ਹਾਜ਼ਰ ਹੈ ਦੁਨੀਆ ਦਾ ਪਹਿਲਾ 'ਜੈਵਿਕ ਕੰਪਿਊਟਰ'

Android

Prime VIP
Staff member

ਵਾਸ਼ਿੰਗਟਨ, 8 ਫਰਵਰੀ (ਭਾਸ਼ਾ)¸ਅਮਰੀਕਾ ਦੇ ਵਿਗਿਆਨਕਾਂ ਨੇ ਦੁਨੀਆ ਦਾ ਪਹਿਲਾ ਜੈਵਿਕ ਕੰਪਿਊਟਰ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਇਹ ਕੰਪਿਊਟਰ ਜੈਵ ਅਣੂਆਂ ਨਾਲ ਬਣਿਆ ਹੈ। ਏਂਗਵਾਂਤ ਚੇਮੀ ਜਨਰਲ ਮੁਤਾਬਕ ਕੈਲੇਫੋਰਨੀਆ ਦੇ ਸਕਰਿਪਸ ਰਿਸਰਚ ਇੰਸਟੀਚਿਊਟ ਅਤੇ ਟੈਕਨੀਕਲ ਇਸਰਾਈਲ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਇਕ ਟੀਮ ਨੇ ਜੈਵ ਅਣੂਆਂ ਨਾਲ ਇਕ ਸੰਗਣਕ ਪ੍ਰਣਾਲੀ ਦੇ ਨਿਰਮਾਣ ਦਾ ਦਾਅਵਾ ਕੀਤਾ ਹੈ। ਖੋਜ ਵਿਚ ਜਦੋਂ ਜੈਵ ਕੰਪਿਊਟਰ 'ਤੇ ਸਾਫਟਵੇਅਰ ਦੀ ਵਰਤੋਂ ਕੀਤੀ ਗਈ ਤਾਂ ਵਿਗਿਆਨਿਕਾਂ ਨੇ ਦੇਖਿਆ ਕਿ ਡੀ. ਐੱਨ. ਏ. ਚਿਪਚਿਪਾਈਆਂ ਤਸਵੀਰਾਂ ਨੂੰ ਪੜ੍ਹ ਸਕਦਾ ਹੈ।
 
Top