ਕਦੀ ਵੀ ਕੱਲੀਆਂ ਉਡਾਰ ਨਹੀ ਭਰ ਸਕਣਗੀਆ ...

ਧੀਏ ਅੱਜ ਇੰਨੀ ਉਦਾਸ ਕਿਉ ਏ ? ਕੀ ਹੋਇਆ ,ਕਿਸੇ ਨੇ
ਕੁਝ
ਆਖਿਆ ਏ ਤੇਨੂੰ ?”
“ਨਹੀ ਮਾਂ , ਬਸ ਵੈਸੇ ਹੀ ਅੱਜ ਮੇਰਾ ਚੁੱਪ ਰਹਿਣ ਨੂੰ ਦਿਲ
ਕਰਦਾ ਏ !”
“ ਮਾਂ ਮੈਂ ਸੁਣਿਆਂ ਬਹੁਤਾ ਬੋਲਣ ਵਾਲੇ ਨੂੰ ਲੋਕ ਪਾਗਲ ਕਹਿੰਦੇ
ਨੇ ,ਮੈਂ
ਪਾਗਲ ਨਈ ਬਣਨਾ ਚਾਹੁੰਦੀ !”
“ਮੇਰੀ ਲਾਡੋ ਬਹੁਤਾ ਬੋਲਣ ਵਾਲਿਆਂ ਦੇ ਦਿਲ ਵਿਚ ਕੁਝ
ਨਹੀ ਹੁੰਦਾ,
ਉਹ ਦਿਲ ਦੇ ਸਾਫ਼ ਹੁੰਦੇ ਨੇ,ਦਿਲ ਵਿਚ ਕੁਝ
ਨਹੀ ਛੁਪਾਉਂਦੇ !”
“ਹੁਣ ਐਵੇਂ ਨਾ ਸੋਚੀਂ ਜਾ, ਕੁਝ ਬੋਲ ਵੀ ਪੁੱਤ !!”
“ ਮਾਂ ਮੈਂ ਸੋਚਦੀ ਕਾਹਤੋਂ ਆਂ, ਨਾਲੇ ਇਹ ਸੋਚਾਂ ਕਾਤੋਂ
ਬਿਨਾਂ ਸੋਚਿਆਂ
ਹੀ ਸੋਚੀਆਂ ਜਾਂਦੀਆਂ ਨੇ ?”
“ ਪੁੱਤ .... “ਸੋਚਿਆ ਸੋਚ ਨਾ ਹੋਵੇਈ, ਜੇ ਸੋਚੇ ਲੱਖ
ਵਾਰ !” “ ਪਰ ਫਿਰ
ਵੀ ਦੱਸ ਤੇ ਸਹੀ ਕੀ ਸੋਚੀ ਜਾਨੀ ਏ ?”
“ਕੁਝ ਨਹੀ ਮਾਂ ,ਬਸ ਸੋਚਦੀ ਆਂ ਕੇ ਕੁੜੀਆਂ ਨੂੰ ਚਿੜੀਆਂ
ਦਾ ਚੰਬਾ ਕਹਿੰਦੇ ਨੇ,ਪਰ ਕੁੜੀਆਂ ਇਹਨਾਂ ਚਿੜੀਆਂ ਵਾਂਗ ਕਦੋਂ
ਆਪਣੀ ਮਰਜੀ ਨਾਲ ਉਡਾਰ ਭਰ ਸਕਣਗੀਆਂ ? ਉਡਾਰ
ਭਰਨ ਤੋਂ
ਪਹਿਲਾਂ ਹੀ ਇਹਨਾਂ ਦੇ ਖੰਭ ਕਿਓ ਕੱਟ ਦਿੰਦੇ ਨੇ ?”
“ ਲਾਡੋ !....... ਚਿੜੀਆਂ ਅਨਭੋਲ ਹੁੰਦੀਆਂ ਨੇ.....
ਕੀ ਪਤਾ ਕਦੋਂ
ਕਾਵਾਂ ਦੀ ਡਾਰ ਇਹਨਾਂ ਤੇ ਹਮਲਾ ਕਰ ਦੇਵੇ, ਨਾਲੇ ਆ ਖੁੱਲੇ
ਅਸਮਾਨ
ਚ ਉਡਣ ਲੱਗੀਆਂ ਰਾਹ ਵੀ ਤੇ ਭੁੱਲ ਸਕਦੀਆਂ ਨੇ ?”
“ਪਰ ਅੰਮੀਏਂ ...... ਕੀ ਕਾਵਾਂ ਦੀ ਡਾਰ ਤੇ ਰਾਹ ਭੁੱਲਣ ਦੇ
ਡਰੋਂ......ਕੀ ਇਹ ਕਦੀ ਵੀ ਕੱਲੀਆਂ ਉਡਾਰ ਨਹੀ ਭਰ
ਸਕਣਗੀਆ ...

writer- ਗੁਮਨਾਮ
 
Top