Punjab News ਸੰਤ ਦਾਦੂਵਾਲ ਨੂੰ ਸਾਥੀਆਂ ਸਮੇਤ ਜੇਲ ਭੇਜਿਆ

Android

Prime VIP
Staff member
ਨਕੋਦਰ (ਗੁਰਪਾਲ ਪਾਲੀ) ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦਾ ਮਾਮਲਾ ਭਾਵੇਂ ਕੁਝ ਸਮੇਂ ਲਈ ਟਲਿਆ ਹੈ ਪਰ ਇਸ ਦੇ ਬਾਵਜੂਦ ਨਕੋਦਰ ਪੁਲਸ ਨੇ ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਕੇ 9 ਅਪ੍ਰੈਲ ਤਕ ਜੁਡੀਸ਼ੀਅਲ ਜੇਲ ਭੇਜ ਦਿਤਾ। ਸੰਤ ਦਾਦੂਵਾਲ ਨੂੰ ਜੇਲ ਲੈ ਜਾਂਦੇ ਸਮੇਂ ਜਗ ਬਾਣੀ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਵੱਖ-ਵੱਖ ਸਿੱਖ ਸੰਗਠਨਾਂ, ਧਾਰਮਿਕ ਆਗੂਆਂ ਦੀਆਂ ਗ੍ਰਿਫਤਾਰੀਆਂ ਰਾਹੀਂ ਪੰਜਾਬ ਸਰਕਾਰ ਵਲੋਂ ਆਪਣੇ ਨਿਜੀ ਸਿਆਸੀ ਕਾਰਨਾਂ ਕਰ ਕੇ ਕਾਨੂੰਨ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਸੰਤ ਦਾਦੂਵਾਲ ਨੇ ਅੱਗੇ ਕਿਹਾ ਕਿ ਬਾਦਲ ਸਰਕਾਰ ਦੀ ਦੋਗਲੀ ਸੋਚ ਵੀ ਸਾਹਮਣੇ ਆ ਗਈ ਕਿਉਂਕਿ ਉਹ ਇਕ ਪਾਸੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ 'ਤੇ ਮਿਲੇ ਸਟੇਅ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੀ ਹੈ ਤੇ ਦੂਜੇ ਪਾਸੇ ਭਾਈ ਰਾਜੋਆਣਾ ਦੀ ਫਾਂਸੀ ਨੂੰ ਰੱਦ ਕਰਵਾਉਣ ਲਈ ਜੱਦੋਜਹਿਦ ਕਰ ਰਹੇ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰਵਾ ਰਹੀ ਹੈ। ਦੋਗਲੀ ਨੀਤੀ ਅਪਣਾਉਣ ਵਾਲੀ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਨੇ 29 ਮਾਰਚ ਨੂੰ ਕੱਢੇ ਜਾਣ ਵਾਲੇ ਚੜ੍ਹਦੀਕਲਾ ਮਾਰਚ, ਜਿਸ ਦਾ ਮਕਸਦ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਪੂਰਨ ਤੌਰ 'ਤੇ ਰੱਦ ਕਰਵਾਉਣਾ ਹੈ, ਨੂੰ ਅਸਫਲ ਕਰਨ ਲਈ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰਨਾ ਸੀ।
 
Top