ਇਲੈਕਟ੍ਰਾਨਿਕ ਮੀਡੀਆ ਦੀ ਚਕਾਚੌਂਧ ਵਿਚ ਵੀ ਪ੍ਰਿ&#2672

'MANISH'

yaara naal bahara
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ ਵਿਚ ਇਲੈਕਟ੍ਰੋਨਿਕ ਮੀਡੀਆ ਦੀ ਆਮਦ ਮਗਰੋਂ ਪੱਤਰਕਾਰੀ ਵਿਚ ਮੁਹਾਰਤ ਦਾ ਯੁੱਗ ਅਰੰਭ ਹੋ ਗਿਆ



ਹੈ। ਅੱਜ ਇਥੇ ਪ੍ਰੋਫੈਸਰ ਰੀਨਾ ਗੁਲਾਟੀ ਦੀ ਪਲੇਠੀ ਪੁਸਤਕ ‘ਪੱਤਰਕਾਰਤਾ, ਮੀਡੀਆ ਅਤੇ ਜਨਸੰਚਾਰ’ ਨੂੰ ਜਾਰੀ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇੰਟੈਰਨੈੱਟ ’ਤੇ ਗਿਆਨ ਦੇ ਵਿਸਤਾਰ ਨਾਲ ਪਾਠਕਾਂ ਦੇ ਮਨਾਂ ਵਿਚ ਵੱਖ-ਵੱਖ ਵਿਸ਼ਿਆਂ ਬਾਰੇ ਵਿਆਪਕ ਸੂਚਨਾ ਦੀ ਵੱਡੀ ਤਾਂਘ ਪੈਦਾ ਹੋ ਗਈ ਹੈ ਅਤੇ ਪ੍ਰਿੰਟ ਮੀਡੀਆ ਆਪਣੀਆਂ ਵਿਸ਼ੇਸ਼ ਪ੍ਰਕਾਸ਼ਨਾਵਾਂ ਰਾਹੀਂ ਉਨ੍ਹਾਂ ਦੀ ਮੰਗ ਨੂੰ ਪੂਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇਕ ਦਹਾਕੇ ਦੌਰਾਨ ਦੇਸ਼ ਵਿਚ ਆਟੋਮੋਬਾਈਲਜ਼, ਮੋਬਾਈਲ ਫੋਨ, ਕੰਪਿਊਟਰ ਸਾਫਟਵੇਅਰ ਤੇ ਹਾਰਡਵੇਅਰ, ਫ਼ੈਸ਼ਨ ਅਤੇ ਖੇਡਾਂ ਬਾਰੇ ਕਈ ਰਸਾਲਿਆਂ ਅਤੇ ਅਖਬਾਰਾਂ ਦਾ ਪ੍ਰਕਾਸ਼ਨ ਅਰੰਭ ਹੋਇਆ ਹੈ ਅਤੇ ਉਨ੍ਹਾਂ ਦੇ ਪਾਠਕਾਂ ਦਾ ਨਿਵੇਕਲਾ ਘੇਰਾ ਬਣਿਆ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਇਲੈਕਟ੍ਰੋਨਿਕ ਮੀਡੀਆ ਦੇ ਧੂਮ-ਧੜੱਕੇ ਮਗਰੋਂ ਵੀ ਪ੍ਰਿੰਟ ਮੀਡੀਆ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪਾਠਕ ਛਪੇ ਹੋਏ ਸ਼ਬਦਾਂ ਨੂੰ ਸ਼ਿੱਦਤ ਨਾਲ ਪੜ੍ਹਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਰਥਿਕ ਖਬਰਾਂ ਬਾਰੇ ਅਖਬਾਰ ਅਤੇ ਮੈਗਜ਼ੀਨ ਦੇਸ਼ ਦੀ ਆਰਥਿਕ ਤਰੱਕੀ ਵਿਚ ਆਮ ਲੋਕਾਂ ਦੀ ਸ਼ਮੂਲੀਅਤ ਦਾ ਪ੍ਰਤੀਕ ਹਨ। ਵਿੱਤ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿਉਂਕਿ ਗਿਆਨ ਇਨਸਾਨ ਦਾ ਸਾਰੀ ਉਮਰ ਦਾ ਸਾਥੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਸ ਦਿਸ਼ਾ ਵੱਲ ਪ੍ਰੇਰਨ ਲਈ ਮੀਡੀਆ ਅਹਿਮ ਭੂਮਿਕਾ ਨਿਭਾ ਸਕਦਾ ਹੈ। ਸ੍ਰੀ ਬਾਦਲ ਨੇ ਲੇਖਕਾ ਵੱਲੋਂ ਜਨਸੰਚਾਰ ਦੇ ਲਗਭਗ ਸਮੂਹ ਖੇਤਰਾਂ ਨੂੰ ਧਿਆਨ ਵਿਚ ਰੱਖ ਕੇ ਹਿੰਦੀ ਪੱਤਰਕਾਰੀ ਵਿਚ ਪਲੇਠੀ ਪੁਸਤਕ ਲਿਖਣ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜ ਸਾਲਾਂ ਦੌਰਾਨ ਪੰਜਾਬ ਵਿਚ ਭਾਸ਼ਾਈ ਪੱਤਰਕਾਰੀ ਦੇ ਵਿਕਾਸ ਅਤੇ ਪਸਾਰ ਦੀਆਂ ਭਾਰੀ ਸੰਭਾਵਨਾਵਾਂ ਪੈਦਾ ਹੋਈਆਂ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਇਹ ਕਿਤਾਬ ਉੱਭਰ ਰਹੇ ਭਾਸ਼ਾਈ ਪੱਤਰਕਾਰਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਆਪਣੇ ਪੱਤਰਕਾਰੀ ਦੇ ਕੋਰਸ ਦੌਰਾਨ ਭਾਸ਼ਾਈ ਕਿਤਾਬਾਂ ਦੀ ਕਮੀ ਮਹਿਸੂਸ ਹੁੰਦੀ ਆ ਰਹੀ ਸੀ। ਉਨ੍ਹਾਂ ਪ੍ਰੋਫੈਸਰ ਰੀਨਾ ਗੁਲਾਟੀ ਨੂੰ ਸੁਝਾਅ ਦਿੱਤਾ ਕਿ ਉਹ ਇਸ ਕਿਤਾਬ ਦਾ ਪੰਜਾਬੀ ਰੁਪਾਂਤਰ ਵੀ ਪ੍ਰਕਾਸ਼ਿਤ ਕਰਨ।
ਇਸ ਮੌਕੇ ਪ੍ਰੋਫੈਸਰ ਰੀਨਾ ਗੁਲਾਟੀ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹਿੰਦੀ ਪੱਤਰਕਾਰੀ ਦੀ ਵਿਦਿਆਰਥਣ ਹੁੰਦਿਆਂ ਜਨਸੰਚਾਰ ਬਾਰੇ ਹਿੰਦੀ ਅਤੇ ਪੰਜਾਬੀ ਵਿਚ ਪੜ੍ਹਨ ਸਮੱਗਰੀ ਉਪਲਬਧ ਨਾ ਹੋਣ ਕਾਰਨ ਭਾਰੀ ਮੁਸ਼ਕਿਲ ਪੇਸ਼ ਆਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਖਲਾਅ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਹ ਕਿਤਾਬ ਉਨ੍ਹਾਂ ਦੀ ਤਿੰਨ ਸਾਲ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਤਾਬ ਦੇ ਪ੍ਰਕਾਸ਼ਕ ਯੂਨੀਸਟਾਰ ਪਬਲੀਕੇਸ਼ਨ ਦੇ ਐਮ.ਡੀ. ਹਰੀਸ਼ ਜੈਨ ਦਾ ਧੰਨਵਾਦ ਕੀਤਾ।
 
Top