ਅਮਰੀਕਾ ਦੇਵਯਾਨੀ ਿਖ਼ਲਾਫ਼ ਦੋਸ਼ ਖ਼ਤਮ ਕਰੇ-ਖੁਰ&#2616

[JUGRAJ SINGH]

Prime VIP
Staff member
ਨਵੀਂ ਦਿੱਲੀ, 11 ਜਨਵਰੀ (ਪੀ. ਟੀ. ਆਈ.)-ਭਾਰਤ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੂੰ ਉਸ ਦੀ ਕੂਟਨੀਤਕ ਦੇਵਯਾਨੀ ਖੋਬਰਾਗੜੇ ਖਿਲਾਫ ਵੀਜ਼ਾ ਘੁਟਾਲੇ ਦੇ ਦੋਸ਼ ਰੱਦ ਕਰ ਦੇਣੇ ਚਾਹੀਦੇ ਹਨ | ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਦੇਵਯਾਨੀ ਨੇ ਕੋਈ ਗਲਤ ਕੰਮ ਨਹੀਂ ਕੀਤਾ | ਇਸੇ ਦੌਰਾਨ ਦੇਵਯਾਨੀ ਨੇ ਖੁਰਸ਼ੀਦ ਅਤੇ ਵਿਦੇਸ਼ ਸਕੱਤਰ ਸੁਜਾਤਾ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਮੁੱਦੇ ਬਾਰੇ ਜਾਣਕਾਰੀ ਦਿੱਤੀ | ਦੇਵਯਾਨੀ ਨੇ ਹਮਾਇਤ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ | ਉਧਰ ਅਮਰੀਕੀ ਦੂਤਘਰ ਦੇ ਕੂਟਨੀਤਕ ਸੁਰੱਖਿਆ ਅਮਲੇ ਦੇ ਮੁਖੀ ਅਮਰੀਕੀ ਕੂਟਨੀਤਕ ਵਾਇਨੇ ਮੇ ਜਿਸ ਨੂੰ ਭਾਰਤ ਨੇ 'ਜੈਸੇ ਕੋ ਤੈਸਾ' ਕਾਰਵਾਈ ਕਰਦੇ ਹੋਏ ਕੱਢ ਦਿੱਤਾ ਸੀ ਅਮਰੀਕਾ ਵਾਪਸ ਜਾਣ ਲਈ ਤਿਆਰੀ ਫੜ ਰਿਹਾ ਹੈ | ਭਾਰਤ ਸਰਕਾਰ ਨੇ ਉਸ ਨੂੰ ਦੇਸ਼ ਛੱਡਣ ਲਈ 48 ਘੰਟੇ ਦਾ ਸਮਾਂ ਦਿੱਤਾ ਸੀ | ਇਸ ਮੁੱਦੇ 'ਤੇ ਭਾਰਤ ਦੇ ਪੱਖ ਨੂੰ ਸਹੀ ਦੱਸਦਿਆਂ ਸ੍ਰੀ ਖੁਰਸ਼ੀਦ ਨੇ ਸੀ. ਐਨ. ਐਨ.-ਆਈ. ਬੀ. ਐਨ. ਦੇ ਡੈਵਿਲਜ਼ ਐਡਵੋਕੇਟ ਪ੍ਰੋਗਰਾਮ ਵਿਚ ਕਰਨ ਥਾਪਰ ਨਾਲ ਇਕ ਮੁਲਾਕਾਤ ਵਿਚ ਕਿਹਾ ਕਿ ਭਾਰਤ ਦੇਵਯਾਨੀ ਿਖ਼ਲਾਫ਼ ਦੋਸ਼ ਵਾਪਸ ਲੈਣ ਲਈ ਦਬਾਅ ਜਾਰੀ ਰੱਖੇਗਾ ਅਤੇ ਸਪਸ਼ਟ ਕੀਤਾ ਕਿ ਇਥੇ ਅਮਰੀਕੀ ਕੂਟਨੀਤਕਾਂ ਦੇ ਵਾਧੂ ਵਿਸ਼ੇਸ਼ ਅਧਿਕਾਰਾਂ ਨੂੰ ਮੁੜ ਬਹਾਲ ਕਰਨ 'ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ |
 
Top