ਕੀ ਤੁਸੀ ਜਾਣਦੇ ਹੋ ?

Yaar Punjabi

Prime VIP
ਕੀ ਤੁਸੀ ਜਾਣਦੇ ਹੋ ?

1. ਜਦੋਂ ਕਿਸੇ ਨੂੰ ਨਵਾਂ ਪੈੱਨ ਦਿੱਤਾ ਜਾਂਦਾ ਹੈ ਤਾਂ 97 ਫ਼ੀਸਦੀ ਲੋਕ ਸਭ ਤੋਂ ਪਹਿਲਾਂ ਆਪਣਾ ਨਾਂ ਲਿਖਦੇ ਹਨ।

2. ਹਾਥੀ ਇੱਕ ਵਾਰ ਵਿੱਚ 90 ਲੀਟਰ ਪਾਣੀ ਪੀ ਜਾਂਦਾ ਹੈ ।

3. ਦੁਨੀਆਂ ਭਰ ਵਿੱਚ ਛਪਣ ਵਾਲੀਆਂ ਅਖਬਾਰਾਂ ਦੀ ਅੱਧੀ ਗਿਣਤੀ ਅਮਰੀਕਾ ਤੇ ਕੈਨੇਡਾ ‘ਚ ਛਪਦੀ ਹੈ।

4. ਜਦੋਂ ਇਨਸਾਨ ਆਰਾਮ ਕਰਦਾ ਹੈ ਤਾਂ ਉਸ ਦੇ ਸਰੀਰ ਵਿੱਚੋ 100 ਵਾਟ ਦੇ ਬਲਬ ਜਿੰਨੀ ਗਰਮੀਂ ਨਿਕਲਦੀ ਹੈ।

5. ਗੋਲਫ਼ ਦੀ ਖੇਡ ਵਿੱਚ ਵਰਤੀ ਜਾਣ ਵਾਲੀ ਗੇਂਦ ਵਿੱਚ 336 ਸੁਰਾਖ ਹੁੰਦੇ ਹਨ ।

6. ਦੁਨੀਆਂ ’ਚ ਸਭ ਤੋਂ ਵੱਧ ਸੋਨੇ ਦੀ ਵਰਤੋਂ ਭਾਰਤ ਕਰਦਾ ਹੈ ।

7. 40 ਹਜਾਰ ਰੇਸ਼ਮ ਦੇ ਕੀੜੇ ਮਿਲ ਕੇ ਸਿਰਫ਼ 5 ਕਿਲੋਗ੍ਰਾਮ ਸਿਲਕ ਤਿਆਰ ਕਰਦੇ ਹਨ ।

8. ਮਨੁੱਖ ਆਪਣੀ ਅੱਖ ਇੱਕ ਸਾਲ ਵਿੱਚ ਇੱਕ ਕਰੋੜ ਵਾਰ ਝਪਕਦਾ ਹੈ ।

9. ਤਿਰੁਪਤੀ ‘ਤੇ ਬਣੇ ਦੇਸਵੀਂ ਸਦੀ ਦੇ ਵਿਸ਼ਵ ਮੰਦਰ ਵਿੱਚ ਸਾਰੇ ਵੱਡੇ ਤੀਰਥਾਂ ਵਿੱਚੋਂ ਰੋਮ ਤੇ ਮੱਕਾ ਤੇਜਿਆਦਾ ਚੜ੍ਹਾਵਾ ਚੜਦਾ ਹੈ । ਇੱਥੇ ਰੋਜਾਨਾਂ ਔਸਤਨ 3000 ਤੋਂ ਵੀ ਵੱਧ ਦਾਨੀ ਭਗਤ 27 ਕਰੋੜ ਤੋਂ ਵੀ ਜਿਆਦਾ ਦਾਨ ਦਿੰਦੇ ਹਨ ।

10. ਦੁਨੀਆਂ ਵਿੱਚ ਨੇਪਾਲ ਇੱਕੋ-ਇੱਕ ਅਜਿਹਾ ਦੇਸ਼ ਹੈ,ਜਿਹੜਾ ਕਦੇ ਵੀ ਗੁਲਾਮ ਨਹੀਂ ਹੋਇਆ ।
 
Top