫ਼ਰ ਨੂੰ ਅੱਗੇ ਵਧਾਉਣ ਲਈ ਮਾਣਕ ਬਠਿੰਡਾ ਛੱਡ ਲੁਧਿਆਣੇ ਆ ਗਿਆ ਤੇ ਗਾਇਕ ਹਰਚਰਨ ਗਰੇਵਾਲ ਅਤੇ ਸੀਮਾ ਨਾਲ਼ ਸਟੇਜਾਂ ਕਰਨੀਆਂ ਸ਼ੁਰੂ ਕੀਤੀਆਂ। 1968 ਵਿਚ (ਜਦੋਂ ਮਾਣਕ ਨੌਵੀਂ ਵਿਚ ਪੜ੍ਹਦਾ ਸੀ) ਇਕ ਵਾਰ ਜਦੋਂ ਉਹ ਦਿੱਲੀ ਵਿਚ ਸੀ ਤਾਂ ਇਕ ਮਿਊਜ਼ਿਕ ਕੰਪਨੀ ਐਚ.ਐਮ.ਵੀ. ਨੇ ਉਸਨੂੰ ਗਾਇਕਾ ਸੀਮਾ ਨਾਲ਼ ਗੀਤ ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ ਦੀ ਕੁੜੀ (ਗੀਤਕਾਰ: ਬਾਬੂ ਸਿੰਘ ਮਾਨ ਮਰਾੜਾਂ ਵਾਲ਼ਾ) ਰਿਕਾਰਡ ਕਰਨ ਦੀ ਪੇਸ਼ਕਸ਼ ਕੀਤੀ। ਉਸ ਵੇਲ਼ੇ ਦੋਗਾਣਾ ਗਾਇਕੀ ਦਾ ਜ਼ਿਆਦਾ ਚਲਣ ਸੀ। ਇਹ ਮਾਣਕ ਦਾ ਪਹਿਲਾ ਰਿਕਾਰਡ ਸੀ। ਇਸ ਵੇਲ਼ੇ ਮਾਣਕ ਦੀ ਉਮਰ ਸਿਰਫ਼ 17 ਸਾਲ ਦੀ ਸੀ। ਮਾਣਕ ਮੁਤਾਬਕ ਉਸ ਵੇਲ਼ੇ ਉਹ ਇਸ ਗੀਤ ਦਾ ਮਤਲਬ ਵੀ ਪੂਰੀ ਤਰ੍ਹਾਂ ਨਹੀਂ ਸੀ ਜਾਣਦਾ। ਇਹ ਮਾਣਕ ਦੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਸੀ। ਇਸ ਰਿਕਾਰਡ ਵਿਚ ਇਕ ਹੋਰ ਗੀਤ ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ (ਗੀਤਕਾਰ: ਗੁਰਦੇਵ ਸਿੰਘ ਮਾਨ) ਵੀ ਸ਼ਾਮਲ ਸੀ। ਲੋਕਾਂ ਵੱਲੋਂ ਇਸ ਰਿਕਾਰਡ ਨੂੰ ਬਹੁਤ ਪਸੰਦ ਕੀਤਾ ਗਿਆ। ਮਾਣਕ ਮੁਤਾਬਕ ਉਹਨਾਂ ਦੇ ਸ਼ੁਰੂਆਤੀ ਗੀਤਾਂ ਦਾ ਸੰਗੀਤ ਕੇਸਰ ਸਿੰਘ ਨਰੂਲਾ (ਜਸਪਿੰਦਰ ਨਰੂਲਾ ਦੇ ਪਿਤਾ) ਨੇ ਦਿੱਤਾ।

ਆਪਣੀ ਪਹਿਲੀ ਰਿਕਾਰਡਿੰਗ (ਸੀਮਾ ਨਾਲ਼ ਦੋਗਾਣਾ) ਤੋਂ ਬਾਅਦ ਉਸ ਨੇ ਇਕੱਲੇ (Solo) ਗਾਉਣਾ ਸ਼ੁਰੂ ਕੀਤਾ। ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲ਼ਾ) ਨੇ ਮਾਣਕ ਨੂੰ ਕਿਸੇ ਸਟੇਜ ਤੇ ਗਾਉਦਿਆਂ ਸੁਣਿਆਂ ਤੇ ਉਸ ਲਈ ਬਹੁਤ ਲੋਕ ਗਾਥਾਵਾਂ ਕਲੀਆਂ ਅਤੇ ਗੀਤ ਲਿਖੇ। ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਦਾ ਦਰਜਾ ਦਵਾਉਣ ਵਾਲ਼ੀ ਕਲੀ ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ ਦੇਵ ਥਰੀਕੇ ਵਾਲ਼ੇ ਦੀ ਹੀ ਲਿਖੀ ਹੋਈ ਐ।

ਮਾਣਕ ਦੇ ਆਪਣੇ ਈ.ਪੀ. (EP) ਰਿਕਾਰਡਾਂ ਵਿਚ ਕੁੱਲ ਦੋ ਜਾਂ ਚਾਰ ਗੀਤ ਹੁੰਦੇ ਸਨ। ਮਾਣਕ ਦਾ ਪਹਿਲਾ ਈ.ਪੀ. ਰਿਕਾਰਡ ਤੇਰੀ ਖ਼ਾਤਰ ਹੀਰੇ ਐੱਚ.ਐਮ.ਵੀ (HMV) ਵੱਲੋਂ ਰਿਲੀਜ਼ ਕੀਤਾ ਗਿਆ। ਸੰਨ 1976 ਚ ਮਾਣਕ ਦਾ ਆਪਣਾ ਪਹਿਲਾ ਐੱਲ.ਪੀ. (LP) ਰਿਕਾਰਡ ਇਕ ਤਾਰਾ ਰਿਲੀਜ਼ ਹੋਇਆ, ਜਿਸ ਵਿਚ ਤੇਰੇ ਟਿੱਲੇ ਤੋਂ (ਕਲੀ), ਛੇਤੀ ਕਰ ਸਰਵਣ ਬੱਚਾ ਅਤੇ ਗੜ੍ਹ ਮੁਗ਼ਲਾਣੇ ਦੀਆਂ ਨਾਰਾਂ ਗੀਤ ਸ਼ਾਮਲ ਸਨ। ਇਸਦਾ ਸੰਗੀਤ ਕੇਸਰ ਸਿੰਘ ਨਰੂਲਾ ਨੇ ਦਿੱਤਾ। ਇਸ ਵਿਚ ਇੱਕੋ ਤਾਰ ਵਾਲ਼ੇ ਸਾਜ਼ ਤੂੰਬੀ ਦੀ ਵਰਤੋਂ ਕਰਨ ਕਰਕੇ ਇਸ ਦਾ ਨਾਮ ਇਕ ਤਾਰਾ ਰੱਖਿਆ ਗਿਆ।

ਬਾਅਦ ਵਿਚ ਮਾਣਕ ਨੇ ਸੰਗੀਤਕਾਰ ਚਰਨਜੀਤ ਅਹੂਜਾ ਨਾਲ਼ ਕੰਮ ਕਰਨਾ ਸ਼ੁਰੂ ਕੀਤਾ ਅਤੇ

ਸਾਹਿਬਾਂ ਦਾ ਤਰਲਾ (1978)
 • ਸਾਹਿਬਾਂ ਬਣੀ ਭਰਾਵਾਂ ਦੀ (1978)
 • ਪੰਜੇਬਾਂ ਪਾ ਕੇ ਨੱਚਦੀ
 • ਇੱਛਰਾਂ ਧਾਹਾਂ ਮਾਰਦੀ
 • ਯਾਰਾਂ ਦੀ ਕੁੱਲੀ
 • ਦਿਲ ਮਿਲਿਆਂ ਦੇ ਮੇਲੇ
 • ਜੁਗਨੀ ਯਾਰਾਂ ਦੀ, ਕੈਸਿਟਾਂ ਰਿਕਾਰਡ ਕੀਤੀਆਂ।


ਪੰਜਾਬੀ ਫ਼ਿਲਮਾਂ ਵਿਚ
 • ਪੰਜਾਬੀ ਫ਼ਿਲਮਾਂ ਵਿਚ ਵੀ ਮਾਣਕ ਨੇ ਕਾਫ਼ੀ ਗੀਤ ਗਾਏ, ਜਿੰਨ੍ਹਾਂ ਵਿਚ ਬਲਵੀਰੋ ਭਾਬੀ ਰੂਪ ਸ਼ੁਕੀਨਣ ਦਾ ਬਗ਼ਾਵਤ ਵਿਹੜਾ ਲੰਬੜਾਂ ਦਾ ਅਤੇ ਲੰਬੜਦਾਰਨੀ ਇਤਿਆਦਿ ਫ਼ਿਲਮਾਂ ਸ਼ਾਮਲ ਨੇ। ਫ਼ਿਲਮ ਲੰਬੜਦਾਰਨੀ ਦਾ ਗੀਤ ਯਾਰਾਂ ਦਾ ਟਰੱਕ ਬੱਲੀਏ ਬੇਹੱਦ ਮਕਬੂਲ ਹੋਇਆ।
 • ਦਿਲਚਸਪ ਜਾਣਕਾਰੀ
 • ਤਖ਼ੱਲਸ:- ਕੁਲਦੀਪ ਮਾਣਕ ਦੇ ਨਾਂ ਨਾਲ਼ ਮਾਣਕ ਤਖ਼ੱਲਸ ਜੁੜਨਾ ਇਕ ਇੱਤਫ਼ਾਕ ਹੀ ਸੀ। ਮਾਣਕ ਨੇ ਕਿਸੇ ਵਿਆਹ ਤੇ ਸਿਹਰਾ ਗਾਇਆ, ਇੱਤਫ਼ਾਕਨ ਉਸ ਵਿਆਹ ਵਿਚ ਉਸ ਵੇਲ਼ੇ ਦੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਵੀ ਆਏ ਹੋਏ ਸਨ। ਜਦ ਉਹਨਾਂ ਮਾਣਕ ਦਾ ਸਿਹਰਾ ਸੁਣਿਆ ਤਾਂ ਕਹਿਣ ਲੱਗੇ, ਇਹ ਮੁੰਡਾ ਤਾਂ ਮਾਣਕ ਐ, ਮਾਣਕ! ਉਸ ਤੋਂ ਬਾਅਦ ਤਖ਼ੱਲਸ ਮਾਣਕ, ਉਸ ਦੇ ਨਾਂ ਨਾਲ਼ ਹਮੇਸ਼ਾ ਲਈ ਜੁੜ ਗਿਆ।

 • ਟੇਪਾਂ:- ਹੁਣ ਤੱਕ ਮਾਣਕ ਦੀਆਂ ਤਕਰੀਬਨ 198 ਟੇਪਾਂ ਰਿਕਾਰਡ ਹੋਈਆਂ, ਜਿੰਨ੍ਹਾਂ ਵਿਚ ਐੱਲ.ਪੀ. ਰਿਕਾਰਡ, ਈ.ਪੀ. ਰਿਕਾਰਡ ਅਤੇ 41 ਧਾਰਮਿਕ ਕੈਸਿਟਾਂ ਵੀ ਸ਼ਾਮਲ ਨੇ।

 • ਕਲੀਆਂ:- ਬੇਸ਼ੱਕ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦੈ, ਪਰ ਉਸ ਆਪਣੇ ਗਾਇਕੀ ਜੀਵਨ ਵਿਚ ਤਕਰੀਬਨ 13-14 ਕਲੀਆਂ ਹੀ ਗਾਈਆਂ। ਕਲੀਆਂ ਦੀ ਲਿਸਟ।

 • ਗੀਤਕਾਰ:- ਮਾਣਕ ਹੁਣ ਤੱਕ ਤਕਰੀਬਨ 90 ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਅਵਾਜ਼ ਦੇ ਚੁੱਕੈ।

 • ਸੰਗੀਤਕਾਰ:- ਮਾਣਕ ਨੇ ਤਕਰੀਬਨ 26 ਸੰਗੀਤਕਾਰਾਂ ਦੀਆਂ ਧੁਨਾਂ ਤੇ ਗਾਇਆ।

 • ਗਾਇਕੀ ਚ ਸਾਥ ਦੇਣ ਵਾਲ਼ੇ:- ਗਾਇਕਾਂ ਚੋਂ ਕਰਤਾਰ ਰਮਲਾ, ਸੁਰਿੰਦਰ ਸ਼ਿੰਦਾ, ਸੁਰਿੰਦਰ ਕੋਹਲੀ, ਕੇਵਲ ਜਲਾਲ (ਭਤੀਜਾ) ਤੇ ਸਵ. ਸੁਰਜੀਤ ਬਿੰਦਰੱਖੀਆ ਅਤੇ ਗਾਇਕਾਵਾਂ ਚੋਂ ਸੀਮਾ, ਗੁਲਸ਼ਨ ਕੋਮਲ, ਸਵ. ਅਮਰਜੋਤ ਕੌਰ, ਸੁਰਿੰਦਰ ਕੌਰ, ਗੁਰਮੀਤ ਬਾਵਾ, ਕੁਲਵੰਤ ਕੋਮਲ, ਪ੍ਰਕਾਸ਼ ਕੌਰ ਸੋਢੀ, ਦਿਲਬਾਗ਼ ਕੌਰ ਤੇ ਪ੍ਰਕਾਸ਼ ਸਿੱਧੂ ਨੇ ਮਾਣਕ ਨਾਲ਼ ਗਾਇਆ।

 • ਪਹਿਲੀ ਵਿਦੇਸ਼ ਫੇਰੀ:- 1977-78 ਵਿਚ ਪਹਿਲੀ ਵਾਰ ਮਾਣਕ ਵਿਦੇਸ਼ਾਂ ਵਿਚ ਆਪਣੀ ਗਾਇਕੀ ਦਾ ਲੋਹਾ ਮਨਵਾ ਕੇ ਆਇਆ।

 
Old 15-Oct-2011
Ak47_Riskykz
 
Re: ਕੁਲਦੀਪ ਮਾਣਕ

Awesome Share veer ji

 
Old 15-Oct-2011
iNav
 
Re: ਕੁਲਦੀਪ ਮਾਣਕ

Thanks

 
Old 15-Oct-2011
jaswindersinghbaidwan
 
Re: ਕੁਲਦੀਪ ਮਾਣਕ

kaim

Post New Thread  Reply

« Ways to be Happy | Almora Tour »
X
Quick Register
User Name:
Email:
Human Verification


UNP