Jio nu takkar den layi BSNL India pesh krega eh dhamakedar offer

BaBBu

Prime VIP
bsnllogo_650x400_51472112388-1.jpg


ਨਵੀਂ ਦਿੱਲੀ— 50 ਰੁਪਏ 'ਚ 1-ਜੀਬੀ ਤਕ 4ਜੀ ਡਾਟਾ ਦੇਣ ਦੇ ਰਿਲਾਇੰਸ ਜੀਓ ਦੇ ਦਾਅਵੇ ਤੋਂ ਬਾਅਦ ਸਰਕਾਰੀ ਕੰਪਨੀ ਬੀ. ਐੱਸ. ਐੱਨ. ਐੱਲ. ਨੇ ਵੱਡਾ ਐਲਾਨ ਕੀਤਾ ਹੈ। ਇਹ ਕੰਪਨੀ ਇਕ ਰੁਪਏ ਤੋਂ ਵੀ ਘੱਟ 'ਚ ਇਕ ਜੀਬੀ ਡਾਟਾ ਦੇਵੇਗੀ। 9 ਸਤੰਬਰ ਤੋਂ ਬੀ. ਐੱਸ. ਐੱਨ. ਐੱਲ. ਨੇ ਸ਼ਹਿਰੀ ਅਤੇ ਪੇਂਡੂ ਖੇਤਰ 'ਚ ਬ੍ਰਾਡਬੈਂਡ ਦੇ ਨਵੇਂ ਗਾਹਕਾਂ ਲਈ ਅਸੀਮਤ ਬੀਬੀ-249 ਸਕੀਮ ਜਾਰੀ ਕੀਤੀ ਹੈ। ਇਸ ਸਕੀਮ ਤਹਿਤ 249 ਰੁਪਏ 'ਚ 300-ਜੀਬੀ ਤਕ ਡਾਟਾ ਡਾਊਨਲੋਡ ਕੀਤਾ ਜਾ ਸਕੇਗਾ।

ਬੀ. ਐੱਸ. ਐੱਨ. ਐੱਲ. ਦੇ ਚੀਫ ਜਨਰਲ ਮੈਨੇਜਰ ਜੀ. ਸੀ. ਪਾਂਡੇ ਨੇ ਦੱਸਿਆ ਕਿ 249 'ਚ 300-ਜੀਬੀ ਡਾਟਾ ਸਕੀਮ ਦਾ ਫਾਇਦਾ 6 ਮਹੀਨੇ ਤਕ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਇਸ 'ਚ ਗਾਹਕਾਂ ਨੂੰ 2 ਐੱਮ. ਬੀ. ਪੀ. ਐੱਸ. ਦੀ ਸਪੀਡ ਸ਼ੁਰੂਆਤੀ ਇਕ ਜੀਬੀ ਲਈ ਹੀ ਮਿਲੇਗੀ। ਫਿਰ 1-ਐੱਮ. ਬੀ. ਪੀ. ਐੱਸ. ਦੀ ਸਪੀਡ ਮਿਲੇਗੀ।

ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ 9 ਸਤੰਬਰ ਤੋਂ 'ਬੀਬੀ 249' ਸਕੀਮ ਪੇਸ਼ ਕਰੇਗੀ। ਇਸ ਸਕੀਮ 'ਚ ਗਾਹਕ ਬਿਨਾਂ ਡਾਟਾ ਲਿਮਟ ਦੀ ਚਿੰਤਾਂ ਦੇ ਜਿੰਨਾ ਚਾਹੁਣ ਬ੍ਰਾਡਬੈਂਡ ਡਾਟਾ ਡਾਊਨਲੋਡ ਕਰ ਸਕਦੇ ਹਨ ਅਤੇ ਇਸ 'ਚ 2 ਐੱਮ. ਬੀ. ਪੀ. ਐੱਸ. ਦੀ ਰਫਤਾਰ ਹੋਵੇਗੀ।

ਇਸ ਮੁਤਾਬਕ, 'ਗਾਹਕ 249 ਰੁਪਏ 'ਚ 300 ਜੀਬੀ ਡਾਟਾ ਵਰਤ ਸਕਦੇ ਹਨ। ਇਸ ਤਰ੍ਹਾਂ ਨਾਲ ਪ੍ਰਤੀ ਜੀਬੀ ਡਾਟਾ ਡਾਊਨਲੋਡ ਦੀ ਕੀਮਤ ਇਕ ਰੁਪਏ ਪ੍ਰਤੀ ਜੀਬੀ ਤੋਂ ਵੀ ਘੱਟ ਰਹੇਗੀ।'
 

Android

Prime VIP
Staff member
BSNL kol infrastructure hai bas lod hai improvement karn di :y

BSNL Kerala Area is excellent :y Baki telecom operator pani bharde Kerala ch BSNL agge

Offer hi bade kaim dinde :d
 
Top