ਸਾਲੀ ਨੂੰ ਲਾਂਚ ਕਰੇਗਾ ਅਕਸ਼ੈ

ਮੁੰਬਈ, 5 ਅਪ੍ਰੈਲ (ਏਜੰਸੀ)¸ ਟਵਿੰਕਲ ਖੰਨਾ ਦੀ ਭੈਣ ਰਿੰਕੀ ਖੰਨਾ ਵੀ ਆਪਣੀ ਭੈਣ ਦੀ ਤਰ੍ਹਾਂ ਬਾਲੀਵੁੱਡ ‘ਚ ਖਾਸ ਜਗ੍ਹਾ ਨਹੀਂ ਬਣਾ ਸਕੀ ਸੀ। ਉਸਨੇ ਸ਼ੁਰੂਆਤੀ ਦੌਰ ‘ਚ ਕੁਝ ਫਿਲਮਾਂ ‘ਚ ਕੰਮ ਤਾਂ ਕੀਤਾ ਪਰ ਦਰਸ਼ਕਾਂ ਨੇ ਉਸਨੂੰ ਜ਼ਿਆਦਾ ਪਸੰਦ ਨਹੀਂ ਕੀਤਾ। ਹੁਣ ਅਕਸ਼ੈ ਕੁਮਾਰ ਨੇ ਕਿਹਾ ਹੈ ਕਿ ਉਹ ਆਪਣੀ ਸਾਲੀ ਨੂੰ ਫਿਰ ਤੋਂ ਲਾਂਚ ਕਰੇਗਾ। ਕਲਰਸ ‘ਚ ਆਉਣ ਵਾਲੇ ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਜਿਥੇ ਪਹਿਲਾਂ ਸਲਮਾਨ ਖਾਨ ਦਾ ਨਾਂ ਆਇਆ ਸੀ ਪਰ ਹੁਣ ਖਬਰ ਹੈ ਕਿ ਇਸ ਸ਼ੋਅ ਨੂੰ ਇਸਦੇ ਪੁਰਾਣੇ ਹੋਸਟ ਅਕਸ਼ੈ ਕੁਮਾਰ ਹੀ ਕਰਨਗੇ। ਇਸ ਵਾਰ ਉਹ ਇਸ ਸ਼ੋਅ ‘ਚ ਰਿੰਕੀ ਨੂੰ ਲਾਂਚ ਕਰਨਗੇ। ਨਾਲ ਹੀ ਅਕਸ਼ੈ ਪਲਾਨਿੰਗ ਬਣਾ ਰਹੇ ਹਨ ਕਿ ਉਹ ਆਪਣੀ ਸਾਲੀ ਲਈ ਕਿਸੇ ਨਿਰਮਾਤਾ ਨਾਲ ਗੱਲ ਕਰਨ ਜਾਂ ਆਪ ਫਿਲਮ ਬਣਾਉਣ ਤੇ ਉਸ ‘ਚ ਰਿੰਕੀ ਨੂੰ ਮੌਕਾ ਦੇਣ।
 
Top