UNP

ਵਿਸਾਖੀ ਮੇਲਾ ਕਰਵਾਉਣ ਸੰਬੰਧੀ ਇਕੱਤਰਤਾ ਹੋਈ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 04-Apr-2011
Birha Tu Sultan
 
ਵਿਸਾਖੀ ਮੇਲਾ ਕਰਵਾਉਣ ਸੰਬੰਧੀ ਇਕੱਤਰਤਾ ਹੋਈ

ਨਿਊਯਾਰਕ, 1 ਅਪ੍ਰੈਲ (ਹਰਵਿੰਦਰ ਰਿਆੜ)-ਪੰਜਾਬੀ ਕਲਚਰਲ ਸੁਸਾਇਟੀ ਆਫ ਜਰਸੀ ਸਿਟੀ ਦੇ ਅਹੁਦੇਦਾਰਾਂ ਦੀ ਇਕ ਅਹਿਮ ਇਕੱਤਰਤਾ ਵਿਸਾਖੀ ਮੇਲਾ ਕਰਵਾਉਣ ਸਬੰਧੀ ਅਕਬਰ ਪੈਲੇਸ ਜਰਸੀ ਸਿਟੀ ਵਿਖੇ ਹੋਈ। ਇਸ ਵਿਚ ਆਤਮਾ ਸਿੰਘ ਪ੍ਰਧਾਨ, ਚੇਅਰਮੈਨ ਹਰਕੇਸ਼ ਠਾਕੁਰ, ਸਨੀ, ਓਂਕਾਰ ਸਿੰਘ ਅਵਤਾਰ ਸਿੰਘ, ਚੰਦੂ ਭਾਈ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ. ਆਤਮਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਦਾ ਵਿਸਾਖੀ ਮੇਲਾ ਮਿਤੀ 16 ਅਪ੍ਰੈਲ 2011 ਨੂੰ ਸਵੇਰ 11 ਵਜੇ ਤੋਂ ਰਾਤ 11 ਵਜੇ ਤੱਕ ਮੈਨਹਟਨ ਐਵੇਨਿਊ ਪਾਰਕ ਕੈਨੇਡੀ ਬੁਲੇਵਾਰਡ ਜਰਸੀ ਸਿਟੀ ਨਿਊ ਜਰਸੀ 07307 ਵਿਖੇ ਕਰਵਾਉਣ ਸਬੰਧੀ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਭੰਗੜਾ ਕੰਪੀਟੀਸ਼ਨ ਕਰਵਾਇਆ ਜਾਵੇਗਾ, ਜਿਸ ਵਿਚ ਦੂਰੋਂ ਦੂਰੋਂ ਚੋਟੀ ਦੀਆਂ ਭੰਗੜਾ ਟੀਮਾਂ ਭਾਗ ਲੈਣਗੀਆਂ। ਇਸ ਤੋਂ ਇਲਵਾ ਸੱਤੀ ਸਤਿੰਦਰ, ਗਾਇਕਾ ਸਤਵਿੰਦਰ ਬਿੱਟੀ ਅਤੇ ਬਲਵੀਰ ਬੋਪਾਰਾਏ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੇਲੇ ਦੇ ਵਿਸ਼ੇਸ਼ ਮਹਿਮਾਨ ਮੇਅਰ ਜੈਰਾਮੀਅਹ ਟੀ ਹੈਲੀ, ਸ਼੍ਰੀ ਪ੍ਰਭੂ ਦਿਆਲ ਕੌਂਸਲੇਟ ਜਨਰਲ ਆਫ ਇੰਡੀਆ, ਨਿਊਯਾਰਕ ਕੌਂਸਲ ਵੂਮੈਨ ਨੀਡੀਆ ਆਰ ਲੋਪੇਜ਼, ਸਾਬਕਾ ਸ਼ੈਰਿਫ ਜੁਆਨ ਪੈਰੇਜ਼ ਅਤੇ ਹੋਰ ਸਰਕਾਰੀ ਅਧਿਕਾਰੀ ਹੋਣਗੇ ਜਦਕਿ ਅਪਨਾ ਬਾਜ਼ਾਰ ਕੈਸ਼ ਐਂਡ ਕੈਰੀ ਦੇ ਜਸਵਿੰਦਰ ਜੌਹਲ ਤੇ ਦੀਪਕ ਭਾਰਦਵਾਜ, ਨਿਊਯਾਰਕ ਲਾਈਫ, ਪੀ. ਟੀ. ਸੀ. ਪੰਜਾਬੀ, ਸਹਾਰਾ ਵਨ, ਆਹਾ ਡਿਜ਼ਾਈਨ ਤੇ ਹੋਰ ਕੰਪਨੀਆਂ ਇਸ ਮੇਲੇ ਨੂੰ ਸਪਾਂਸਰ ਕਰਨਗੀਆਂ।

UNP