UNP

ਸ਼ਰਮ ਆਉਂਦੀ ਹੈ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 07-Apr-2011
Birha Tu Sultan
 
ਸ਼ਰਮ ਆਉਂਦੀ ਹੈ

ਕਰੀਨਾ ਕਪੂਰ ਕਾਫੀ ਖੁਸ਼ ਹੈ। ਸਲਮਾਨ ਦੇ ਆਪੋਜ਼ਿਟ ਬਾਡੀਗਾਰਡ ਅਤੇ ਸ਼ਾਹਰੁਖ ਦੇ ਆਪੋਜ਼ਿਟ ਰਾ. ਵਨ ਤੋਂ ਇਲਾਵਾ ਰੀਮਾ ਕਾਗਤੀ ਨੇ ਉਸ ਨੂੰ ਆਪਣੀ ਫ਼ਿਲਮ ਚ ਆਮਿਰ ਨਾਲ ਸਾਈਨ ਕੀਤਾ ਹੈ।
ਕੁਝ ਲੋਕਾਂ ਦਾ ਮੰਨਣੈ ਕਿ ਉਸ ਦੀ ਸਫਲਤਾ ਚ ਉਸ ਦੀ ਹੌਟ ਇਮੇਜ ਦਾ ਕਾਫੀ ਯੋਗਦਾਨ ਹੈ। ਭਾਵੇਂ ਕਿ ਉਹ ਇਸ ਟੈਗ ਨੂੰ ਪਸੰਦ ਵੀ ਕਰਦੀ ਹੈ। ਸੁਪਰਹਿੱਟ ਫ਼ਿਲਮ ਥ੍ਰ੍ਰੀ ਈਡੀਅਟਸ ਚ ਆਮਿਰ ਖਾਨ ਦੇ ਆਪੋਜ਼ਿਟ ਨਜ਼ਰ ਆਈ ਕਰੀਨਾ ਉਸ ਦੇ ਆਪੋਜ਼ਿਟ ਇਕ ਹੋਰ ਫ਼ਿਲਮ ਕਰਨ ਲਈ ਕਾਫੀ ਉਤਸ਼ਾਹਿਤ ਹੈ।
ਇਸ ਤੋਂ ਇਲਾਵਾ ਇਸ ਸਾਲ ਕਰੀਨਾ ਬਾਡੀਗਾਰਡ ਚ ਸਲਮਾਨ ਖਾਨ ਅਤੇ ਰਾ. ਵਨ ਚ ਸ਼ਾਹਰੁਖ ਖਾਨ ਦੇ ਆਪੋਜ਼ਿਟ ਵੀ ਨਜ਼ਰ ਆਵੇਗੀ। ਵਰਣਨਯੋਗ ਹੈ ਕਿ ਆਮਿਰ ਦੀ ਫ਼ਿਲਮ ਇਸ ਸਾਲ ਰਿਲੀਜ਼ ਨਹੀਂ ਹੋਵੇਗੀ। ਅਜਿਹੇ ਚ ਬਾਕੀ ਦੋਵੇਂ ਟੌਪ ਸਟਾਰਸ ਦੇ ਆਪੋਜ਼ਿਟ ਰੋਲ ਤੇ ਕਬਜ਼ਾ ਕਰਕੇ ਕਰੀਨਾ ਨੇ ਪਹਿਲਾਂ ਹੀ 2011 ਦੀ ਜੰਗ ਜਿੱਤ ਲਈ ਹੈ।
ਭਾਵੇਂ ਕਿ ਕਰੀਨਾ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਉਸ ਨੂੰ ਉਚਾਈਆਂ ਤਕ ਉਸ ਦੇ ਗਲੈਮਰਸ ਅੰਦਾਜ਼ ਨੇ ਪਹੁੰਚਾਇਆ ਹੈ। ਉਹ ਕਹਿੰਦੀ ਹੈ, ਲੋਕ ਕਹਿੰਦੇ ਹਨ ਕਿ ਕਰੀਨਾ ਗਲੈਮਰਸ ਹੈ ਪਰ ਮੈਨੂੰ ਅਜਿਹਾ ਨਹੀਂ ਲੱਗਦਾ। ਅਜਿਹੀਆਂ ਗੱਲਾਂ ਸੁਣ ਕੇ ਮੈਨੂੰ ਸ਼ਰਮ ਆਉਂਦੀ ਹੈ। ਭਾਵੇਂ ਕਿ ਜੇਕਰ ਲੋਕ ਅਜਿਹਾ ਕਹਿ ਰਹੇ ਹਨ ਤਾਂ ਅਜਿਹਾ ਹੋਵੇਗਾ। ਸੱਚ ਕਹਾਂ ਤਾਂ ਮੈਨੂੰ ਗਲੈਮਰਸ ਅਤੇ ਸੈਕਸੀ ਅਖਵਾਉਣਾ ਚੰਗਾ ਲੱਗਦਾ ਹੈ।
ਭਾਵ ਕਰੀਨਾ ਦੇ ਚਾਹੁਣ ਵਾਲੇ ਹੁਣ ਉਸ ਤੋਂ ਬਿਕਨੀ ਅਤੇ ਸਵਿਮ ਸੂਟ ਸ਼ਾਟਸ ਦੀ ਆਸ ਕਰ ਸਕਦੇ ਹਨ? ਉਹ ਕਹਿੰਦੀ ਹੈ, ਮੇਰੀਆਂ ਇਸ ਸਾਲ ਰਿਲੀਜ਼ ਹੋ ਰਹੀਆਂ ਫ਼ਿਲਮਾਂ ਚ ਬਿਕਨੀ ਦੇ ਦ੍ਰਿਸ਼ ਦੀ ਕੋਈ ਮੰਗ ਨਹੀਂ ਹੈ। ਟਸ਼ਨ ਚ ਆਦਿਤੱਯ ਚੋਪੜਾ ਨੇ ਮੈਨੂੰ ਬਿਕਨੀ ਪਹਿਨਣ ਲਈ ਕਿਹਾ ਸੀ ਤਾਂ ਮੈਂ ਉਸ ਨੂੰ ਇਕ ਚੁਣੌਤੀ ਵਾਂਗ ਲਿਆ ਸੀ। ਉਦੋਂ ਮੈਨੂੰ ਸਾਈਜ਼ ਜ਼ੀਰੋ ਲਈ ਭਾਰ ਵੀ ਘਟਾਉਣਾ ਪਿਆ ਸੀ।
ਤਾਂ ਕਿ ਅਸੀਂ ਇਹ ਸਮਝੀਏ ਕਿ ਹੁਣ ਉਹ ਬਿਕਨੀ ਨਹੀਂ ਪਹਿਨੇਗੀ ਪਰ ਅਜਿਹੇ ਚ ਮੈਗਜ਼ੀਨਾਂ ਦੇ ਕਵਰ ਤੇ ਉਸ ਦੀ ਮੌਜੂਦਗੀ ਬਾਰੇ ਕੀ ਕਹਾਂਗੇ? ਕਰੀਨਾ ਕਹਿੰਦੀ ਹੈ, ਮੈਗਜ਼ੀਨ ਕਵਰ ਲਈ ਸ਼ੂਟ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ। ਅਸਲ ਚ ਇਸ ਦੇ ਲਈ ਸਾਨੂੰ ਫ਼ਿਲਮ ਸ਼ੂਟ ਅਤੇ ਇੰਡੋਰਸਮੈਂਟ ਚੋਂ ਸਮਾਂ ਕੱਢਣਾ ਪੈਂਦਾ ਹੈ। ਕਈ ਵਾਰ ਤਾਂ ਕਮਿਟਮੈਂਟ ਕਾਰਨ ਸ਼ੂਟਿੰਗ ਤੋਂ ਪਹਿਲਾਂ ਸਵੇਰੇ ਹੀ ਮੈਗਜ਼ੀਨ ਕਵਰ ਲਈ ਸ਼ੂਟਿੰਗ ਕਰਨੀ ਪੈਂਦੀ ਹੈ। ਪਹਿਲਾਂ ਅਸੀਂ ਸਿਰਫ ਪ੍ਰਮੋਸ਼ਨ ਲਈ ਮੈਗਜ਼ੀਨ ਕਵਰ ਲਈ ਸ਼ਾਟ ਦਿੰਦੇ ਸੀ ਪਰ ਹੁਣ ਚੀਜ਼ਾਂ ਬਦਲ ਗਈਆਂ ਹਨ। ਅੱਜਕਲ ਹਰ ਕੋਈ ਅਜਿਹਾ ਕਰ ਰਿਹਾ ਹੈ।
ਸਮੇਂ ਦੇ ਨਾਲ ਇਨਸਾਨ ਦੇ ਸੁਭਾਅ ਚ ਵੀ ਕਾਫੀ ਤਬਦੀਲੀ ਆ ਜਾਂਦੀ ਹੈ। ਕਰੀਨਾ ਕਪੂਰ ਨਾਲ ਵੀ ਅਜਿਹਾ ਹੀ ਹੈ। ਕਦੇ ਬਹੁਤ ਨੱਕਚੜ੍ਹੀ ਆਖੀ ਜਾਣ ਵਾਲੀ ਬੇਬੋ ਅੱਜਕਲ ਆਪਣੇ ਕੋ-ਸਟਾਰਸ ਨਾਲ ਕਾਫੀ ਚੰਗੇ ਤਰੀਕੇ ਨਾਲ ਪੇਸ਼ ਆ ਰਹੀ ਹੈ। ਇਹੀ ਨਹੀਂ ਉਹ ਉਨ੍ਹਾਂ ਦੀ ਕਾਫੀ ਸਿਫਤ ਵੀ ਕਰ ਰਹੀ ਹੈ। ਖ਼ੈਰ, ਉਸ ਦੀ ਅਜਿਹੀ ਟਿਊਨਿੰਗ ਜੰਮ ਰਹੀ ਹੈ ਇਮਰਾਨ ਖਾਨ ਨਾਲ।
ਵਰਣਨਯੋਗ ਹੈ ਕਿ ਦੋਵੇਂ ਇਕੱਠੇ ਇਕ ਫ਼ਿਲਮ ਕਰ ਰਹੇ ਹਨ ਅਤੇ ਇਸ ਦੀ ਸ਼ੂਟਿੰਗ ਦੌਰਾਨ ਦੋਵੇਂ ਕਾਫੀ ਚੰਗੇ ਦੋਸਤ ਬਣ ਗਏ ਹਨ। ਪਿਛਲੇ ਦਿਨੀਂ ਲਾਸ ਵੇਗਾਸ ਚ ਸ਼ੂਟਿੰਗ ਸ਼ੈਡਿਊਲ ਦੌਰਾਨ ਦੋਹਾਂ ਸਿਤਾਰਿਆਂ ਨੇ ਕਾਫੀ ਮਸਤੀ ਕੀਤੀ ਹੈ। ਇਹੀ ਨਹੀਂ ਉਹ ਕਈ ਵਾਰ ਉਥੋਂ ਦੇ ਬੈਸਟ ਰੈਸਟੋਰੈਂਟ ਚ ਡਿਨਰ ਕਰਨ ਵੀ ਗਏ। ਵਾਪਸ ਆਉਣ ਤੇ ਸੈਫ ਦੇ ਸਾਹਮਣੇ ਕਰੀਨਾ ਨੇ ਇਮਰਾਨ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਦਿੱਤੇ।

UNP