Sadhvi, Pandey, Purohit behind blasts

pps309

Prime VIP
ਹਰਿਆਣਾ ਪੁਲਿਸ ਦੀ ਤਿੰਨ ਮੈਂਬਰੀ ਟੀਮ ਮਾਲੇਗਾਓਂ ਬੰਬ ਧਮਾਕਿਆਂ ਦੇ ਮਾਮਲੇ ਵਿਚ ਗ੍ਰਿਫਤਾਰ ਦੋਸ਼ੀਆਂ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਅਤੇ ਲੈਫਟੀਨੈਟ ਕਰਨਲ ਸ੍ਰੀਕਾਂਤ ਪ੍ਰਸਾਦ ਪ੍ਰੋਹਿਤ ਤੋਂ ਪਿਛਲੇ ਸਾਲ ਫਰਵਰੀ ਵਿਚ ਸਮਝੌਤਾ ਐਕਸਪ੍ਰੈ¤ਸ ਰੇਲਗੱਡੀ ਵਿਚ ਹੋਏ ਬੰਬ ਧਮਾਕਿਆਂ ਦੇ ਸਬੰਧ ਵਿਚ ਪੁੱਛਗਿੱਛ ਲਈ ਇਥੇ ਕਾਲਾਚੌਕੀ ਵਿਖੇ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ ਦੇ ਦਫ਼ਤਰ ਪਹੁੰਚ ਗਈ ਹੈ। ਟੀਮ ਦੇ ਇਕ ਮੈਂਬਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਜੇਕਰ ਪੁੱਛਗਿੱਛ ਦੌਰਾਨ ਕੋਈ ਗੱਲ ਸਾਹਮਣੇ ਆਈ ਤਾਂ ਉਹ ਦੋਸ਼ੀਆਂ ਨੂੰ ਹਿਰਾਸਤ ’ਚ ਲੈਣ ਦੀ ਮੰਗ ਕਰਨਗੇ। ਉਧਰ ਪੁਲਿਸ ਦੀ ਅੱਤਵਾਦ ਵਿਰੋਧੀ ਟੀਮ ਨੇ ਕਰਨਲ ਪ੍ਰੋਹਿਤ ਦਾ ਅੱਜ ਨਾਰਕੋ ਟੈਸਟ ਵੀ ਕਰਵਾਇਆ। ਟੈਸਟ ਦੌਰਾਨ ਕਰਨਲ ਪ੍ਰੋਹਿਤ ਨੇ ਦੱਸਿਆ ਕਿ ਉਸ ਨੇ ਖੁਦ, ਸਾਧਵੀ ਪ੍ਰੱਗਿਆ ਸਿੰਘ ਠਾਕੁਰ ਅਤੇ ਦਇਆਨੰਦ ਪਾਂਡੇ ਨੇ ਬੰਬ ਧਮਾਕੇ ਕਰਨ ਦਾ ਖਾਕਾ ਤਿਆਰ ਕੀਤਾ ਸੀ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ‘ਸਮੀ’ ਵਰਗੀਆਂ ਚਲਾਕੀਆਂ ਅਪਣਾਈਆਂ ਸਨ। ਇਹ ਸਨਸਨੀਖੇਜ ਪ੍ਰਗਟਾਵਾ ਪ੍ਰੋਹਿਤ ਨੇ ਨਾਰਕੋ ਟੈਸਟ ਦੌਰਾਨ ਕੀਤਾ ਪਰ ਇਸ ਨੂੰ ਅਦਾਲਤ ਵਿਚ ਸਬੂਤ ਵਜੋਂ ਸਵੀਕਾਰ ਨਹੀਂ ਕੀਤਾ ਜਾਂਦਾ। ਉਸ ਨੇ ਇਹ ਵੀ ਦੱਸਿਆ ਕਿ ਪਾਂਡੇ 2006 ਵਿਚ ਨਾਂਦੇੜ ਵਿਖੇ ਹੋਏ ਬੰਬ ਧਮਾਕੇ ਵਿਚ ਵੀ ਸ਼ਾਮਿਲ ਸੀ ਜਿਸ ਵਿਚ ਬਜਰੰਗ ਦਲ ਦੇ ਦੋ ਕਾਰਕੁਨ ਬੰਬ ਬਣਾਉਂਦੇ ਸਮੇਂ ਮਾਰੇ ਗਏ ਸਨ। ਕਰਨਲ ਪ੍ਰੋਹਿਤ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਅਜਮੇਰ ਵਿਚ ਬੰਬ ਧਮਾਕਾ ਦਇਆਨੰਦ ਪਾਂਡੇ ਨੇ ਕੀਤਾ ਸੀ। ਇਹ ਵੀ ਖ਼ਬਰ ਹੈ ਕਿ ਉਸ ਨੇ 500 ਵਿਅਕਤੀਆਂ ਨੂੰ ਅੱਤਵਾਦੀ ਕਾਰਵਾਈਆਂ ਦੀ ਸਿਖਲਾਈ ਦਿੱਤੀ ਪਰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਕਿਸ ਕਿਸਮ ਦੀ ਸਿਖਲਾਈ ਦਿੱਤੀ ਗਈ ਅਤੇ ਸਿਖਲਾਈ ਲਈ ਅਹਿਮਦਾਬਾਦ ਨੇੜੇ ਇਕ ਆਸ਼ਰਮ ਦੀ ਵਰਤੋਂ ਕੀਤੀ ਗਈ। ਇਸੇ ਦੌਰਾਨ ਮੋਦਾਸਾ ਬੰਬ ਧਮਾਕਾ ਮਾਮਲੇ ਵਿਚ ਪ੍ਰੱਗਿਆ ਸਾਧਵੀ ਨੂੰ ਕਲੀਨ ਚਿੱਟ ਦੇਣ ਦੇ ਬਾਵਜੂਦ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਦੇ ਮੁਖੀ ਅਜੇ ਤੋਮਰ ਵੀ ਉਸ ਦੀ ਧਮਾਕੇ ਵਿਚ ਸ਼ਮੂਲੀਅਤ ਦਾ ਪਤਾ ਲਾਉਣ ਲਈ ਮੁੰਬਈ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ ਦੇ ਮੁਖੀ ਹੇਮੰਤ ਕਾਰਕੇਰਾ ਨਾਲ ਗੱਲਬਾਤ ਕਰਨ ਲਈ ਸ਼ਹਿਰ ਵਿਚ ਪਧਾਰੇ ਹੋਏ ਹਨ। ਉਧਰ ਆਪੇ ਬਣੇ ਸਵਾਮੀ ਦਇਆਨੰਦ ਪਾਂਡੇ ਜਿਸ ਨੂੰ ਬੁੱਧਵਾਰ ਮਾਲੇਗਾਓਂ ਬੰਬ ਧਮਾਕਿਆਂ ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਸੀ ਅਤੇ ਬੀਤੀ ਰਾਤ ਪੁਲਿਸ ਨੇ ਰਾਹਦਾਰੀ ਰਿਮਾਂਡ ’ਤੇ ਮੁੰਬਈ ਲਿਆਂਦਾ ਸੀ, ਨੂੰ ਅੱਜ ਬਾਅਦ ਦੁਪਹਿਰ ਨਾਸਿਕ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਉਸ ਦਾ 26 ਨਵੰਬਰ ਤਕ ਪੁਲਿਸ ਰਿਮਾਂਡ ਦੇ ਦਿੱਤਾ ਹੈ। ਅਸਤੀਫੇ ਪ੍ਰਵਾਨ-ਭੌਂਸਾਲਾ ਫ਼ੌਜੀ ਸਕੂਲ ਨੇ ਇਸ ਦੇ ਪ੍ਰਿੰਸੀਪਲ ਅਤੇ ਕਲਰਕ ਜਿਨ੍ਹਾਂ ਤੋਂ ਮਾਲੇਗਾਓਂ ਬੰਬ ਧਮਾਕੇ ਸਬੰਧੀ ਪੁੱਛਗਿੱਛ ਕੀਤੀ ਗਈ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਸਕੂਲ ਪ੍ਰਬੰਧਕਾਂ ਨੇ ਇਹ ਫ਼ੈਸਲਾ ਪ੍ਰਿੰਸੀਪਲ ਸ਼ੈਲੇਸ਼ ਰਾਏਕਰ ਜਿਹੜਾ ਕਿ ਸੇਵਾਮੁਕਤ ਸੈਨਿਕ ਅਧਿਕਾਰੀ ਹੈ ਅਤੇ ਕਲਰਕ ਰਾਜਨ ਗੈਧਨੀ ਨੂੰ ਨੌਕਰੀ ਤੋਂ ਫਾਰਗ ਕਰਨ ਲਈ ਲਿਆ ਹੈ। 16 ਸਤੰਬਰ ਨੂੰ ਸਕੂਲ ਅੰਦਰ ਹੋਈ ਮੀਟਿੰਗ ਦੇ ਸਬੰਧ ’ਚ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ ਵਲੋਂ ਪੁੱਛਗਿੱਛ ਕਰਨ ਪਿੱਛੋਂ ਦੋਵਾਂ ਰਾਏਕਰ ਅਤੇ ਗੈਧਨੀ ਨੇ ਆਪਣੇ ਤਿਆਗ ਪੱਤਰ ਬੁੱਧਵਾਰ ਸਕੂਲ ਪ੍ਰਬੰਧਕਾਂ ਨੂੰ ਸੌਂਪ ਦਿੱਤੇ ਸਨ। ਇਸ ਮੀਟਿੰਗ ਵਿਚ ਲੈਫ. ਕਰਨਲ ਪ੍ਰੋਹਿਤ ਅਤੇ ਮਾਲੇਗਾਓਂ ਬੰਬ ਧਮਾਕਿਆਂ ਦੇ ਦੂਸਰੇ ਦੋਸ਼ੀ ਸ਼ਾਮਿਲ ਹੋਏ ਸਨ। ਸਕੂਲ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਕਿ ਅਭਿਨਵ ਭਾਰਤ ਨੂੰ ਲਿਖਤੀ ਬੇਨਤੀ ਪਿੱਛੋਂ ਸਕੂਲ ਵਿਚ ਥਾਂ ਉਪਲਬਧ ਕਰਵਾਈ ਸੀ। ਇਸ ਤੋਂ ਇਲਾਵਾ ਉਸ ਦਾ ਕੋਈ ਰੋਲ ਨਹੀਂ।
 

reshmi_mutiyar

LITTLE KITTEN
Re: Sadhvi, Pandey, Purohit behind blast

hmmmmmmmm. nice post, but sadly pps geee manoo teh punjabi da 1 v word parna nee aanda------ ithe kee likhea manoo te kujh nee pata:yes
 

pps309

Prime VIP
Re: Sadhvi, Pandey, Purohit behind blast

hmmmmmmmm. nice post, but sadly pps geee manoo teh punjabi da 1 v word parna nee aanda------ ithe kee likhea manoo te kujh nee pata:yes
I am sorry, due to shortage of time I just copy pasted the stuff. I guess even english media will be covering these news.
 
Top