ਜਿਸਨੂੰ ਮੌਤ ਮਗਰੋਂ ਵੀ ਤਰੱਕੀ ਮਿਲ ਰਹੀ ਹੈ

Yaar Punjabi

Prime VIP
ਇਹ ਮੇਰਾ ਇੰਡੀਆ : ਇੱਕ ਫੌਜੀ , ਜਿਸਨੂੰ ਮੌਤ ਮਗਰੋਂ ਵੀ ਤਰੱਕੀ ਮਿਲ ਰਹੀ ਹੈ
ਉਸਨੂੰ ਸਵੇਰੇ ਸਾਢੇ ਚਾਰ ਵਜੇ ਬੈੱਡ ਟੀ ਦਿੱਤੀ ਜਾਂਦੀ ਹੈ। ਫਿਰ 9 ਵਜੇ ਨਾਸ਼ਤਾ ਅਤੇ ਸ਼ਾਮ ਸੱਤ ਵਜੇ ਰਾਤ ਦਾ ਖਾਣਾ ਵੀ । 24 ਘੰਟੇ ਉਸਦੀ ਸੇਵਾ ਵਿੱਚ ਭਾਰਤੀ ਫੌਜ ਦੇ ਪੰਜ ਜਵਾਨ ਲੱਗੇ ਰਹਿੰਦੇ ਹਨ। ਉਸਦਾ ਬਿਸਤਰਾ ਲਗਾਇਆ ਜਾਂਦਾ ਹੈ , ਉਸਦੇ ਜੁੱਤੇ ਬਾਕਾਇਦਾ ਪਾਲਿਸ ਕੀਤੇ ਜਾਂਦੇ ਅਤੇ ਵਰਦੀ ਵੀ ਪਾਲਿਸ਼ ਕੀਤੀ ਜਾਂਦੀ ਹੈ।
ਐਨੀ ਅਰਾਮ ਦਾਇਕ ਜਿੰਦਗੀ ਹੈ ਬਾਬਾ ਜਸਵੰਤ ਸਿੰਘ ਰਾਵਤ ਸੀ , ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਅਤੇ ਅਜੀਬ ਵੀ ਲੱਗੇਗਾ ਕਿ ਜਸਵੰਤ ਸਿੰਘ ਇਸ ਦੁਨੀਆ ਵਿੱਚ ਨਹੀਂ ਹਨ ।
ਰਾਈਫਲ ਮੈਨ ਜਸਵੰਤ ਸਿੰਘ ਭਾਰਤੀ ਫੌਜ ਦੇ ਸਿਪਾਹੀ ਸਨ , ਜੋ 1962 ਨੂੰ ਨੂਰਾਰੰਗ ਦੀ ਲੜਾਈ ਵਿੱਚ ਅਸਾਧਾਰਨ ਬਹਾਦਰੀ ਦਿਖਾਉਂਦੇ ਹੋਏ ਸ਼ਹੀਦ ਹੋ ਗਏ । ਉਸਨੂੰ ਉਸਦੀ ਬਹਾਦਰੀ ਬਦਲੇ ਮਰਨ ਉਪਰੰਤ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ ।
ਉਹ ਸੇਲਾ ਟੌਪ ਦੇ ਕੋਲ ਸੜਕ ਦੇ ਮੌੜ ਤੇ ਆਪਣੀ ਲਾਈਟ ਮਸ਼ੀਨ ਗੰਨ ਦੇ ਨਾਲ ਤਾਇਨਾਤ ਸਨ । ਚੀਨੀਆਂ ਨੇ ਉਸਦੀ ਚੌਕੀ ਤੇ ਵਾਰ –ਵਾਰ ਹਮਲੇ ਕੀਤੇ ਪਰ ਉਸਨੇ ਪਿੱਛੇ ਹਟਣਾ ਕਬੂਲ ਨਹੀਂ ਕੀਤਾ ।


ਜਸਵੰਤ ਸਿੰਘ ਅਤੇ ਉਸਦੇ ਸਾਥੀ ਲਾਂਸਨਾਇਕ ਤ੍ਰਿਲੋਕ ਸਿੰਘ ਨੇਗੀ ਅਤੇ ਗੋਪਾਲ ਸਿੰਘ ਗੋਸਾਂਈ ਨੇ ਇੱਕ ਬੰਕਰ ਉਪਰ ਕਹਿਰ ਵਰਤਾਅ ਰਹੀ ਚੀਨੀ ਮੀਡੀਅਮ ਮਸ਼ੀਨ ਗੰਨ ਨੂੰ ਸ਼ਾਂਤ ਕਰਨ ਦਾ ਫੈਸਲਾ ਲਿਆ ਸੀ ।
ਬੰਕਰ ਦੇ ਕੋਲ ਪਹੁੰਚ ਕੇ ਉਹਨਾਂ ਨੇ ਉਸਦੇ ਅੰਦਰ ਗਰਨੇਡ ਸੁੱਟਿਆ ਅਤੇ ਬਾਹਰ ਨਿਕਲ ਰਹੇ ਚੀਨੀ ਫੌਜੀਆਂ ਉਪਰ ਸੰਗੀਨਾਂ ਨਾਲ ਹਮਲਾ ਬੋਲ ਦਿੱਤਾ । ਚੀਨੀ ਮੀਡੀਅਮ ਮਸ਼ੀਨ ਗੰਨ ਨੂੰ ਖਿੱਚਦੇ ਹੋਏ ਉਹ ਭਾਰਤੀ ਚੌਂਕੀ ਉਪਰ ਲੈ ਆਏ ਫਿਰ ਉਹਨਾ ਨੇ ਉਸਦਾ ਮੂੰਹ ਚੀਨੀਆਂ ਵੱਲ ਕਰਕੇ ਉਹਨਾਂ ਨੂੰ ਤਹਿਸ -ਨਹਿਸ ਕਰ ਦਿੱਤਾ ।
ਮੈਦਾਨ ਛੱਡਣ ਤੋਂ ਬਾਅਦ ਚੀਨੀੳਾ ਨੇ ਉਸਦੀ ਚੌਂਕੀ ਉਪਰ ਫਿਰ ਹਮਲਾ ਕੀਤਾ । 72 ਘੰਟੇ ਤੱਕ ਲਗਾਤਾਰ ਇਕੱਲੇ ਮੁਕਾਬਲੇ ਕਰਦੇ ਹੋਏ ਜਸਵੰਤ ਸਿੰਘ ਸ਼ਹੀਦ ਹੋ ਗਏ । ਕਿਹਾ ਜਾਂਦਾ ਹੈ ਜਦ ਉਸਨੂੰ ਲੱਗਿਆ ਕਿ ਚੀਨੀ ਉਸਨੂੰ ਬੰਦੀ ਬਣਾ ਲੈਣਗੇ ਤਾਂ ਉਸਨੇ ਆਖਰੀ ਗੋਲੀ ਆਪਣੇ ਆਪ ਨੂੰ ਮਾਰ ਲਈ ।
ਇਸਦੇ ਬਾਰੇ ਵਿੱਚ ਇੱਕ ਹੋਰ ਕਹਾਣੀ ਪ੍ਰਚਲਿਤ ਹੈ ਪਿੱਛੇ ਹੱਟਣ ਦੇ ਹੁਕਮ ਦੇ ਬਾਵਜੂਦ ਉਹ 10 000 ਫੁੱਟ ਦੀ ਉੱਚਾਈ ਉਪਰ ਮੋਰਚਾ ਸੰਭਾਲੀ ਰੱਖਿਆ । ਉੱਥੇ ਉਸਦੀ ਮੱਦਦ ਦੋ ਨਿੱਕੀਆਂ ਬੱਚੀਆਂ ਚੀਨੀ ਸੇਲਾ ਅਤੇ ਨੂਰਾ ਨੇ ਕੀਤੀ ।
ਪਰ ਰਾਸ਼ਨ ਪਹੁੰਚਾਉਣ ਵਾਲੇ ਵਿਅਕਤੀ ਨੇ ਚੀਨੀਆਂ ਕੋਲ ਮੁਖਬਰੀ ਕਰ ਦਿੱਤੀ ਕਿ ਇਸ ਚੌਂਕੀ ਉਪਰ ਸਿਰਫ ਇੱਕ ਸਿਪਾਹੀ ਹੀ ਬਾਕੀ ਹੈ। ਇਹ ਸੁਣਦੇ ਹੀ ਚੀਨੀਆਂ ਨੇ ਹਮਲਾ ਕਰ ਦਿੱਤਾ ।
ਚੀਨੀ ਕਮਾਂਡਰ ਐਨਾ ਨਾਰਾਜ਼ ਸੀ ਕਿ ਉਸਨੇ ਜਸਵੰਤ ਸਿੰਘ ਦਾ ਸਿਰ ਧੜ ਨਾਲੋ ਅਲੱਗ ਕਰਕੇ ਚੀਨ ਲੈ ਗਿਆ ।
ਪਰ ਉਸਦੀ ਬਹਾਦਰੀ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਲੜਾਈ ਖਤਮ ਹੋ ਜਾਣ ਤੋਂ ਬਾਅਦ ਉਸਨੇ ਜਸਵੰਤ ਸਿੰਘ ਦੀ ਪੇਟਿੰਗ ਬਣਾ ਕੇ ਭਾਰਤੀ ਫੋਜੀਆਂ ਨੂੰ ਭੇਂਟ ਕੀਤੀ ਜੋ ਅੱਜ ਵੀ ਉਸਦੀ ਸਮਾਧੀ ਉਪਰ ਲੱਗੀ ਹੋਈ ਹੈ।

ਜਿਸ ਸਥਾਨ ਤੇ ਉਸਨੇ ਮੋਰਚਾ ਸੰਭਾਲ ਕੇ ਕੁਰਬਾਨੀ ਦਿੱਤੀ ਸੀ , ਉੱਥੇ ਉਸਦੀ ਯਾਦ ਵਿੱਚ ਮੰਦਿਰ ਬਣਾਇਆ ਗਿਆ ਹੈ । ਜਿੱਥੇ ਉਸਦੇ ਇਸਤੇਮਾਲ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਹਨ ।
ਇਸ ਰਸਤੇ ਵਿੱਚੋਂ ਗੁਜਰਨ ਵਾਲਾ ਚਾਹੇ ਜਨਰਲ ਹੋਵੇ ਜਾਂ ਫਿਰ ਜਵਾਨ , ਉਸਨੂੰ ਸ਼ਰਧਾਜਲੀ ਦਿੱਤੇ ਬਿਨਾ ਅੱਗੇ ਨਹੀਂ ਵੱਧਦਾ । ਜਸਵੰਤ ਸਿੰਘ ਦੇ ਮਾਰੇ ਜਾਣ ਤੋਂ ਬਾਦ ਵੀ ਉਸਦੇ ਨਾਂਮ ਦੇ ਅੱਗੇ ਸਵਰਗੀ ਨਹੀਂ ਲਗਾਇਆ ਜਾਂਦਾ ।
ਉਹ ਭਾਰਤੀ ਸੈਨਾ ਦੇ ਇਕੱਲੇ ਅਜਿਹੇ ਸੈਨਿਕ ਹਨ ਜਿਹਨੂੰ ਮੌਤ ਤੋ ਬਾਅਦ ਵੀ ਪ੍ਰਮੋਸ਼ਨ ਮਿਲਣਾ ਸੁਰੂ ਹੋਇਆ। ਪਹਿਲਾਂ ਨਾਇਕ , ਫਿਰ ਕੈਪਟਨ ਅਤੇ ਹੁਣ ਉਹ ਮੇਜਰ ਜਨਰਲ ਦੇ ਅਹੁਦੇ ਤੱਕ ਪਹੁੰਚ ਚੁੱਕੇ ਹਨ । “ ਉਸਦੇ ਪਰਿਵਾਰ ਵਾਲਿਆਂ ਨੂੰ ਜਦੋਂ ਜਰੂਰਤ ਹੁੰਦੀ ਹੈ, ਉਸਦੀ ਵੱਲੋਂ ਛੁੱਟੀ ਦੀ ਦਰਖਾਸ਼ਤ ਦਿੰਦੇ ਹਨ, ਜਦੋਂ ਛੁੱਟੀ ਮਨਜੂਰ ਹੋ ਜਾਂਦੀ ਤਾਂ ਫੌਜ ਜਵਾਨ ਉਸਦੀ ਤਸਵੀਰ ਨੂੰ ਪੂਰੇ ਸਨਮਾਨ ਦੇ ਨਾਲ ਉਤਰਾਖੰਡ ਸਥਿਤ ਉਸਦੇ ਜੱਦੀ ਪਿੰਡ ਲੈ ਜਾਂਦੇ ਹਨ ਅਤੇ ਜਦੋਂ ਉਸਦੀ ਛੁੱਟੀ ਸਮਾਪਤ ਹੋ ਜਾਂਦੀ ਤਾਂ ਉਸ ਦੀ ਤਸਵੀਰ ਨੂੰ ਸਨਮਾਨਪੂਰਵਕ ਵਾਪਸ ਅਸਲੀ ਸਥਾਨ ਤੇ ਲਿਜਾਇਆ ਜਾਂਦਾ ਹੈ।
 
Top