ਸਿਆਚਿਨ ਦੀਆਂ ਉੱਚੀਆਂ ਪਹਾੜੀਆਂ ‘ਤੇ ਸੈਟੇਲਾਈਟ ਫ&#263

ਨਵੀਂ ਦਿੱਲੀ, 4 ਅਪ੍ਰੈਲ (ਯੂ. ਐੱਨ. ਆਈ.)¸ਕ੍ਰਿਕਟ ਦਾ ਵਿਸ਼ਵ ਚੈਂਪੀਅਨ ਬਣਨ ਦੀ ਗੂੰਜ ਦੇਸ਼ ਦੀ ਸਰਹੱਦ ‘ਤੇ ਕਰੀਬ 14 ਹਜ਼ਾਰ ਫੁੱਟ ਦੀ ਉਚਾਈ ‘ਤੇ ਵੀ ਸੁਣੀ ਗਈ ਜਿਥੇ 0 ਤੋਂ 40 ਡਿਗਰੀ ਘੱਟ ਤਾਪਮਾਨ ਦਾ ਸਾਹਮਣਾ ਕਰ ਰਹੇ ਫੌਜ ਦੇ ਜਵਾਨ ਖੁਸ਼ੀ ਨਾਲ ਝੂੰਮਦੇ ਹੋਏ ਬੰਕਰਾਂ ਤੋਂ ਬਾਹਰ ਆ ਗਏ ਸਨ। ਫੌਜ ਦੇ ਇਕ ਅਫਸਰ ਨੇ ਦੱਸਿਆ ਕਿ ਇਹ ਜਵਾਨ ਤੇਜ਼ ਹਵਾਵਾਂ ਦੌਰਾਨ ਉਸ ਤਰ੍ਹਾਂ ਤਾਂ ਨੱਚ ਨਹੀਂ ਸਕੇ ਜਿਵੇਂ ਇੰਡੀਆ ਗੇਟ ‘ਤੇ ਹੋ ਰਿਹਾ ਸੀ ਪਰ ਉਨ੍ਹਾਂ ਭਾਰਤ ਦੀ ਸ਼ਾਨ ਵਿਚ ਨਾਅਰੇ ਲਗਾ ਕੇ ਸਿਆਚਿਨ ਦੀਆਂ ਖਾਮੋਸ਼ ਘਾਟੀਆਂ ਨੂੰ ਗੂੰਜਾ ਦਿੱਤਾ। ਦਿਲਚਸਪ ਗੱਲ ਤਾਂ ਇਹ ਹੈ ਕਿ ਇਨ੍ਹਾਂ ਚੌਕੀਆਂ ‘ਤੇ ਜਵਾਨਾਂ ਨੂੰ ਮੈਚ ਦਾ ਅੱਖੀਂ ਡਿੱਠਾ ਹਾਲ ਸੈਟੇਲਾਈਟ ਫੋਨ ਸੈੱਟ ‘ਤੇ ਆਪਣੇ ਦੂਜੇ ਸਾਥੀ ਅਧਿਕਾਰੀਆਂ ਤੋਂ ਮਿਲ ਰਿਹਾ ਸੀ। ਸਿਆਚਿਨ ਵਿਚ ਤਾਇਨਾਤ ਕਰੀਬ 70 ਹਜ਼ਾਰ ਜਵਾਨਾਂ ਵਿਚੋਂ ਕਰੀਬ 30 ਹਜ਼ਾਰ ਜਵਾਨ ਅਜਿਹੇ ਸਨ ਜਿਨ੍ਹਾਂ ਕੋਲ ਵਿਸ਼ਵ ਕੱਪ ਕ੍ਰਿਕਟ ਦੇ ਫਾਈਨਲ ਨੂੰ ਟੈਲੀਵਿਜ਼ਨ ਜ਼ਰੀਏ ਸਿੱਧੇ ਦੇਖਣ ਦਾ ਸੁੱਖ ਮਿਲਿਆ ਹੋਇਆ ਸੀ ਪਰ ਕਰੀਬ 40 ਹਜ਼ਾਰ ਜਵਾਨ ਅਜਿਹੇ ਸਨ ਜਿਥੇ ਟੀ. ਵੀ. ਪ੍ਰਸਾਰਨ ਤੇ ਰੇਡੀਓ ਕੁਮੈਂਟਰੀ ਦੀ ਸਹੂਲਤ ਨਹੀਂ ਸੀ ਪਰ ਕ੍ਰਿਕਟ ਦਾ ਖੁਮਾਰ ਅਜਿਹਾ ਸੀ ਕਿ ਸਾਲ ਤੋਰੋ ਰਿਜ ਦੀਆਂ ਉੱਚੀਆਂ ਪਹਾੜੀਆਂ ਦੀਆਂ ਟੀਸੀਆ ‘ਤੇ ਬੈਠੇ ਜਵਾਨ ਵੀ ਖੁਦ ਨੂੰ ਇਸ ਮੈਚ ਦੇ ਪ੍ਰਸਾਰਨ ਨੂੰ ਦੇਖਣ ਤੋਂ ਨਹੀਂ ਰੋਕ ਪਾ ਰਹੇ ਸਨ। ਇਨ੍ਹਾਂ ਚੌਕੀਆਂ ਨੂੰ ਸੈਟੇਲਾਈਟ ਪੋਸਟ ਕਿਹਾ ਜਾਂਦਾ ਹੈ ਅਤੇ ਉਥੋਂ ਦੇ ਜਵਾਨ ਮੈਚ ਦੇ ਨਤੀਜੇ ਅਤੇ ਸਕੋਰ ਜਾਣਨ ਲਈ ਬੇਸ ਕੈਂਪ ਦੇ ਅਫਸਰਾਂ ਅਤੇ ਜਵਾਨਾਂ ਨਾਲ ਲਗਾਤਾਰ ਟੈਲੀਫੋਨ ਸੰਪਰਕ ਵਿਚ ਸਨ। ਬੇਸ ਕੈਂਪ ਦੇ ਅਫਸਰ ਉਨ੍ਹਾਂ ਲਈ ਕੁਮੈਂਟੇਟਰ ਬਣ ਗਏ ਸਨ ਅਤੇ ਉਹ ਟੈਲੀਵਿਜ਼ਨ ‘ਤੇ ਮੈਚ ਦੇਖਦੇ ਹੋਏ ਉਨ੍ਹਾਂ ਜਵਾਨਾਂ ਲਈ ਮੈਚ ਦਾ ਅੱਖੀਂ ਡਿੱਠਾ ਹਾਲ ਸੁਣਾ ਰਹੇ ਸਨ ਜੋ ਰੇਡੀਓ ਅਤੇ ਟੀ. ਵੀ. ਦੀ ਪਹੁੰਚ ਤੋਂ ਦੂਰ ਸਨ।
 
Top