-------------- Ebola Virus -----------------

Yaar Punjabi

Prime VIP

ਅਫ਼ਰੀਕੀ ਦੇਸ਼ਾਂ 'ਚ ਪਿਛਲੇ 20-30 ਸਾਲਾਂ ਤੋਂ ਦੇਖਣ 'ਚ ਆਇਆ ਰੋਗ ਏਬੋਲਾ ਚਮਗਿੱਦੜ ਅਤੇ ਗੁਰੀਲੇ ਦੇ ਵਾਇਰਸ ਤੋਂ ਸੰਪਰਕ ਰਾਹੀਂ ਇਨਸਾਨਾਂ ਚ ਫ਼ੈਲਦਾ ਹੈ ਜੋ ਇੱਕ ਕਿਸਮ ਦਾ ਬੁਖਾਰ ਹੈ, ਪਰ ਇਸ ਵਾਰ ਇਹ ਬੜੀ ਤੇਜੀ ਨਾਲ ਫ਼ੈਲਿਆ ਹੈ ਤੇ ਲਗਭਗ 7000 ਮਰੀਜਾਂ ਚੋਂ 3500 ਦੇ ਕਰੀਬ ਮਰ ਚੁੱਕੇ ਹਨ।ਜਿੰਨਾ 'ਚ 200 ਹਸਪਤਾਲ ਕਰਮਚਾਰੀ ਵੀ ਹਨ।

ਇਸ ਦੇ ਮਨੁੱਖ ਦੇ ਸੰਪਰਕ 'ਚ ਆਉਣ ਦੇ ਮੁੱਖ.ਕਾਰਨ ਸਰਮਾਏਦਾਰਾਂ ਤੇ ਸਰਕਾਰ ਦੇ ਗੰਦੇ ਮਨਸੁੱਬੇ ਹਨ...
-ਸਰਕਾਰ ਵੱਲੋਂ ਬਾਹਰੀ ਕੰਪਨੀਆਂ ਨੂੰ ਜੰਗਲ ਵੇਚਣ ਕਾਰਨ ਜੰਗਲਾਂ ਦੀ ਅੰਨੇਵਾਹ ਕਟਾਈ, ਜਿਸ ਕਾਰਨ ਜੰਗਲੀ ਜਾਨਵਰਾਂ ਦੇ ਘਰ ਉਜੜੇ ਅਤੇ ਉਹ ਮਨੁੱਖੀ ਸੰਪਰਕ ਚ ਆਏ ਤੇ ਬੀਮਾਰੀ ਫ਼ੈਲੀ.
-ਇਹ ਸਰਮਾਏਦਾਰ ਫ਼ਰਨੀਚਰ ਲਈ ਲੱਕੜੀ ਤੋਂ ਵੱਧੇਰਾ ਪੈਸਾ ਕਮਾਉਂਦੀ ਹੈ.
-ਉਹਨਾਂ ਜੰਗਲਾ ਹੇਠ ਕੱਚਾ ਲੋਹਾ ਵੱਡੇ ਪੱਧਰ ਤੇ ਮੌਜੂਦ ਹੈ, ਜਿਸਦਾ ਸਿੱਧਾ ਮੁਨਾਫ਼ਾ ਇਹਨਾ ਅਮੀਰਾਂ ਵਜੀਰਾਂ ਨੂੰ.
- ਐਲੁਮੀਨੀਅਮ ਬਣਾਉਣ ਵਿੱਚ ਵਰਤੀ ਜਾਂਦੀ ਬਾਕਸਾਈਟ ਦਾ ਸੰਸਾਰ ਦਾ ਸਭ ਤੋਂ ਵੱਡਾ ਭੰਡਾਰ ਇਹਨਾਂ ਜੰਗਲਾਂ ਥੱਲੇ ਹੈ, ਮਤਲਬ ਪੰਜੇ ਉੰਗਲਾ ਬਾਕਸਾਈਟ 'ਚ.
- ਇਸ ਰੋਗ ਦੇ ਇਲਾਜ ਲਈ ਉਥੋਂ ਦੀ ਗਰੀਬ ਅਬਾਦੀ ਕੋਲ ਲੋੜੀਦੇ ਹਸਪਤਾਲ ਨਹੀ, ਜੇ ਹਨ ਤਾਂ ਫ਼ੇਰ ਦਵਾਈਆਂ ਤੇ ਸਮਾਨ ਨਹੀ
- u.n.o. ਹਰ ਵਾਰ ਦੀ ਤਰਾਂ ਸਹਾਇਤਾ ਲਈ ਢੋਂਗੀ ਐਲਾਨ ਤੇ ਚਿੱਠੀਆਂ ਕੱਢ ਰਹੀ ਹੈ.

ਉੱਥੇ ਦੇ ਜਿਆਦਾਤਰ ਜੰਗਲਾਂ ਦਾ ਸਫ਼ਾਇਆ ਹੋ ਚੁੱਕਾ ਹੈ. ਅਮੀਰਾਂ ਦੀ ਪੈਸੇ ਦੀ ਹਵਸ ਦੀ ਪੂਰਤੀ ਲਈ ਤੇ ਬਾਕੀ ਬਚੇ ਲਗਭਗ ਅਗਲੇ 40 ਸਾਲਾਂ ਚ ਪੂਰੀ ਤਰਾਂ ਸਾਫ਼ ਹੋ ਜਾਣਗੇ.

ਨੋਟ - ਕੋਈ ਵੀ ਰੋਗ ੳਦੋਂ ਤੱਕ ਅੱਗ ਨਹੀਂ ਫ਼ੜਦਾ, ਜਦੋਂ ਤੱਕ ਉਹ ਅਮੀਰਾਂ ਤਕ ਮਾਰ ਨਹੀਂ ਕਰਦਾ ਅਤੇ ਅਮੀਰਾਂ ਤੱਕ ਪਹੁੰਚਣ ਤੇ ਹੀ ਕਿਸੇ ਰੋਗ ਦੇ ਅਧਿਐਨ ਲਈ, ਖੋਜ ਲਈ ਪੈਸਾ ਖਰਚ ਹੁੰਦਾ ਹੈ ਤਾਂ ਜੋ ਖੋਜ ਕਰਕੇ ਉਸਦੀ ਦਵਾਈ ਬਣਾ-ਵੇਚ ਕੇ ਹੋਰ ਜ਼ਿਆਦਾ ਪੈਸਾ ਕਮਾਇਆ ਜਾ ਸਕੇ.

ਏਬੋਲਾ ਦੇਸ਼ ਦੀਆਂ ਹੱਦਾਂ ਅਤੇ ਅਮੀਰਾਂ ਦੀਆਂ ਕੰਧਾਂ ਟੱਪਣ ਲੱਗਾ ਤਾਂ ਇਹ ਵਿਸ਼ਵ ਪੱਧਰ ਦਾ ਮੁੱਦਾ ਬਣਿਆ, ਨਹੀ ਤਾਂ ਇਸਨੂ ਪਿੱਛਲੇ 20-25 ਸਾਲਾਂ ਤੋਂ ਕਿਸੇ ਨੇ ਗੌਲਿਆ ਨੀ...
 
Top