'ਸ਼ਾਦੀ ਦੇ ਸਾਈਡ ਇਫੈਕਟਸ' 'ਚ ਫਰਹਾਨ ਅਖਤਰ ਤੇ ਵਿਦਿਆ

[JUGRAJ SINGH]

Prime VIP
Staff member
ਜਲੰਧਰ, 18 ਜਨਵਰੀ (ਅਜੀਤ ਬਿਊਰੋ)-ਫਰਹਾਨ ਅਖਤਰ, ਵਿਦਿਆ ਬਾਲਨ ਤੇ ਏਕਤਾ ਕਪੂਰ ਫਿਲਮ 'ਸ਼ਾਦੀ ਦੇ ਸਾਈਡ ਇਫੈਕਟਸ' 'ਚ ਇਕ ਸਾਥ ਵਿਖਾਈ ਦੇਣਗੇ | ਵਿਦਿਆ ਤੇ ਏਕਤਾ ਇਸ ਤੋਂ ਪਹਿਲਾਂ 'ਡਰਟੀ ਪਿਕਚਰ' 'ਚ ਨਾਲ ਕੰਮ ਕਰ ਚੁੱਕੇ ਹਨ | 'ਡਰਟੀ ਪਿਕਚਰ' ਕਾਫੀ ਸਫਲ ਫਿਲਮ ਰਹੀ ਸੀ | ਬਾਲਾਜੀ ਮੋਸ਼ਨ ਪਿਕਚਰਸ ਲਈ ਇਹ ਬਹੁਤ ਵੱਡੀ ਸਫਲਤਾ ਸੀ | ਹੁਣ ਇਸ ਡਰਟੀ ਪਿਕਚਰ ਦੀ ਟੀਮ ਨਾਲ ਫਰਹਾਨ ਵੀ ਜੁੜ ਚੁੱਕੇ ਹਨ | ਇਸ ਦੇ ਨਾਲ ਹੀ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸ਼ਾਦੀ ਦੇ ਸਾਈਡ ਇਫੈਕਟਸ' ਹੋਰ ਵੀ ਵਧੀਆ ਹੋਣ ਵਾਲੀ ਹੈ | ਫਰਹਾਨ ਨੇ ਦੱਸਿਆ ਕਿ ਇਹ ਫਿਲਮ ਬਹੁਤ ਮਨੋਰੰਜਨ ਭਰਪੂਰ ਹੋਵੇਗੀ |
 
Top