ਇਸ਼ਕ ਤੋਂ ਨਹੀਂ ਆਸ਼ਕਾਂ ਤੋਂ ਨਫਰਤ

Yaar Punjabi

Prime VIP
ਇਸ਼ਕ ਤੋਂ ਨਹੀਂ ਆਸ਼ਕਾਂ ਤੋਂ ਨਫਰਤ
(ਜੋ ਜਾਨ ਦੇ ਚੁੱਕੇ ਨੇ ਜ਼ਾਂ ਜ਼ਾਨ ਦੇਣਾ ਚਾਹੁੰਦੇ ਨੇ)

1. ਇੱਕ ਕੁੜੀ ਪਿੱਛੇ ਮਰੇ ਆਸ਼ਕ ਦੀ ਸਮਾਧ
ਬਣਾਉਣੀ ਚਾਹੀਦੀ ਐ
ਜਦੋਂ ਉੱਥੇ ਆਸ਼ਕਾਂ ਦਾ ਮੇਲਾ ਲੱਗੇ, ਉਹਨਾਂ ਤੇ
ਗੋਲੀ ਚਲਾਉਣੀ ਚਾਹੀਦੀ ਐ

2. ਇੱਕ ਕੁੜੀ ਪਿੱਛੇ ਮਰੇ ਆਸ਼ਕ ਦਾ ਬੁੱਤ
ਬਣਾਉਣਾ ਚਾਹੀਦਾ ਏ
ਤੇ ਆਪਣੇ ਪੁੱਤ ਦੇ ਵਿਯੋਗ 'ਚ ਮਰੀ ਮਾਂ ਦੀਆਂ ਅਸਥੀਆਂ
ਦਾ ਘੜਾ
ਉਸਦੇ ਨਾਲ ਲਟਕਾਉਣਾ ਚਾਹੀਦਾ ਏ

3.ਇੱਕ ਕੁੜੀ ਪਿੱਛੇ ਮਰੇ ਆਸ਼ਕ ਦਾ ਗੇਟ
ਬਣਾਉਣਾ ਚਾਹੀਦਾ ਏ
ਤੇ ਉਸਦੇ ਬਾਪੂ ਦੀ ਪੱਗ ਦਾ ਟੁਕੜਾ ਉਸ ਉੱਪਰ
ਲਹਿਰਾਉਣਾ ਚਾਹੀਦਾ ਏ

4.ਇੱਕ ਕੁੜੀ ਪਿੱਛੇ ਮਰੇ ਆਸ਼ਕ ਦਾ ਬੱਸ
ਅੱਡਾ ਬਣਾਉਣਾ ਚਾਹੀਦਾ ਏ
ਤੇ ਆਪਣੇ ਵੀਰ ਨੂੰ ਯਾਦ ਕਰਕੇ ਰੋਂਦੀ ਉਸਦੀ ਭੈਣ
ਦਾ ਪੋਸਟਰ ਉਸ ਦੀਆਂ ਕੰਧਾਂ ਤੇ ਲਾਉਣਾ ਚਾਹੀਦਾ ਏ

5. ਇੱਕ ਕੁੜੀ ਪਿੱਛੇ ਮਰੇ ਆਸ਼ਕ ਦਾ ਸ਼ਹਿਰ
ਬਣਾਉਣਾ ਚਾਹੀਦਾ ਏ
(ਮਾਪਿਆਂ ਦਾ ਦੁਸ਼ਮਣ) ਉਸਦਾ ਨਾਮ
ਰਖਵਾਉਣਾ ਚਾਹੀਦਾ ਏ
 

Jaswinder Singh Baidwan

Akhran da mureed
Staff member
dammdar gall :wah :salut


insaan nu har relation baare sochna chahida,, pyar karna gunaah nhi, par pagalpan naa kro,,, kudi nhi mili tan bai apni jind nu kise lekhe laa ....
"jaan hai to jahaan hai "
 
Top