ਹਫ਼ਤਾਵਾਰੀ ਕਾਰਵਾਂ-ਏ-ਅਮਨ ਬੱਸ ਸੇਵਾ ਦੂਜੇ ਹਫ਼ਤ&#263

[JUGRAJ SINGH]

Prime VIP
Staff member
ਸ੍ਰੀਨਗਰ, 27 ਜਨਵਰੀ (ਯੂ. ਐਨ. ਆਈ.)-ਸ੍ਰੀਨਗਰ ਤੋਂ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਦਰਮਿਆਨ ਚਲਾਈ ਜਾ ਰਹੀ ਕਾਰਵਾਂ-ਏ-ਅਮਨ ਬੱਸ ਸੇਵਾ ਅੱਜ ਦੂਜੇ ਹਫ਼ਤੇ ਵੀ ਬੰਦ ਰਹੀ | ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬੱਸ ਅੱਜ ਫਿਰ ਨਹੀਂ ਚੱਲੀ | ਡਰੱਗ ਤਸਕਰੀ ਦੇ ਮਾਮਲੇ ਕਾਰਨ ਅੱਜ ਦੂਜੇ ਹਫ਼ਤੇ ਫਿਰ ਬੱਸ ਨਹੀਂ ਚਲਾਈ ਜਾ ਸਕੀ | ਉੜੀ ਵਪਾਰ ਕੇਂਦਰ 'ਚ ਇਸਲਾਮਾਬਾਦ ਵਿਖੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਇਕ ਡਰਾਈਵਰ ਦੇ ਵਾਹਨ 'ਚੋਂ 114 ਪੈਕਟ ਬਰਾਊਨ ਸ਼ੂਗਰ ਮਿਲਣ ਕਾਰਨ ਉਸ ਨੂੰ ਿਗ਼੍ਰਫ਼ਤਾਰ ਕੀਤੇ ਜਾਣ ਦੇ ਬਾਅਦ 20 ਜਨਵਰੀ ਨੂੰ ਵੀ ਇਹ ਬੱਸ ਸੇਵਾ ਨਹੀਂ ਚਲਾਈ ਗਈ ਸੀ | ਡਰਾਈਵਰ ਦੀ ਗਿ੍ਫ਼ਤਾਰੀ ਦੇ ਬਾਅਦ ਪਾਕਿਸਤਾਨ ਨੇ ਗੇਟ ਬੰਦ ਕਰ ਦਿੱਤੇ ਸਨ ਅਤੇ ਉੜੀ 'ਚ ਫਸੇ ਆਪਣੇ ਡਰਾਈਵਰਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ | ਮਕਬੂਜ਼ਾ ਕਸ਼ਮੀਰ ਦੇ ਅਧਿਕਾਰੀਆਂ ਨੇ ਇਸ ਦੇ ਨਾਲ ਹੀ ਉਧਰ ਗਏ ਕਸ਼ਮੀਰੀ ਡਰਾਈਵਰਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ | ਪਾਕਿਸਤਾਨ ਵਲੋਂ ਕਸ਼ਮੀਰੀ ਡਰਾਈਵਰਾਂ ਨੂੰ ਛੱਡਣ ਤੋਂ ਪਹਿਲਾਂ ਗਿ੍ਫ਼ਤਾਰ ਕੀਤੇ ਡਰਾਈਵਰ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ | ਪਾਕਿਸਤਾਨੀ ਅਧਿਕਾਰੀਆਂ ਵਲੋਂ ਮਕਬੂਜ਼ਾ ਕਸ਼ਮੀਰ 'ਚ ਮੁਕੱਦਮਾ ਚਲਾਉਣ ਲਈ ਫੜਿਆ ਟਰੱਕ ਅਤੇ ਬਰਾਊਨ ਸ਼ੂਗਰ ਦੀ ਵੀ ਮੰਗ ਕੀਤੀ ਗਈ ਹੈ |
 
Top