ਭਾਰੀ ਬਰਫ਼ਬਾਰੀ ਤੇ ਬਾਰਿਸ਼ ਕਾਰਨ ਜਨ-ਜੀਵਨ ਪ੍ਰਭ&#262

[JUGRAJ SINGH]

Prime VIP
Staff member
ਜੰਮੂ, 23 ਜਨਵਰੀ (ਸਰਬਜੀਤ ਸਿੰਘ)-ਭਾਰੀ ਬਰਫ਼ਬਾਰੀ ਅਤੇ ਬਾਰਿਸ਼ ਕਾਰਨ ਰਿਆਸਤ-ਭਰ ਵਿਚ ਜਨ-ਜੀਵਨ ਖਾਸਾ ਪ੍ਰਭਾਵਿਤ ਹੋਇਆ ਹੈ | ਉਚਾਈ ਵਾਲੇ ਖੇਤਰਾਂ ਵਿਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਨਾਲ ਠੰਢ ਵਿਚ ਇਕ ਵਾਰ ਫਿਰ ਵਾਧਾ ਹੋ ਗਿਆ ਹੈ | ਸਮੁੱਚੀ ਕਸ਼ਮੀਰ ਵਾਦੀ ਸਮੇਤ ਜੰਮੂ ਸੰਭਾਗ ਦੇ ਡੋਡਾ, ਭਦਰਵਾਹ, ਕਿਸ਼ਤਵਾੜ, ਪੁਣਛ ਅਤੇ ਬਨੀ ਆਦਿ ਇਲਾਕਿਆਂ ਵਿਚ ਬਰਫ਼ਬਾਰੀ ਹੋਣ ਕਰਕੇ ਲੋਕ ਘਰਾਂ ਵਿਚ ਹੀ ਬੰਦ ਹੋ ਕੇ ਰਹਿ ਗਏ ਹਨ ਅਤੇ ਇਨ੍ਹਾਂ ਇਲਾਕਿਆਂ ਵਿਚ ਬਰਫ ਪੈਣ ਕਾਰਨ ਆਮ ਲੋਕਾਂ ਦਾ ਜੀਵਨ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ | ਨਾਲ ਹੀ ਨਾਲ ਕਸ਼ਮੀਰ ਵਾਦੀ ਦੇ ਉਪਰੀ ਇਲਾਕਿਆਂ ਦਾ ਸੰਪਰਕ ਵੀ ਆਪਸ ਵਿਚ ਕੱਟ ਗਿਆ ਹੈ | ਵਾਦੀ ਵਿਚ ਚਾਰੇ ਪਾਸੇ ਬਰਫ਼ ਦੀ ਸਫ਼ੈਦ ਚਾਦਰ ਵਿਛ ਗਈ ਹੈ ਅਤੇ ਕਈ ਥਾਵਾਂ ਉੱਤੇ ਇਕ ਫੁੱਟ ਤੋਂ ਵੀ ਜ਼ਿਆਦਾ ਬਰਫ਼ਬਾਰੀ ਹੋਈ ਹੈ |
ਉਧਰ ਮਾਤਾ ਵੈਸ਼ਣੋ ਦੇਵੀ ਦੀ ਤਿ੍ਕੂਟਾ ਪਹਾੜੀਆਂ ਉੱਤੇ ਬਰਫ਼ਬਾਰੀ ਦੇ ਨਾਲ-ਨਾਲ ਜੰਮੂ ਸੰਭਾਗ ਦੇ ਹੋਰ ਇਲਾਕਿਆਂ ਵਿਚ ਵੀ ਬਾਰਿਸ਼ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ, ਜਿਸ ਦੇ ਨਾਲ ਠੰਢ ਦਾ ਕਹਿਰ ਫਿਰ ਵਧ ਗਿਆ ਹੈ | ਜੰਮੂ ਵਿਚ ਹਾਲਾਂ ਕਿ ਅੱਜ ਅਸਮਾਨ ਸਾਫ਼ ਹੈ ਪਰ ਗੁਜ਼ਰੇ ਦਿਨ ਪਹਾੜੀ ਇਲਾਕਿਆਂ ਵਿਚ ਹੋਈ ਬਰਫ਼ਬਾਰੀ ਅਤੇ ਬਾਰਿਸ਼ ਦੇ ਕਾਰਨ ਠਢ ਦਾ ਕਹਿਰ ਜਾਰੀ ਹੈ | ਉਧਰ ਮੌਸਮ ਦੀ ਮਾਰ ਆਵਾਜਾਈ ਉੱਤੇ ਵੀ ਪਈ ਹੈ ਅਤੇ ਜੰਮੂ-ਸ੍ਰੀਨਗਰ ਹਾਈਵੇ ਅੱਜ ਦੂਜੇ ਦਿਨ ਵੀ ਦੋ-ਤਰਫ਼ਾ ਆਵਾਜਾਈ ਲਈ ਬੰਦ ਹੈ | ਜਵਾਹਰ ਟਨਲ, ਬਨਿਹਾਲ, ਸ਼ੈਤਾਨੀ ਨਾਲਾ ਅਤੇ ਪਤਨੀਟਾਪ ਵਿਚ ਭਾਰੀ ਬਰਫ਼ਬਾਰੀ ਅਤੇ ਕਈ ਥਾਵਾਾ ਉੱਤੇ ਪੱਸੀਆਂ ਡਿੱਗਣ ਦੇ ਚਲਦੇ ਜੰਮੂ-ਸ੍ਰੀਨਗਰ ਹਾਈਵੇ ਉੱਤੇ ਮੰਗਲਵਾਰ ਰਾਤ ਨੂੰ ਆਵਾਜਾਈ ਰੋਕ ਦਿੱਤੀ ਗਈ ਸੀ | ਬਰਫ਼ਬਾਰੀ ਦੇ ਚਲਦੇ ਹਾਈਵੇ ਉੱਤੇ ਕਈ ਥਾਵਾਾ ਉੱਤੇ ਅਣਗਿਣਤ ਵਾਹਨ ਫਸ ਗਏ ਹਨ, ਜਿਨ੍ਹਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਜਾਰੀ ਹੈ ਅਤੇ ਬਰਫ਼ ਹਟਾਉਣ ਲਈ ਮਸ਼ੀਨਾਂ ਦੀ ਮਦਦ ਲਈ ਜਾ ਰਹੀ ਹੈ | ਬਰਫ਼ਬਾਰੀ ਦੇ ਕਾਰਨ ਵਾਹਨਾਂ ਦੇ ਪਹੀਏ ਰੁਕਣ ਨਾਲ ਕਈ ਸੈਲਾਨੀਆਂ ਅਤੇ ਟਰੱਕ ਚਾਲਕਾਂ ਦੀਆਂ ਮੁਸੀਬਤਾਂ ਵੀ ਵਧ ਗਈਆਂ ਹਨ, ਨਾਲ ਹੀ ਨਾਲ ਬਟੋਤ ਤੋਂ ਡੋਡਾ, ਭਦਰਵਾਹ ਅਤੇ ਕਿਸ਼ਤਵਾੜ ਦੇ ਵੱਲ ਜਾਣ ਵਾਲੇ ਰਸਤਿਆਂ ਉੱਤੇ ਵੀ ਬਾਰਿਸ਼ ਅਤੇ ਬਰਫ਼ ਦੇ ਚਲਦੇ ਆਵਾਜਾਈ ਪ੍ਰਭਾਵਿਤ ਹੋਈ ਹੈ | ਦੂਜੇ ਪਾਸੇ, ਹਾਈਵੇ ਬੰਦ ਹੋਣ ਦੇ ਚਲਦੇ ਨਗਰੋਟਾ ਦੇ ਕੋਲ ਕਈ ਯਾਤਰੀ ਵਾਹਨ ਫਸੇ ਹੋਏ ਹਨ ਅਤੇ ਮੁਸਾਫ਼ਿਰਾਂ ਨੂੰ ਖਾਸੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਮੁਸਾਫ਼ਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖਾਣ ਦੇ ਨਾਲ-ਨਾਲ ਪੀਣ ਲਈ ਪਾਣੀ ਵੀ ਉਪਲਬਧ ਨਹੀਂ ਹੋ ਰਿਹਾ | ਉਨ੍ਹਾਂ ਨੇ ਪ੍ਰਸ਼ਾਸਨ ਤੋਂ ਫਸੇ ਹੋਏ ਲੋਕਾਂ ਨੂੰ ਛੇਤੀ ਉੱਥੋਂ ਕੱਢੇ ਜਾਣ ਦੀ ਅਪੀਲ ਕੀਤੀ ਹੈ |
 
Top