UNP

ਭਾਈ ਗੁਰਬਖਸ਼ ਸਿੰਘ ਖ਼ਾਲਸਾ ਦਾ ਵਸੀਅਤਨਾਮਾ ਸ੍ਰੀ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 19-Dec-2013
[JUGRAJ SINGH]
 
ਭਾਈ ਗੁਰਬਖਸ਼ ਸਿੰਘ ਖ਼ਾਲਸਾ ਦਾ ਵਸੀਅਤਨਾਮਾ ਸ੍ਰੀਅੰਮਿ੍ਤਸਰ, 18 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ)-ਗੁਰਦੁਆਰਾ ਅੰਬ ਸਾਹਿਬ ਵਿਖੇ 6 ਬੰਦੀ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਵੱਲੋਂ ਭੇਜਿਆ ਵਸੀਅਤਨਾਮਾ ਪੰਥਕ ਆਗੂਆਂ ਤੇ ਸੰਗਤਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਸੌਾਪਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ | ਭਾਈ ਗੁਰਬਖਸ਼ ਸਿੰਘ ਖ਼ਾਲਸਾ ਦਾ ਵਸੀਅਤਨਾਮਾ ਪ੍ਰਾਪਤ ਕਰਨ ਉਪਰੰਤ ਸਿੰਘ ਸਾਹਿਬ ਨੇ ਕਿਹਾ ਕਿ ਉਨ੍ਹਾਂ ਭਾਈ ਗੁਰਬਖਸ਼ ਸਿੰਘ ਖ਼ਾਲਸਾ ਵੱਲੋਂ ਵਿੱਢੇ ਗਏ ਸੰਘਰਸ਼ ਦਾ ਸ਼ੁਰੂ ਤੋਂ ਹੀ ਸਮਰਥਨ ਕੀਤਾ ਹੈ | ਇਸ ਸਬੰਧੀ ਪਹਿਲਾਂ ਹੀ ਸ਼ੋ੍ਰਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਹਨ | ਸ਼ੋ੍ਰਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ | ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਸਿਹਤਯਾਬੀ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸਰਕਾਰ ਤੇ ਸ਼ੋ੍ਰਮਣੀ ਕਮੇਟੀ ਇਸ ਮਾਮਲੇ ਦਾ ਜਲਦੀ ਹੱਲ ਕੱਢ ਲਵੇਗੀ | ਸਿੰਘ ਸਾਹਿਬ ਨੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਨੂੰ ਭੇਜੇ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕਰਦਿਆਂ ਜੋ ਵਸੀਅਤ ਭੇਜੀ ਹੈ, ਉਸ ਸਬੰਧੀ ਉਹ ਬੇਨਤੀ ਕਰਦੇ ਹਨ ਕਿ ਵਸੀਅਤ ਨਾਲੋਂ ਉਨ੍ਹਾਂ ਵਰਗੇ ਜੁਝਾਰੂ ਜੋਧੇ ਦੀ ਜ਼ਿਆਦਾ ਜ਼ਰੂਰਤ ਹੈ | ਇਸ ਲਈ ਉਹ ਸੰਘਰਸ਼ ਦੌਰਾਨ ਡਾਕਟਰੀ ਸਹਾਇਤਾ ਜ਼ਰੂਰ ਲੈਣ | ਸਿੰਘ ਸਾਹਿਬ ਨੇ ਭਾਈ ਖ਼ਾਲਸਾ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕਿਹਾ ਕਿ ਇਸ ਸਬੰਧੀ ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ ਵੀ ਉਹ ਜਲਦੀ ਸੱਦ ਰਹੇ ਹਨ | ਇਹ ਮਾਮਲਾ ਕਾਨੂੰਨ ਨਾਲ ਵੀ ਜੁੜਿਆ ਹੈ, ਦੇਰੀ ਹੋ ਸਕਦੀ ਹੈ ਪਰ ਇਸ ਦਾ ਹੱਲ ਜ਼ਰੂਰ ਨਿਕਲੇਗਾ | ਯੂਨਾਈਟਿਡ ਸਿੱਖ ਮੂਵਮੈਂਟ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖ਼ਾਲਸਾ ਨੇ ਆਪਣਾ ਸਰੀਰ ਪੰਥ ਨੂੰ ਸੌਾਪ ਦਿੱਤਾ ਹੈ | ਉਹ ਭਾਈ ਖ਼ਾਲਸਾ ਦੀ ਸਿਹਤਯਾਬੀ, ਜੇਲ੍ਹਾਂ 'ਚ ਬੰਦ ਸਿੱਖਾਂ ਦੀ ਰਿਹਾਈ ਤੇ ਪੰਥ ਦੀ ਜਿੱਤ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਤੁਰੰਤ ਗੱਲਬਾਤ ਲਈ ਤਿਆਰ ਹਨ | ਭਾਰਤ ਤੇ ਪੰਜਾਬ ਸਰਕਾਰ ਜੇਕਰ ਚਾਹੁੰਣ ਤਾਂ ਸਿੱਖਾਂ ਦੀ ਰਿਹਾਈ ਤੁਰੰਤ ਹੋ ਸਕਦੀ ਹੈ | ਉਨ੍ਹਾਂ ਪੰਜਾਬ ਸਰਕਾਰ 'ਤੇ ਦੋਸ਼ ਲਾਇਆ ਕਿ ਸਿੱਖਾਂ ਦੀ ਰਿਹਾਈ ਪ੍ਰਤੀ ਸਰਕਾਰ ਦਾ ਰਵੱਈਆ ਉਸਾਰੂ ਨਹੀਂ ਹੈ ਕਿਉਂਕਿ ਡੀ. ਸੀ. ਪਟਿਆਲਾ ਨੇ ਸਿੱਖਾਂ ਦੀ ਰਿਹਾਈ ਸਬੰਧੀ 'ਕੋਈ ਇਤਰਾਜ ਨਹੀਂ' ਸਰਟੀਫਿਕੇਟ ਦੇਣ ਤੋਂ ਨਾਂਹ ਮਿਤੀ 6-11-2013 ਨੂੰ ਕੀਤੀ ਸੀ, ਜਿਸ ਕਰਕੇ ਸਿੱਖਾਂ ਦੀ ਰਿਹਾਈ ਨਹੀਂ ਹੋ ਰਹੀ | ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਹਨ | ਗੁਰਦੁਆਰਾ ਅੰਬ ਸਾਹਿਬ ਤੋਂ ਸਿੱਖ ਸੰਗਤਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 'ਵਸੀਅਤ ਮਾਰਚ' ਲੈ ਕੇ ਪਹੁੰਚੇ ਪੰਥਕ ਆਗੂਆਂ 'ਚ ਭਾਈ ਮੋਹਕਮ ਸਿੰਘ, ਗਿਆਨੀ ਰਾਮ ਸਿੰਘ ਤੇ ਬੀਬੀ ਜਸਬੀਰ ਕੌਰ ਤੋਂ ਇਲਾਵਾ ਸ: ਸਿਮਰਨਜੀਤ ਸਿੰਘ ਮਾਨ, ਸੰਤ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਗੁਰਪ੍ਰੀਤ ਸਿੰਘ ਰੰਧਾਵੇ ਵਾਲੇ, ਭਾਈ ਸੁਖਵਿੰਦਰ ਸਿੰਘ ਰਤਵਾੜਾ, ਸਤਵਿੰਦਰ ਸਿੰਘ ਬਲੌਾਗੀ, ਬੀਬੀ ਜਸਵਿੰਦਰ ਕੌਰ, ਜਥੇ: ਨਿਰਵੈਰ ਸਿੰਘ ਢੱਡਰੀਆਂ ਵਾਲੇ, ਦਿਲਬਾਗ ਸਿੰਘ ਸਭਰਾਵਾਂ ਵਾਲੇ, ਜਰਨੈਲ ਸਿੰਘ ਸਖੀਰਾ, ਸਰਬਜੀਤ ਸਿੰਘ ਘੁੰਮਾਣ, ਭਾਈ ਬਲਵੰਤ ਸਿੰਘ ਗੋਪਾਲਾ, ਸਤਨਾਮ ਸਿੰਘ ਕੋਟ ਖ਼ਾਲਸਾ ਆਦਿ ਹਾਜ਼ਰ ਸਨ |
ਦਲ ਖ਼ਾਲਸਾ ਨੇ ਪੋਸਟਰ ਵੰਡੇ : ਵਸੀਅਤ ਮਾਰਚ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਣ 'ਤੇ ਸਵਾਗਤ ਦਲ ਖ਼ਾਲਸਾ ਦੇ ਸਰਬਜੀਤ ਸਿੰਘ ਘੁੰਮਾਣ, ਬਲਵੰਤ ਸਿੰਘ ਗੋਪਾਲਾ ਨੇ ਕਰਦਿਆਂ ਇਸ ਮੌਕੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੇ ਸੰਗਤਾਂ ਨੂੰ ਵੱਡੀ ਗਿਣਤੀ 'ਚ ਪੋਸਟਰ ਵੰਡੇ |
ਵਸੀਅਤਨਾਮਾ- ਭਾਈ ਗੁਰਬਖਸ਼ ਸਿੰਘ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੇ ਵਸੀਅਤਨਾਮੇ 'ਚ ਲਿਖਿਆ ਹੈ ਕਿ ਪੰਜ ਸਿੰਘਾਂ ਦੀ ਅਗਵਾਈ 'ਚ ਉਹ ਆਪਣੇ ਸਰੀਰ ਦਾ ਵਸੀਅਤਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕਰ ਰਹੇ ਹਨ, ਸਤਿਗੁਰੂ ਦੇ ਚਰਨਾਂ 'ਚ ਬੇਨਤੀ ਹੈ, ਪ੍ਰਵਾਨ ਕਰੋ ਜੀ | ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚਾਹੁੰਣ ਮੇਰੇ ਸਰੀਰ ਦੇ ਅੰਗ ਉਥੇ ਦੇ ਸਕਦੇ ਹਨ | ਸਿੰਘ ਸਾਹਿਬ ਜੇਕਰ ਕੋਈ ਮੇਰੇ ਕੋਲੋਂ ਕੋਈ ਗਲਤੀ ਹੋਵੇ ਤਾਂ ਅਣਜਾਣ ਸਮਝ ਕੇ ਮੁਆਫ਼ ਕਰ ਦੇਣਾ ਜੀ |


Post New Thread  Reply

« ਭਿ੍ਸ਼ਟਾਚਾਰ ਨਾਲ ਨਜਿੱਠਣ ਲਈ ਲੋਕਪਾਲ ਹੀ ਕਾਫ਼ੀ Ą | Duniya Da Sabh tu Ameer Admi Ik Din Vich... »
UNP