ਖੇਤੀਬਾੜੀ ਕਰਜ਼ਾ ਰਾਹਤ ਸਕੀਮ ਆਪਣਾ ਟੀਚਾ ਪੂਰਾ ਨਹ&#262

[JUGRAJ SINGH]

Prime VIP
Staff member
ਸੰਸਦੀ ਕਮੇਟੀ ਦਾ ਖੁਲਾਸਾ
ਨਵੀਂ ਦਿੱਲੀ 29 ਜਨਵਰੀ (ਏਜੰਸੀ)-ਇਕ ਸੰਸਦੀ ਕਮੇਟੀ ਨੇ ਖੇਤਬਾੜੀ ਕਰਜਾ ਛੋਟ ਤੇ ਰਾਹਤ ਸਕੀਮ ਵਿਚ ਖਾਮੀਆਂ ਦਾ ਪਤਾ ਲਾਉਂਦਿਆਂ ਕਿਹਾ ਹੈ ਕਿ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਤੇ ਮਾੜੀ ਨਿਗਰਾਨੀ ਸਮੇਤ ਅਨੇਕਾਂ ਕਾਰਨਾਂ ਕਾਰਨ ਇਹ ਸਕੀਮ ਆਪਣਾ ਟੀਚਾ ਨਹੀਂ ਪ੍ਰਾਪਤ ਕਰ ਸਕੀ। ਸੰਸਦ ਦੀ ਜਨਤਿਕ ਅਕਾਊਂਟਸ ਕਮੇਟੀ (ਪੀ. ਏ. ਸੀ) ਨੇ ਆਪਣੀ ਖਰੜਾ ਰਿਪੋਰਟ ਵਿਚ ਕਿਹਾ ਹੈ ਕਿ ਅਜਿਹੀ ਭਲਾਈ ਸਕੀਮ ਨੂੰ ਲਾਗੂ ਕਰਨ 'ਚ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ , ਨੋਡਲ ਏਜੰਸੀਆਂ ਤੇ ਲਾਗੂ ਕਰਨ ਵਾਲਿਆਂ ਸਸੰਥਾਵਾਂ ਵੱਲੋਂ ਗੰਭੀਰ ਵਿੱਤੀ ਤੇ ਪ੍ਰਸ਼ਾਸਨਿਕ ਅਨੁਸ਼ਾਸ਼ਨਹੀਣਤਾ ਵਿਖਾਈ ਗਈ ਹੈ। ਇਹ ਖਰੜਾ ਰਿਪੋਰਟ ਬਹੁਤ ਛੇਤੀ ਪ੍ਰਵਾਨਗੀ ਲਈ ਕਮੇਟੀ ਸਾਹਮਣੇ ਰਖੀ ਜਾਵੇਗੀ। ਮਾਰਚ -2010 ਦੇ ਆਰਜੀ ਅਨੁਮਾਨਾਂ ਅਨੁਸਾਰ ਇਸ ਸਕੀਮ ਦਾ ਸਰਕਾਰ ਉਪਰ 65,318 ਕਰੋੜ ਰੁਪਏ ਦਾ ਬੋਝ ਪੈਣਾ ਸੀ ਤੇ ਇਸ ਨਾਲ 3.69 ਕਰੋੜ ਕਿਸਾਨਾਂ ਦਾ ਫਾਇਦਾ ਹੋਣਾ ਸੀ। ਇਥੇ ਵਰਣਨਯੋਗ ਹੈ ਕਿ ਪਿਛਲੇ ਸਾਲ ਮਾਰਚ ਵਿਚ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੇ 52000 ਕਰੋੜ ਰੁਪਏ ਦੀ ਖੇਤੀਬਾੜੀ ਕਰਜਾ ਰਾਹਤ ਸਕੀਮ ਨੂੰ ਲਾਗੂ ਕਰਨ ਸਬੰਧੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਅਨੇਕਾਂ ਮਾਮਲਿਆਂ ਵਿਚ ਅਣ ਉਚਿੱਤ ਕਿਸਾਨਾਂ ਨੂੰ ਲਾਭ ਦਿੱਤਾ ਗਿਆ ਹੈ ਜਦ ਕਿ ਉਨ੍ਹਾਂ ਕਿਸਾਨਾਂ ਨੂੰ ਲਾਭ ਨਹੀਂ ਮਿਲਿਆ ਜੋ ਇਸ ਦੇ ਅਸਲ ਹੱਕਦਾਰ ਸਨ।
 
Top