Punjab News ਹੋਟਲ ਦੇ ਕਮਰੇ 'ਚੋਂ ਕੁੜੀ ਦੀ ਲਾਸ਼ ਬਰਾਮਦ



ਮੁੰਬਈ— ਆਂਧਰਾ ਪ੍ਰਦੇਸ਼ ਦੀ 18 ਸਾਲ ਦੀ ਇੱਕ ਕੁੜੀ ਨੇ ਮੁੰਬਈ ਦੇ ਉਪ ਨਗਰ ਅੰਧੇਰੀ ਸਥਿਤ ਇੱਕ ਹੋਟਲ ਦੇ ਕਮਰੇ 'ਚ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਦੱਸਿਆ ਕਿ ਰੰਜਲਾ ਕੁਸੁਮਾ ਸ਼੍ਰੀਸਾਂਭੀ ਨੂੰ ਅੱਜ ਸਵੇਰੇ ਹੋਟਲ ਹਾਈਵੇ ਰੇਜੀਡੇਂਸੀ ਦੇ ਆਪਣੇ ਕਮਰੇ 'ਚ ਪੱਖੇ ਨਾਲ ਲਟਕਦਾ ਪਾਇਆ ਗਿਆ।
ਕੁੜੀ ਦੇ ਪਰਿਵਾਰ ਵਾਲਿਆਂ ਨੇ ਆਂਧਰਾ ਪ੍ਰਦੇਸ਼ ਦੇ ਇੱਕ ਥਾਣੇ 'ਚ 3 ਮਾਰਚ ਨੂੰ ਉਸਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕੀਤੀ ਹੈ। ਪੁਲਸ ਨੇ ਕਿਹਾ ਹੈ ਕਿ ਆਤਮ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ।
ਕਮਰੇ ਚੋਂ ਹਿੰਦੀ ਅਤੇ ਤੇਲਗੂ 'ਚ ਲਿਖਿਆ ਸੁਸਾਈਡ ਨੋਟ ਬਰਾਮਦ ਕੀਤਾ ਗਿਆ ਹੈ। ਕੁੜੀ ਨੇ ਆਪਣੀ ਮੌਤ ਦੀ ਜਿੰਮੇਵਾਰ ਕਿਸੇ ਨੂੰ ਨਹੀਂ ਠਹਿਰਾਇਆ ਹੈ ਅਤੇ ਲਾਸ਼ ਨੂੰ ਆਪਣੀ ਮਾਂ ਦੇ ਹਵਾਲੇ ਕਰਨ ਲਈ ਕਿਹਾ ਹੈ।​
 
Top