ਵਿਧਾਨ ਸਭਾ ’ਚ ਫੋਟੋ ਖਿੱਚਣ ’ਤੇ ਡੀ.ਜੀ.ਪੀ. ਨੂੰ ਜੁਰਮ&#2622

'MANISH'

yaara naal bahara
ਵਿਧਾਨ ਸਭਾ ’ਚ ਆਪਣੇ ਮੋਬਾਈਲ ਫੋਨ ਨਾਲ ਤਸਵੀਰ ਖਿੱਚਣ ਵਾਲੇ ਪੱਛਮੀ ਬੰਗਾਲ ਦੀ ਪੁਲੀਸ ਦੇ ਡਾਇਰੈਕਟਰ ਜਨਰਲ ਭੁਪਿੰਦਰ ਸਿੰਘ ਨੂੰ ਅੱਜ ਸਪੀਕਰ ਐਚ.ਏ. ਹਲੀਮ ਨੇ ਅਸੈਂਬਲੀ ’ਚ ਸੱਦ ਕੇ ਸਜ਼ਾ ਵਜੋਂ 1000 ਰੁਪਏ ਅਦਾ ਕਰਨ ਲਈ ਕਿਹਾ। ਅਸੈਂਬਲੀ ਦੇ ਕੇਂਦਰ ’ਚ ਬਣਾਏ ਆਰਜ਼ੀ ਕਟਹਿਰੇ ’ਚ ਮਾਰਸ਼ਲਾਂ ਵੱਲੋਂ ਲਿਆਂਦੇ ਗਏ ਡੀ.ਜੀ.ਪੀ. ਨੂੰ ਸਪੀਕਰ ਨੇ ਪੁੱਛਿਆ ਕਿ ਕੀ ਉਨ੍ਹਾਂ ਨੇ ਕੱਲ੍ਹ ਸਦਨ ਦੀ ਆਪਣੇ ਮੋਬਾਈਲ ਰਾਹੀਂ ਤਸਵੀਰ ਖਿੱਚੀ ਸੀ। ਆਮ ਪਹਿਰਾਵੇ ’ਚ ਆਏ ਡੀ.ਜੀ.ਪੀ. ਨੇ ਦੱਸਿਆ ਕਿ ਉਹਦੇ ਮੋਬਾਈਲ ਫੋਨ ਦੇ ਕੈਮਰੇ ਦਾ ਫਲੈਸ਼ ਅਚਾਨਕ ਚੱਲ ਗਿਆ ਸੀ। ਉਨ੍ਹਾਂ ਨੇ ਕਟਹਿਰੇ ’ਚ ਖੜ੍ਹੇ ਹੋ ਕੇ ਆਪਣਾ ਪੱਖ ਪੇਸ਼ ਕਰਦਿਆਂ ਬਿਨਾਂ ਸ਼ਰਤ ਖਿਮਾ ਜਾਚਨਾ ਕੀਤੀ। ਸਪੀਕਰ ਹਾਸ਼ਿਮ ਅਬਦੁਲ ਹਲੀਮ ਨੇ ਡੀ.ਜੀ.ਪੀ. ਨੂੰ ਇਕ ਹਜ਼ਾਰ ਰੁਪਏ ਜੁਰਮਾਨਾ ਕਰਦਿਆਂ ਕਿਹਾ ਕਿ ਜੁਰਮਾਨੇ ਦੀ ਰਕਮ ਭਰਨ ’ਤੇ ਡੀ.ਜੀ.ਪੀ. ਨੂੰ ਉਨ੍ਹਾਂ ਦਾ ਮੋਬਾਈਲ ਵਾਪਸ ਕਰ ਦਿੱਤਾ ਜਾਵੇਗਾ। ਸਪੀਕਰ ਨੇ ਇਸ ਦੇ ਨਾਲ ਹੀ ਕਿਹਾ ਕਿ ਇਸ ਘਟਨਾ ਦਾ ਭੁਪਿੰਦਰ ਸਿੰਘ ਦੇ ਕਰਮਜੀਵਨ ਉਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਜੁਰਮਾਨੇ ਦੀ ਰਕਮ ਮੁੱਖ ਮੰਤਰੀ ਦੇ ਰਿਲੀਫ ਫੰਡ ’ਚ ਜਮ੍ਹਾਂ ਹੋਵੇਗੀ।
 
Top