ਕਾਲਜ

ਕਾਲਜ ਚ ਅਸੀਂ ਮਕੈਨੀਕਲ ਆਲੇ ਸਾਰੇ ਸਲੱਗ ਪੁੱਤ ਭਰਤੀ ਕਰੇ ਵੇ ਸੀ ਜਿਮੇ ਜਾਣਕੇ ਕੱਠੇ ਕਰੇ ਹੁੰਦੇ ਆ, ਪਹਿਲਾ ਲੈਕਚਰ ਬੱਡੇ ਤੜਕੇ ਹੁੰਦਾ ਸਾਢੇ ਅੱਠ ਬਜੇ, ਜੰਤਾ ਕਿੱਥੇ ਜੁੱਬੜ ਛੱਡਦੀ ਸੀ ਰਜਾਈਆਂ ਨੱਪੀ ਰੱਖਿਆ ਕਰੇ ਫੇਰ ਮਸਾਂ ਦਸ ਸਾਢੇ ਦਸ ਤਾਂਈਂ ਬੱਤਾਂ ਬੁੱਤਾਂ ਬੰਨਕੇ ਲਿਸ਼ਕ ਪੁਸ਼ਕ ਕੇ ਨਿੱਕਲਿਆ ਕਰਨ ਖਾ ਕੇ ਮੈੱਸ ਆਲੇ ਤਿੰਨ ਤਿੰਨ ਥਾਲਾਂ ਜਿੱਡੇ ਜਿੱਡੇ ਪਰੌੰਠੇ ਮੱਖਣ ਤੇ ਭੁਰਜੀ ਨਾਲ,
ਜਦੋਂ ਯੂਥ ਫੈਸਟੀਵਲ ਆਉਣਾ ਢਿੱਲੋਂ ਬਾਈ ਸੀਨੀਅਰ ਹੁੰਦੇ ਓਹ ਭੰਗੜੇ ਦੇ ਕੋਚ ਹੁੰਦੇ ਸਾਡੇ, ਓਹਨਾਂ ਨੇ ਮੀਹਨਾ ਡੇਢ ਪਹਿਲਾਂ ਈ ਆਖ ਦੇਆ ਕਰਨਾ ਬੀ ਨਿੱਕਿਓ ਮੂਛਾਂ ਦਾਹੜੀ ਵਧਾ ਲੋ ਹੁਣ ਨਾ ਕਟਾਇਓ ਨਹੀਂ ਪੱਗਾਂ ਬੁਰੀਆਂ ਲੱਗਣਗੀਆਂ, ਜੰਤਾ ਨੇ ਸਾਰਾ ਦਿਨ ਮੂਛਾਂ ਤੇ ਈ ਹੱਥ ਰੱਖਿਆ ਕਰਨਾ, ਦੇਹ ਮਰੋੜੇ ਤੇਮਰੋੜਾ, ਕੇਰਾਂ ਮੈਨੇਜਮੈਂਟ ਦੇ ਕਿਸੇ ਸਬਜੈਕਟ ਦਾ ਲੈਕਚਰ ਸੀ ਊੰ ਤਾਂ ਘੱਟ ਵੱਧ ਈ ਲਾਉੰਦੇ ਹੁੰਦੇ ਓਹ ਸਾਂਝਾ ਹੁੰਦਾ ਦੂਜੀਆਂ ਬਰਾਂਚਾਂ ਨਾਲ ਜਿੰਨਾ ਚ ਨਿੱਕੀਆਂ ਵੀ ਹੁੰਦੀਆਂ, ਚਲੋ ਜੀ ਅਸੀ ਵੀ ਪਹੁੰਚ ਗੇ ਕੇਰਾਂ, ਆਦਤ ਅਨੁਸਾਰ ਅਸੀਂ ਦਸ ਕੁ ਮਿੰਟ ਲੇਟ, ਸਾਰਾ ਲੈਕਚਰ ਹਾਲ ਭਰਿਆ ਵਾ ਪਰੋਫੈਸਰ ਸਾਹਬ ਡਾਈਸ ਤੇ ਖੜੇ ਪੜਾਉਣ, ਜਦੋਂ ਅਸੀਂ ਅੰਦਰ ਵੜੇ ਕੰਨ ਜੇ ਲਵੇਹਟ ਕੇ ਸਾਨੂੰ ਪਰੋਫੈਸਰ ਸਾਹਬ ਕਹਿੰਦੇ "ਆਓ ਧੰਨ ਭਾਗ ਸਾਡੇ ਤੁਸੀਂ ਪਧਾਰੇ ਸਾਡੇ ਲੈਕਚਰ ਚ..ਤਾੜੀਆਂ ਮਾਰੋ ਵੀ ਸਾਰੇ" ਮੁਲਖ ਨੇ ਖੜਕਾਟ ਪਾਤਾ ਜਿਮੇ ਜਲੰਧਰ ਦੂਰਦਰਸ਼ਨ ਤੇ ਤੀਰ ਨਿਸ਼ਾਨੇ ਤੇ ਨਾਟਕ ਚ ਸਹੀ ਉੱਤਰ ਦਿੱਤੇ ਤੋਂ ਦਰਸ਼ਕ ਤਾੜੀਆਂ ਮਾਰਦੇ ਹੁੰਦੇ ਆ, ਪਰੋਫੈਸਰ ਸਾਹਬ ਕਹਿੰਦੇ ਇਹ ਮਕੈਨੀਕਲ ਆਲੇ ਸਾਡੇ ਅੱਜ ਚੀਫ ਗੈਸਟ ਆ ਏਹਨਾਂ ਨੂੰ ਮੂਹਰਲੇ ਬੈਂਚ ਦਿੱਤੇ ਜਾਣ, ਅਸੀਂ ਸਭ ਨਾਓਂ ਮੂਹਰੇ ਬੈਠੇ, ਲੈਕਚਰ ਜਾਰੀ ਹੋ ਗਿਆ, ਪਰੋਫੈਸਰ ਸਾਹਬ ਕੋਈ ਗਰਾਫ ਬਣਾਕੇ ਗਰੀਨ ਬੋਰਡ (ਬਲੈਖ ਦੀ ਜਗਹ ਗਰੀਨ ਹੁੰਦੇ ਇੰਜ ਕਾਲਜਾਂ ਚ) ਤੇ ਸਮਝਾ ਰਹੇ ਆ, ਗਰੇਆਲ ਦੀ ਕਿਤੇ ਪੀਨਕ ਲੱਗ ਗੀ, ਓਹਦਾ ਹੱਥ ਮੂਛਾਂ ਤੇ ਨਿਗਾਹ ਬਾਰ ਕੰਨੀ ਦੇਹ ਮਰੋੜੇ ਤੇ ਮਰੋੜਾ, ਪਰੋਪੈਸਰ ਸਾਹਬ ਨੇ ਦੋ ਕੁ ਮਿੰਟ ਦੇਖਿਆ ਫੇਰ ਗਰੇਆਲ ਦਾ ਮੋਢਾ ਹਲੂਣ ਕੇ ਹੱਥ ਜੋੜਕੇ ਖੜਗੇ ਕਹਿੰਦੇ ਜੇ ਪਹਿਲਾਂ ਬੋਰਡ ਕੰਨੀ ਧਿਆਨ ਦੇਲੋਂ ਤਾਂ ਚੰਗਾ ਨੀ ਮੂਛਾਂ ਦਾ ਸਾਹਬ ਆਪਾਂ ਲੈਕਚਰ ਦੇ ਬਾਅਦ ਚੋਂ ਕਰਲਾਂਗੇ ਮੈਂ ਨਾਲ ਲੱਗ ਜੂੰ ਜੇ ਬਾਹਲੀ ਗੱਲ ਆ ਤਾਂ
ਹਾਈਂ ਕੇਰਾਂ ਗੁਰਦਾਸਪੁਰ ਕਾਲਜ ਚ ਫੈਸਟ ਸੀ ਓਥੇ ਅਸੀਂ ਭੰਗੜਾ ਪਾਉਣ ਜਾਬੜੇ ਕਾਲਜ ਬੱਸ ਚ ਪੂਰੀ ਟੀਮ ਨਾਲ ਹੋਰ ਡਰਾਮੇ ਸਕਿੱਟਾਂ ਆਲੇ ਨਿੱਕੇ ਨਿੱਕੀਆਂ, ਨਾਲ ਦੋ ਚਾਰ ਪਰੋਫੈਸਰ, ਤੇ ਇੱਕ ਸਾਡਾ ਢੋਲੀ ਹੁੰਦਾ ਫਰੋਜਪੁਰ ਛਾਉਣੀ ਤੋਂ "ਜੱਜ" ਓਹ ਦੋ ਮੀਹਨੇ ਓਹ ਸਾਡੇ ਨਾਲ ਈ ਰਹਿੰਦਾ ਕਾਲਜ, ਰਹਿਸਲਾਂ ਕਰਦੇ, ਕਾਲਜਾਂ ਚ ਜਾਂਦੇ, ਓਦੇਂ ਰਾਤ ਨੂੰ ਗੁਰਦਾਸਪੁਰ ਪਹੁੰਚ ਕੇ ਢਿੱਲੋਂ ਬਾਈ ਕਹਿੰਦਾ ਇੱਕ ਫੁੱਲ ਡਰੈਸ ਰਹਿਸਲ ਲਾਲੋ, ਪਾਓ ਵਰਦੀਆਂ, ਦੋ ਪੱਗਾਂ ਘਟਗੀਆਂ, ਮੈਂ, ਸੰਧੂ ਤੇ ਗਰੇਆਲ ਅਸੀਂ ਹੋਸਟਲਾਂ ਚ ਪੱਗਾਂ ਭਾਲਦੇ ਫਿਰੀਏ, ਕਿਸੇ ਨੇ ਕਨਸੋਹ ਲਾਤੀ ਬੀ ਫਿਰੋਜਪੁਰ ਆਲੇ ਰਾਤ ਨੂੰ ਹੋਸਟਲਾਂ ਚ ਫਿਰਦੇ ਆ ਸੁੱਖ ਨੀ ਸਾਧ ਦੇ ਡੇਰੇ ਇਹ ਲੜਨਗੇ, ਚੀਫ ਵਾਰਡਨ ਤੇ ਵਾਰਡਨ ਨਾਲ ਦੋ ਤਿੰਨ ਸਕਿਉਰਟੀ ਗਾਰਡ ਸਾਨੂੰ ਘੇਰ ਲਿਆ ਕਹਿੰਦੇ ਹਾਂ ਬੀ ਐਸ ਵੇਲੇ ਕਿੱਧਰ, ਮਖਿਆ ਜੀ ਪੱਗਾਂ ਲੈਣ ਆਏ ਸੀ ਘਟਗੀਆਂ ਅਸੀਂ ਸ਼ਹੀਦ ਭਗਤ ਸਿੰਗ ਕਾਲਜ ਫਿਰੋਜਪੁਰ ਦੇ ਮਕੈਨੀਕਲ ਦੇ ਵਿਦਿਆਰਥੀ ਆਂ, ਚੀਫ ਵਾਰਡਨ ਸਾਹਬ ਕਹਿੰਦੇ ਕੋਈ ਹਥਿਆਰ ਤਾਂ ਨੀ ਕੋਲੇ, ਗਰੇਆਲ ਨੇ ਬੇਜਤੀ ਹੁੰਦੀ ਦੇਖ ਅੰਗਰੇਜੀ ਨੂੰ ਮੂੰਹ ਮਾਰੇਆ ਆਂਅਦਾ ਸਰ ਵੂਈ ਆਰ ਇੰਜੀਨੀਅਰਜ, ਵਾਰਡਨ ਸਾਹਬ ਸਾਡੇ ਵਧੀਆਂ ਦਾਹੜੀ ਮੂਛਾਂ ਤੇ ਉੱਤੋਂ ਊੰ ਹੜਲ ਬੋਕਾਂ ਅਰਗੇਆਂ ਨੂੰ ਦੇਖ ਕੇ ਕਹਿੰਦੇ "ਆਈ ਡਾਊਟ ਦੈਟ.." ਕਹਿੰਦੇ ਪੱਗਾਂ ਲੈਜੋ ਆਈ ਕਾਰਡ ਦਖਾਕੇ ਜਾਓ, ਜਦੋਂ ਗਾਹਾਂ ਗਏ ਜੰਤਾ ਗੈਸਟ ਰੂਮ ਨੂੰ ਲੌਕ ਲਾਕੇ ਟੈਮ ਨਾਲ ਈ ਬਾਹਰ ਢਾਬੇ ਤੇ ਬੋਤਲ ਖੋਲੀ ਬੈਠੀ, ਸਾਡਾ ਢੋਲੀ ਜੱਜ ਵੀ ਬਾਹਲਾ ਸ਼ਕੀਨ ਸੀ ਦਾਰੂ ਦਾ, ਵੱਡੀ ਰਾਤ ਤੱਕ ਪਿਆਲੇ ਟਕਰਾਈ ਗਏ, ਕੰਮ ਸੱਤ ਪੱਚੀ ਤੇ ਹੋ ਗਿਆ ਸਾਰੇਆਂ ਦਾ ਸੌਂ ਗੇ, ਤੜਕੇ ਢਿੱਲੋਂ ਬਾਈ ਹੁੱਜਾਂ ਮਾਰ ਮਾਰ ਠਾਈ ਜਾਣ ਅਖੇ ਸਾਲੇਓ ਓਧਰ ਲੌਸਮੈਂਟ ਹੋਈ ਜਾਂਦੀ ਆ ਆਪਣੇ ਕਾਲਜ ਦੀ ਫੋਲਕ ਡਾਂਸ ਆਸਤੇ, ਅਸੀਂ ਦਵਾ ਸ਼ੱਟ ਭੰਗੜੇ ਆਲੀਆਂ ਵਰਦੀਆਂ ਪਾਈਆਂ ਪੱਗਾਂ ਬੰਨੀਆਂ, ਜਦੋਂ ਜਾਣ ਲੱਗੇ ਸਟੇਜ ਤੇ ਢੋਲੀ ਨਾ ਥਿਆਵੇ ਕਹਿੰਦੇ ਕਿੱਧਰ ਗਿਾ ਕਿੱਧਰ ਗਿਆ, ਓਹ ਰਾਤ ਦਾ ਬੱਤ ਹੋਇਆ ਵਾ ਕਿਤੇ ਢਾਬੇ ਤੇ ਈ ਸੌਂ ਗਿਆ ਓਹਨੂੰ ਓਥੋਂ ਠਾਕੇ ਲਿਆਏ ਬੀ ਬਾਪੂ ਜੀ ਬੇਚਤੀ ਹੋਜੂ ਢੋਲ ਪਾਓ ਗਲ ਚ, ਤੀਹੋ ਕਾਲ ਅਖੇ ਨਾ ਮੇਰਾ ਤਾਂ ਸਰੀਰ ਜਾਮ ਹੋਇਆ ਪਿਆ ਰਾਤ ਦੀ ਪੀਤੀ ਨੇ ਜਕੜਤਾ, ਮੈਨੂੰ ਕੁਸ ਖਵਾਓ, ਲਓ ਜੀ ਓਹਨੂੰ ਮਾਵਾ ਛਕਾਤਾ, ਸਾਲਾ ਛਕ ਗਿਆ ਬਾਹਲਾ, ਫੇਰ ਬਾਈ ਜਿਹੜਾ ਓਹਨੇ ਢੋਲ ਦੀ ਖੁਰਗੋ ਪੱਟੀ ਸਟੇਜ ਤੇ ਮੈਂ ਆਹਣਾ ਰਹੇ ਰੱਬ ਦਾ ਨਾਂ, ਅੱਠ ਤੋਂ ਬਾਰਾਂ ਮਿੰਟ ਦਾ ਭੰਗੜਾ ਹੁੰਦਾ ਓਹ ਬੀਹ ਪੱਚੀ ਮਿੰਟ ਡਗੇ ਲਾਈ ਗਿਆ ਤੇਰਾ ਯਾਰ ਚਾਦਰ ਜੀ ਪਾਟਣ ਆਲੀ ਕਰਤੀ, ਅਸੀ ਪਹਿਲਾ ਨਾਮ ਵੀ ਜਿੱਤ ਗੇ ਜਦੋਂ ਇਨਾਮ ਵੰਡ ਸਮਾਰੋਹ ਹੋਇਆ ਹਰੇਕ ਬੰਦੇ ਨਾਲ ਓਹ ਸਟੇਜ ਤੇ ਚੜਿਆ ਕਰੇ ਢੋਲ ਬਜਾਉੰਦਾ, ਗਰਦ ਕੱੜਤੀ ਜੱਜ ਨੇ ਓਦੇਂ ਢੋਲ ਆਲੀ, ਅਸੀਂ ਆਥਣੇ ਨੇ ਵਾਪਸ ਚਾਲੇ ਪਾਤੇ ਫਰੋਜਪੁਰ ਨੂੰ ਗੁਰਦਾਸਪੁਰੋਂ ਬਾਹਰ ਨਿੱਕਲ ਕੇ ਆਂਹਦੇ ਚਾਹ ਚੂਹ ਪੀਲੋ, ਨਿੱਕੀਆਂ ਨੇ ਚਿਪਸ ਚੁਪਸ ਲੈਲੇ ਤੇ ਕੋਲਡ ਸਰਿੰਕ ਜੰਤਾ ਨੇ ਚਾਹ ਧਰਾਲੀ, ਚਾਹ ਪੀਕੇ ਢੋਲੀ ਦਾ ਮਾਵਾ ਫੇਰ ਚੱਲ ਪਿਆ, ਚਲਦੀ ਬੱਸ ਚ ਜੀਰਾ ਮਖੂ ਤਲਵੰਡੀ ਭਾਈ ਤਾਂਈਂ ਓਹਨੇ ਢੋਲ ਦੀ ਲੜੀ ਨੀ ਟੁੱਟਣ ਦਿੱਤੀ - ਨੈਣੇਆਲੀਆ
 
Top