ਕੈਨੇਡੀਅਨ ਸਿੱਖ ਸੇਵਾ ਰਾਹੀਂ ਸਿਰਜ ਰਹੇ ਹਨ ਸੁਨਹ&#262

[JUGRAJ SINGH]

Prime VIP
Staff member
ਵੈਨਕੂਵਰ, 18 ਜਨਵਰੀ (ਗੁਰਵਿੰਦਰ ਸਿੰਘ ਧਾਲੀਵਾਲ)-ਵਿਦੇਸ਼ਾਂ 'ਚ ਸਿੱਖਾਂ ਦੇ ਗੌਰਵਮਈ ਵਿਰਸੇ ਨੂੰ ਉਤਾਰਦਿਆਂ 'ਸਿੱਖ ਸੇਵਾ' ਸੰਸਥਾ ਵੱਲੋਂ ਡਾਊਨ ਟਾਊਨ ਵੈਨਕੂਵਰ ਇਲਾਕੇ 'ਚ ਪਿਛਲੇ ਸਮੇਂ ਤੋਂ 'ਗੁਰੂ ਕਾ ਲੰਗਰ' ਅਤੁੱਟ ਵਰਤਾਇਆ ਜਾ ਰਿਹਾ ਹੈ | ਕੈਨੇਡੀਅਨ ਜੰਮਪਲ ਸਿੱਖ ਲੜਕੇ ਅਤੇ ਲੜਕੀਆਂ ਵੱਲੋਂ 'ਸਿੱਖ ਸੇਵਾ' ਦੀ ਵਰੇ੍ਹਗੰਢ ਮੌਕੇ ਬੀਤੇ ਸਨਿਚਰਵਾਰ ਨੂੰ ਮੇਨ ਅਤੇ ਹੇਸਟਿੰਗ ਸਟਰੀਟ 'ਚ ਸੈਂਕੜੇ ਗੋਰਿਆਂ ਅਤੇ ਮੂਲ ਵਾਸੀਆਂ ਨੂੰ ਭੋਜਨ ਛਕਾਇਆ ਗਿਆ ਅਤੇ ਲੋੜਵੰਦਾਂ ਨੂੰ ਹੋਰ ਸਾਮਾਨ ਅਤੇ ਕੱਪੜੇ ਆਦਿ ਵੀ ਦਾਨ ਕੀਤੇ ਗਏ | ਵੈਨਕੂਵਰ ਵਾਸੀ ਅਮਰ ਸਿੰਘ ਸੰਧੂ, ਕੈਵਿਨ ਰੱਖੜਾ, ਨਿੱਕੀ ਚੌਹਾਨ ਅਤੇ ਜਰਮਨ ਸਿੰਘ ਹੁੰਦਲ ਨੇ ਦੱ ਸਿਆ ਕਿ ਉਨ੍ਹਾਂ ਦੀ ਵਾਲੰਟੀਅਰ ਟੀਮ 'ਚ ਗੁਰੂ ਨਾਨਕ 'ਜ਼ ਫ੍ਰੀ ਕਿਚਨ ਦੇ ਸੇਵਾਦਾਰ ਪ੍ਰੇਰਣਾ ਦੇ ਪਾਤਰ ਹਨ | ਇਨ੍ਹਾਂ ਵੱਲੋਂ ਮਹੀਨੇ ਦੇ ਹਰੇਕ ਦੂਜੇ ਸਨਿਚਰਵਾਰ ਨੂੰ ਗੁਰਦੁਆਰਾ ਰੌਸ ਸਟਰੀਟ ਵੈਨਕੂਵਰ ਤੋਂ ਲੰਗਰ ਤਿਆਰ ਕਰਕੇ ਡਾਊਨ ਟਾਊਨ 'ਚ ਲਿਆਂਦਾ ਜਾਂਦਾ ਹੈ | ਵੈਨਕੂਵਰ ਡਾਊਨ ਟਾਊਨ 'ਚ ਭੁੱਖੇ ਤੇ ਲੋੜਵੰਦ ਲੋਕਾਂ ਦੀ ਸੰਖਿਆ ਹਜ਼ਾਰਾਂ 'ਚ ਹੈ, ਜਿਨ੍ਹਾਂ ਨੂੰ 'ਸਿੱਖ ਸੇਵਾ' ਸੰਸਥਾ ਸਮੇਤ ਕਈ ਸਿੱਖ ਨੌਜਵਾਨਾਂ ਦੀਆਂ ਜਥੇਬੰਦੀਆਂ ਭੋਜਨ ਛਕਾਉਣ ਦੀ ਸੇਵਾ ਲੰਮੇ ਸਮੇਂ ਤੋਂ ਕਰ ਰਹੀਆਂ ਹਨ |
 
Top