ਮੋਇਲੀ ਵੱਲੋਂ ਰਸੋਈ ਗੈਸ ਕੁਨੈਕਸ਼ਨ ਡੀਲਰ ਬਦਲਣ ਦ&#262

[JUGRAJ SINGH]

Prime VIP
Staff member
ਨਵੀਂ ਦਿੱਲੀ, 22 ਜਨਵਰੀ (ਉਪਮਾ ਡਾਗਾ ਪਾਰਥ)-ਪੈਟਰੋਲੀਅਮ ਮੰਤਰੀ ਐੱਮ. ਵਿਰੱਪਾ ਮੋਇਲੀ ਨੇ ਦੇਸ਼ ਦੇ 480 ਜ਼ਿਲਿ੍ਹਆਂ 'ਚ ਤੇਲ ਮਾਰਕੀਟ ਕੰਪਨੀਆਂ ਅਤੇ ਵਿਤਰਕਾਂ ਵਿਚਾਲੇ ਰਸੋਈ ਗੈਸ ਕੁਨੈਕਸ਼ਨ ਤਬਦੀਲ ਕਰਨ ਸਬੰਧੀ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਸਕੀਮ ਤਹਿਤ ਇਨ੍ਹਾਂ ਜ਼ਿਲਿ੍ਹਆਂ ਦੇ ਰਸੋਈ ਗੈਸ ਖਪਤਕਾਰ ਆਪਣੀ ਮਨਪਸੰਦ ਕਿਸੇ ਵੀ ਗੈਸ ਕੰਪਨੀ ਕੋਲ ਆਪਣਾ ਕੁਨੈਕਸ਼ਨ ਤਬਦੀਲ ਕਰਵਾ ਸਕਣਗੇ | ਇਸ ਸਬੰਧ 'ਚ ਜਾਰੀ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਜਿਹੜੇ ਲੋਕ ਮੌਜੂਦਾ ਗੈਸ ਡੀਲਰਾਂ ਤੋਂ ਪ੍ਰੇਸ਼ਾਨ ਹਨ ਜਾਂ ਆਪਣੇ ਘਰ ਦੇ ਨਜ਼ਦੀਕ ਡੀਲਰ ਕੋਲੋਂ ਗੈਸ ਸਿਲੰਡਰ ਲੈਣ ਦੇ ਚਾਹਵਾਨ ਹਨ, ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਹੋਵੇਗਾ | ਇਸ ਤੋਂ ਪਹਿਲਾਂ ਤਜਰਬੇ ਵਜੋਂ ਇਹ ਸਕੀਮ ਅਕਤੂਬਰ 2013 ਨੂੰ 13 ਸੂਬਿਆਂ ਦੇ 24 ਜ਼ਿਲਿ੍ਹਆਂ 'ਚ ਸ਼ੁਰੂ ਕੀਤੀ ਗਈ ਸੀ | ਹੁਣ ਇਸ ਸਕੀਮ ਨਾਲ ਦੇਸ਼ ਦੇ 8.2 ਕਰੋੜ ਰਸੋਈ ਗੈਸ ਖਪਤਕਾਰਾਂ ਨੂੰ ਆਪਣੀ ਮਰਜ਼ੀ ਨਾਲ ਗੈਸ ਡੀਲਰ ਦੀ ਚੋਣ ਕਰਨ ਦੀ ਸਹੂਲਤ ਮਿਲ ਜਾਵੇਗੀ | ਇਕ ਡੀਲਰ ਤੋਂ ਦੂਸਰੇ ਡੀਲਰ ਕੋਲ ਕੁਨੈਕਸ਼ਨ ਬਦਲਣ ਲਈ ਕਿਸੇ ਕਿਸਮ ਦੀ ਕੋਈ ਫੀਸ ਅਦਾ ਨਹੀਂ ਕਰਨੀ ਪਵੇਗੀ | ਪਹਿਲਾਂ ਖਪਤਕਾਰ ਨੂੰ ਆਪਣੇ ਗੈਸ ਕੁਨੈਕਸ਼ਨ ਦੇ ਦਸਤਾਵੇਜ਼, ਸਿਲੰਡਰ ਅਤੇ ਰੈਗੂਲੇਟਰ ਪਹਿਲੀ ਏਜੰਸੀ ਨੂੰ ਵਾਪਸ ਕਰਕੇ ਅਤੇ ਜਮ੍ਹਾਂ ਸਕਿਉਰਟੀ ਵਾਪਸ ਲੈ ਕੇ ਆਪਣੇ ਪਸੰਦੀਦਾ ਡੀਲਰ ਕੋਲ ਨਵਾਂ ਕੁਨੈਕਸ਼ਨ ਲੈਣ ਜਾਣਾ ਪੈਂਦਾ ਸੀ, ਪ੍ਰੰਤੂ ਹੁਣ ਖਪਤਕਾਰ ਆਨਲਾਈਨ ਗੈਸ ਏਜੰਸੀ ਤੱਕ ਪਹੁੰਚ ਕਰ ਸਕਣਗੇ ਅਤੇ ਨਵੀਂ ਰਜਿਸਟਰੇਸ਼ਨ ਲੈ ਕੇ ਸਿਲੰਡਰ ਪ੍ਰਾਪਤ ਕਰ ਸਕਣਗੇ |
 
Top