ਕੀ ਤੁਸੀਂ ਜਾਣਦੇ ਹੋ

Mandeep Kaur Guraya

MAIN JATTI PUNJAB DI ..
* ਊਠ ਦੀ ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਹੁੰਦੀ ਹੈ।
* ਜਦੋਂ ਚੰਦ ਬਿਲਕੁਲ ਸਾਡੇ ਸਿਰ ਦੇ ਉੱਪਰ ਹੁੰਦਾ ਹੈ ਤਾਂ ਸਾਡਾ ਭਾਰ ਕੁਝ ਗਰਾਮ ਘੱਟ ਹੋ ਜਾਂਦਾ ਹੈ।
* vacuum (ਵੈਕਿਊਮ) ਅੰਗਰੇਜ਼ੀ ’ਚ ਲਿਖਿਆ ਜਾਣ ਵਾਲਾ ਇਕੋ-ਇਕ ਸ਼ਬਦ ਹੈ, ਜਿਸ ਵਿਚ ‘u’ ਅੱਖਰ ਦੋ ਵਾਰ ਲਗਦਾ ਹੈ।
* ਜਿਸ ਦਿਨ ਸਾਡਾ ਜਨਮ ਦਿਨ ਹੁੰਦਾ ਹੈ, ਉਸ ਦਿਨ ਪੂਰੇ ਸੰਸਾਰ ’ਚ ਲਗਪਗ 75 ਲੱਖ ਹੋਰ ਲੋਕਾਂ ਦਾ ਵੀ ਜਨਮ ਦਿਨ ਹੁੰਦਾ ਹੈ।
* ਮਰਦਾਂ ਦੀ ਕਮੀਜ਼ ਦੇ ਬਟਨ ਅਕਸਰ ਸੱਜੇ ਪਾਸੇ ਤੇ ਔਰਤਾਂ ਦੀ ਕਮੀਜ਼ ਦੇ ਬਟਨ ਖੱਬੇ ਪਾਸੇ ਹੁੰਦੇ ਹਨ।
* ਹਿੰਦੀ ਫਿਲਮ ‘ਛਾਇਆ’ ਇਕ ਅਜਿਹੀ ਅਨੋਖੀ ਫਿਲਮ ਸੀ ਜਿਸ ਵਿਚ ਇਕੋ ਅਦਾਕਾਰ (ਸੁਨੀਲ ਦੱਤ) ਤੋਂ ਬਿਨਾਂ ਹੋਰ ਕੋਈ ਕਲਾਕਾਰ ਨਹੀਂ ਸੀ।
* ਪਾਣੀ ’ਚੋਂ ਜੇਕਰ ਆਕਸੀਜਨ ਕੱਢ ਦਿੱਤੀ ਜਾਵੇ ਤਾਂ ਉਸ ਵਿਚ ਮੱਛੀ ਵੀ ‘ਡੁੱਬ’ ਕੇ ਮਰ ਜਾਵੇਗੀ।
* ਪਾਰਾ ਮਨਫੀ 40 ਡਿਗਰੀ ’ਤੇ ਠੋਸ ਅਵਸਥਾ ਵਿਚ ਬਦਲ ਜਾਂਦਾ ਹੈ।
* ਇੰਗਲੈਂਡ ਦੇ ਡਾਕ ਟਿਕਟ ’ਤੇ ਇੰਗਲੈਂਡ ਦਾ ਨਾਂ ਨਹੀਂ ਛਪਿਆ ਹੁੰਦਾ।
* ਇੰਗਲਿਸ਼ ਚੈਨਲ ਨੂੰ ਤੈਰ ਕੇ ਪਾਰ ਕਰਨ ਵਾਲਾ ਪਹਿਲਾ ਭਾਰਤੀ ਨਾਗਰਿਕ ਜੈਪਾਲ ਸਿੰਘ ਸੀ।
* ਦੋ ਹਜ਼ਾਰ ਬੱਚਿਆਂ ਮਗਰ ਕਈ ਵਾਰ ਅਜਿਹਾ ਬੱਚਾ ਵੀ ਜਨਮ ਲੈਂਦਾ ਹੈ ਜਿਸ ਦੇ ਜਨਮ ਸਮੇਂ ਹੀ ਦੰਦ ਹੁੰਦੇ ਹਨ।
 
Top