Punjab News ਸੁਪਰੀਮ ਕੋਰਟ ਵੱਲੋਂ ਵਿਨਾਇਕ ਸੇਨ ਦੀ ਜਮਾਤ ਮਨਜ਼&#262

JUGGY D

BACK TO BASIC
ਡਾ: ਵਿਨਾਇਕ ਸੈਨ ਨੂੰ ਜਮਾਨਤ ਮਿਲਣ ਮਗਰੋਂ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉਹਨਾ ਦੀ ਪਤਨੀ ਇਲਿਨਾ ਸੇਨ ਨੇ ਕਿਹਾ ਕਿ ਸ਼ੁਰੂ ਵਿੱਚ ਵੀ ਸਾਡਾ ਕਹਿਣਾ ਸੀ ਕਿ ਇਹ ਕੇਸ ਸਿਰਫ਼ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੇ ਇਸ ਤੇ ਮੋਹਰ ਲਗਾ ਦਿੱਤੀ ਹੈ।
ਅਦਾਲਤ ਵਿੱਚੋਂ ਬਾਹਰ ਨਿਕਲਦੇ ਉਸਨੇ ਦੱਸਿਆ , " ਮੈਂ ਰਾਹਤ ਮਹਿਸੂਸ ਕਰ ਰਹੀ ਹਾਂ ਪਰ ਅੱਗੇ ਲੜਾਈ ਬਹੁਤ ਲੰਬੀ ਹੈ। ਸੰਵਿਧਾਨ ਅਤੇ ਨਿਆਪਾਲਿਕਾ ਵਿੱਚ ਮੇਰਾ ਵਿਸ਼ਵਾਸ਼ ਹੈ ਪਰ ਹੇਠਲੀਆਂ ਅਦਾਲਤਾਂ ਨੂੰ ਉਚ ਅਦਾਲਤਾਂ ਵਰਗਾ ਸੰਵੇਦਨਸ਼ੀਲ ਹੋਣ ਦੀ ਜਰੂਰਤ ਹੈ। "
ਇਲਿਨਾ ਸੇਨ ਕਹਿਣਾ ਹੈ ਕਿ ਉਹ ਚਾਰ ਸਾਲ ਤੋਂ ਇਹ ਲੜਾਈ ਲੜ ਰਹੀ ਹੈ ਜੋ ਕਿਸੀ ਵੀ ਮਨੁੱਖੀ ਅਧਿਕਾਰ ਕਾਰਕੁੰਨ ਵਿਅਕਤੀ ਲਈ ਆਸਾਨ ਨਹੀਂ ।
ਉਸਦਾ ਕਹਿਣਾ ਹੈ ਕਿ ਛੱਤੀਸਗੜ ਸਰਕਾਰ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਜੇ ਕੋਈ ਉਸਦੇ ਖਿਲਾਫ਼ ਆਵਾਜ਼ ਬੁਲੰਦ ਕਰੇਗਾ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਰਕਾਰ ਇਸ ਮਕਸਦ ਵਿੱਚ ਕੁਝ ਹੱਦ ਤੱਕ ਕਾਮਯਾਬ ਵੀ ਹੋਈ ਹੈ।
 
Top