Mata Chintpurni Mandir ch vapri anokhi ghatna

Era

Prime VIP
ਚਿੰਤਪੂਰਨੀ- ਪ੍ਰਸਿੱਧ ਧਾਰਮਿਕ ਸਥਾਨ ਮਾਤਾ ਚਿੰਤਪੁਰਨੀ ਦੇ ਮੰਦਰ ਵਿਚ ਇਕ ਸ਼ਰਧਾਲੂ ਦੇ ਚੜ੍ਹਾਵੇ ਦੀ ਰਕਮ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੂਰੇ ਮਾਮਲੇ 'ਤੇ ਡੀ. ਸੀ. ਨੇ ਐੱਸ. ਡੀ. ਐੱਮ. ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਡੀ. ਸੀ. ਅਭਿਸ਼ੇਕ ਜੈਨ ਨੇ ਕਿਹਾ ਕਿ ਇਸ ਸੰੰਬੰਧ ਵਿਚ ਜੋ ਤੱਥ ਸਾਹਮਣੇ ਆਉਣਗੇ ਉਨ੍ਹਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੰਦਰ ਅਧਿਕਾਰੀ ਸੁਭਾਸ਼ ਚੌਹਾਨ ਨੇ ਕਿਹਾ ਕਿ ਅਜਿਹਾ ਮਾਮਲਾ ਤਾਂ ਸਾਹਮਣੇ ਆਇਆ ਸੀ ਪਰ ਇਹ ਰਕਮ ਮੰਦਰ ਦੇ ਦਾਨ-ਪਾਤਰ ਵਿਚ ਪਾਈ ਜਾ ਚੁੱਕੀ ਹੈ। ਇਸ ਤੋਂ ਜ਼ਿਆਦਾ ਉਹ ਕੁਝ ਨਹੀਂ ਕਹਿ ਸਕਦੇ।
ਦਰਅਸਲ ਸ਼ੁੱਕਰਵਾਰ ਨੂੰ ਇਕ ਸ਼ਰਧਾਲੂ ਨੇ 51000 ਰੁਪਏ ਮੰਦਰ ਵਿਚ ਚੜ੍ਹਾਏ ਸਨ ਪਰ ਇਹ ਰਕਮ ਦਾਨ-ਪਾਤਰ ਵਿਚ ਜਾਣ ਤੋਂ ਪਹਿਲਾਂ ਹੀ ਸ਼ੱਕੀ ਢੰਗ ਨਾਲ ਗਾਇਬ ਹੋ ਗਈ। ਹਾਲਾਂਕਿ ਬਾਅਦ ਵਿਚ ਇਸ ਨੂੰ ਫਿਰ ਦਾਨ-ਪਾਤਰ ਵਿਚ ਪਾ ਦਿੱਤਾ ਗਿਆ। ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਦੇਖਣ ਮਗਰੋਂ ਹੀ ਸੱਚਾਈ ਦਾ ਪਤਾ ਲੱਗ ਸਕੇਗਾ।
ਪੂਰਾ ਮਾਮਲਾ ਕਿਵੇਂ ਸਾਹਮਣੇ ਆਇਆ, ਇਸ ਵਿਚ ਕੀ ਸੱਚਾਈ ਹੈ ਅਤੇ ਕਿਸ ਢੰਗ ਨਾਲ ਰੁਪਿਆਂ ਨਾਲ ਜੁੜਿਆ ਇਹ ਮਾਮਲਾ ਸੁਰਖੀਆਂ ਵਿਚ ਬਣਿਆ, ਇਹ ਰਹੱਸ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਇਸ ਦੀ ਭਣਕ ਬਾਹਰ ਕੱਢੀ। ਹਾਲਾਂਕਿ ਇਸ ਨੂੰ ਬਾਅਦ ਵਿਚ ਸੁਲਝਾ ਲਿਆ ਗਿਆ। ਜਾਂਚ ਮਗਰੋਂ ਹੀ ਤੱਥ ਸਾਹਮਣੇ ਆਉਣਗੇ। ਕੋਈ ਵੀ ਇਸ ਮਾਮਲੇ 'ਤੇ ਖੁਲ੍ਹ ਕੇ ਬੋਲਣ ਲਈ ਤਿਆਰ ਨਹੀਂ।
 
Top