We trained 500 Terrorists-- Purohit

pps309

Prime VIP
ਮਾਲੇਗਾਉਂ ਧਮਾਕੇ ਦੇ ਚਰਚਿਤ ਮਾਮਲੇ ’ਚ ਮੁੱਖ ਸੂਤਰਧਾਰ ਕਰਨਲ ਪ੍ਰੋਹਿਤ ਨੇ ਆਖ਼ਰ ਨਾਰਕੋ ਟੈਸਟ ਦੌਰਾਨ ਆਪਣਾ ਅਪਰਾਧ ਸਵੀਕਾਰ ਕਰ ਲਿਆ ਹੈ। ਏਜੰਸੀਆਂ ਅਤੇ ਖ਼ਬਰਾਂ ਚੈਨਲਾਂ ਅਨੁਸਾਰ ਇਨਾ ਹੀ ਨਹੀਂ, ਕਰਨਲ ਪ੍ਰੋਹਿਤ ਨੇ ਨਾਰਕੋ ਟੈਸਟ ਦੌਰਾਨ ਦੱਸਿਆ ਕਿ ਅਜਮੇਰ ਅਤੇ ਨਾਂਦੇੜ ਧਮਾਕਿਆਂ ਦਾ ਮਾਸਟਰ ਮਾਈਂਡ ਦਯਾ ਨੰਦ ਪਾਂਡੇ ਹੈ। ਪ੍ਰੋਹਿਤ ਦੇ ਹੋਏ ਨਾਰਕੋ ਟੈਸਟ ਦੀ ਰਿਪੋਰਟ ਮੁਤਾਬਕ ਮਾਲੇਗਾਉਂ ਧਮਾਕੇ ਨੂੰ ਸਾਧਵੀਂ ਪ੍ਰਗਿਆ ਸਿੰਘ ਠਾਕੁਰ ਅਤੇ ਦਯਾ ਨੰਦ ਪਾਂਡੇ ਦੇ ਨਾਲ ਮਿਲ ਕੇ ਖ਼ੁਦ ਉਸ ਨੇ ਅੰਜ਼ਾਮ ਦਿੱਤਾ। ਇਸ ਨਾਰਕੋ ਟੈਸਟ ਦੇ ਅਨੁਸਾਰ ਦਯਾਨੰਦ ਪਾਂਡੇ ਨੇ ਹੀ ਪ੍ਰੋਹਿਤ ਨੂੰ ਪ੍ਰਗਿਆ ਸਿੰਘ ਠਾਕੁਰ ਨਾਲ ਮਿਲਾਇਆ। ਚੈਨਲਾਂ ਦੇ ਖੁਲਾਸਿਆਂ ’ਚ ਸਭ ਤੋਂ ਖ਼ਤਰਨਾਕ ਗੱਲ ਇਹ ਸਾਹਮਣੇ ਆਈ ਕਿ ਕਰਨਲ ਪ੍ਰੋਹਿਤ ਨੇ ਖ਼ੁਦ ਮੰਨਿਆ ਕਿ ਉਨ੍ਹਾਂ ਨੇ 500 ਲੋਕਾਂ ਨੂੰ ਅੱਤਵਾਦ ਦੀ ਟ੍ਰੇਨਿੰਗ ਦਿੱਤੀ ਹੈ। ਅਹਿਮਦਾਬਾਦ ਦੇ ਇਕ ਆਸ਼ਰਮ ਵਿਚ ਇਨ੍ਹਾਂ ਟ੍ਰੇਨਿੰਗ ਪ੍ਰਾਪਤ ਕਰਨ ਵਾਲਿਆਂ ਨੂੰ ਜਗ੍ਹਾ ਮਿਲਦੀ ਰਹੀ। ਉਨ੍ਹਾਂ ਕਿਹਾ ਕਿ ਮਾਲੇਗਾਉਂ ਧਮਾਕਿਆਂ ਦਾ ਮਕਸਦ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ਼ ਇੰਡੀਆ (ਸਿਮੀ) ਦੇ ਧਮਾਕਿਆਂ ਦਾ ਜਵਾਬ ਦੇਣਾ ਸੀ। ਦਿਆ ਨੰਦ ਪਾਂਡੇ ਨਾਂ ਦੇ ਇਸ ਵਿਅਕਤੀ ਦੇ ਕਈ ਨਾਂ ਅਤੇ ਟਿਕਾਣੇ ਹਨ। ਉਹ ਸੁਧਾਕਰ ਦਿਵੇਦੀ, ਜਗਤਗੁਰੂ, ਅੰਮ੍ਰਿਤਾਨੰਦ ਸੁਵਾਮੀ ਅਤੇ ਸ਼ੰਕਰਾਚਾਰੀਆ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਦੇ ਐਸ਼ੋ ਆਰਾਮ ਕਰਨ ਦੀਆਂ ਵੀ ਕਈ ਥਾਵਾਂ ਹਨ। ਫ਼ਰੀਦਾਬਾਦ ਦੀ ਇਕ ਪਹਾੜੀ ’ਤੇ ਉਸ ਨੇ ਇਕ ਗੈਸਟ ਹਾਊਸ ਬਣਾਇਆ ਹੋਇਆ ਹੈ। ਇਸ ਗੈਸਟ ਹਾਊਸ ’ਚ ਅਬਦੁੱਲ ਕਲਾਮ ਤੋਂ ਲੈ ਕੇ ਬਹੁਤ ਸਾਰੇ ਸਥਾਨਕ ਅਤੇ ਰਾਜ ਪੱਧਰ ਦੇ ਵੀ.ਆਈ.ਪੀਜ਼ ਦੇ ਨਾਲ ਦਯਾਨੰਦ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਸ ਦੀਆਂ ਕਰਤੂਤਾਂ ਤੋਂ ਐਨ.ਡੀ.ਟੀ.ਵੀ. ਦੇ ਹੱਥ ਲੱਗੀ ਨਾਰਕੋ ਰਿਪੋਰਟ ਅਜੇ ਹੋਰ ਪਰਦੇ ਉ¤ਠਾ ਸਕਦੀ ਹੈ।
ਉ¤ਧਰ ਨਾਸਕ ਵਿਚ ਦਯਾ ਨੰਦ ਪਾਂਡੇ ਨੂੰ 26 ਨਵੰਬਰ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਕੋਰਟ ਵਿਚ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਸਾਧਵੀ ਪ੍ਰਗਿਆ ਠਾਕੁਰ, ਦਯਾਨੰਦ ਪਾਂਡੇ ਅਤੇ ਕਰਨਲ ਪ੍ਰੋਹਿਤ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਮੀਟਿੰਗਾਂ ਵਿਚ ਕਥਿਤ ਤੌਰ ’ਤੇ ਇਨ੍ਹਾਂ ਤੋਂ ਇਲਾਵਾ ਮਾਮਲੇ ’ਚ ਗ੍ਰਿਫ਼ਤਾਰ 10 ਹੋਰ ਲੋਕਾਂ ਨੇ ਵੀ ਹਿੱਸਾ ਲਿਆ ਸੀ। ਵਿਰੋਧੀ ਪੱਖ ਦੇ ਵਕੀਲ ਅਜੇ ਮਿਸ਼ਰ ਨੇ ਕਿਹਾ ਕਿ ਮਾਮਲੇ ਦੇ ਇਕ ਹੋਰ ਅਤੇ ਅਭਿਨਵ ਭਾਰਤ ਸੰਗਠਨ ਨਾਲ ਜੁੜੇ ਅਜੈ ਰਹਿਰਕਰ ਨੇ ਪਾਂਡੇ ਨੂੰ ਇਨ੍ਹਾਂ ਵਾਰਦਾਤਾਂ ਲਈ ਕਥਿਤ ਤੌਰ ’ਤੇ ਧੰਨ ਇਕੱਠਾ ਕਰ ਕੇ ਦਿੱਤਾ। ਮਿਸਰ ਨੇ ਕਿਹਾ ਕਿ ਅੱਤਵਾਦ ਨਿਰੋਧਕ ਦਸਤੇ (ਏ.ਟੀ.ਐਸ.) ਨੂੰ ਸ਼ੱਕ ਹੈ ਕਿ ਇਸ ਪੈਸੇ ਦਾ ਪ੍ਰਯੋਗ ਧਮਾਕਿਆਂ ’ਚ ਵਰਤੇ ਗਏ ਆਰ.ਡੀ.ਐਕਸ. ਅਤੇ ਡੈਟੋਨੇਟਰ ਖ਼ਰੀਦਣ ’ਚ ਕੀਤਾ ਗਿਆ।
 

reshmi_mutiyar

LITTLE KITTEN
i can read 1 line atleast (the HEADLINE)-----SCARY---------- how people train terrorists to kill humans---





--------------hya rabba------------






koyee labho sant sipahi nu, koyee nanak , gobind wargi paatshahi nu-----------:pr:pr





ki banoo duniya da-- sache paatshah wahguru jaane:pr:pr:pr
 

Sweet_Jatti

.*. KiNdEr .*.
hun menu apne app te sharm aundi payi ah :no ...

:k main punjabi kyo nahi learn kitti . . . . i was such a dumb little child :sim
 
Top