ਇਮਾਨਦਾਰੀ & ਸੱਚ

‘ਧੀਏ ਤੂੰ ਕੌਣ ਆ ? ਇਹ ਬੇਸ਼ਹਾਰਾ ਕੁੜੀ ਤੋਂ ਹਨੇਰੇ ਵਿਚ ਬੈਠੇ ਬਜ਼ੁਰਗ
ਨੇ ਪੁੱਛਿਆ ।
ਕੁੜੀ ਨੇ ਉੱਤਰ ਦਿੱਤਾ, ਜੀ ਮੈਂ ਇਮਾਨਦਾਰੀ ਹਾਂ ।
‘‘ਧੀਏ ਫਿਰ ਆ ਜਾ ਮੇਰੇ ਕੋਲ ਅੰਦਰ ਹੀ, ਬਾਹਰ ਜੇ ਕਿਸੇ ਨੇ ਦੇਖ
ਲਿਆ ਤਾਂ ਤੈਨੂੰ ਖ਼ਤਮ ਕਰ ਦੇਵੇਗਾ ।
ਕੁੜੀ ਫਟਾਫਟ ਹਨੇਰੇ ਕਮਰੇ ਵਿਚ ਵੜ ਗਈ । ਕਮਰੇ ਵਿਚ ਜਾ ਕੇ ਉਸ
ਨੇ ਬਜ਼ੁਰਗ ਤੋਂ ਪੁੱਛਿਆ, ‘‘ਬਾਬਾ ਜੀ ਤੁਸੀਂ ਕੌਣ ਹੋ, ਤੁਸੀਂ ਇਥੇ ਲੁੱਕੇ ਕੇ
ਕਿਉਂ ਬੈਠੇ ਹੋ ’’ ?
‘‘ਧੀਏ ਮੈਂ ਸੱਚ ਆ, ਮੈਂ ਸਾਰੀ ਉਮਰ ਲੋਕਾਂ ਦੀ ਸੇਵਾ ਕੀਤੀ ਪਰ ਲੋਕਾਂ ਨੇ
ਮੈਨੂੰ ਖੁੰਜੇ ਲਾ ਦਿੱਤਾ, ਜਦੋਂ ਮੈਂ ਬਾਹਰ ਨਿਕਲਿਆ ਤਾਂ ਮੈਨੂੰ ਲੋਕ ਮਾਰ
ਦੇਣਗੇ, ਆਪਣਾ ਦੋਹਾਂ ਦਾ ਇਸੇ ਵਿਚ ਫਾਇਦਾ ਹੈ ਕਿ ਲੁਕੇ ਹੀ ਰਹੀਏ?’’
 
Top