ਵਿਰਾਟ ਤੇ ਅਸ਼ਵਿਨ ਦੇ ਕਮਾਲ ਨਾਲ ਜਿੱਤਿਆ ਭਾਰਤ

Android

Prime VIP
Staff member


ਪਰਥ, 8 ਫਰਵਰੀ-

ਤਿਕੋਣੀ ਇਕ ਦਿਨਾ ਲੜੀ ਦੇ ਦੂਸਰੇ ਮੈਚ ਵਿਚ ਭਾਰਤ ਨੇ ਸ਼੍ਰੀਲੰਕਾ 'ਤੇ 4 ਵਿਕਟ ਦੇ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।

ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਵੱਲੋਂ ਇਸ ਮੈਚ ਵਿਚ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਅਤੇ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਵਾਪਸੀ ਕਰ ਰਹੇ ਹਨ।
ਸ਼੍ਰੀਲੰਕਾ ਵੱਲੋਂ ਪਾਰੀ ਦੀ ਸ਼ੁਰੂਆਤ ਤਿਲਕਰਤਨੇ ਦਿਲਸ਼ਾਨ ਅਤੇ ਉਪੁਲ ਥਰੰਗਾ ਨੇ ਕੀਤੀ ਪਰ ਜ਼ਹੀਰ ਖਾਨ ਨੇ 4 ਰਨਾਂ 'ਤੇ ਥਰੰਗਾ ਨੂੰ ਪਵੇਲੀਅਨ ਪਰਤਾ ਦਿੱਤਾ। ਸੰਗਾਕਾਰਾ 48 ਰਨ ਬਣਾ ਕੇ ਜਡੇਜਾ ਦੇ ਸ਼ਿਕਾਰ ਬਣੇ। ਇਸ ਤੋਂ ਬਾਅਦ ਇਕ ਵਾਰ ਫਿਰ ਜ਼ਹੀਰ ਨੇ ਵਿਰੋਧੀ ਟੀਮ 'ਤੇ ਦਬਾਅ ਬਣਾਉਂਦੇ ਹੋਏ ਕੁਮਾਰ ਸੰਗਾਕਾਰਾ ਨੂੰ 26 ਰਨ 'ਤੇ ਆਉਟ ਕਰ ਦਿੱਤਾ।
ਗੇਂਦਬਾਜ਼ ਆਰ. ਅਸ਼ਵਿਨ ਨੇ ਵੀ ਆਪਣਾ ਰੰਗ ਦਿਖਾਉਂਦੇ ਹੋਏ 3 ਵਿਕਟ ਚਟਕਾਏ। ਇਸ ਤੋਂ ਇਲਾਵਾ ਵਿਨੇ ਕੁਮਾਰ ਨੇ ਵੀ ਇਕ ਵਿਕਟ ਹਾਸਲਿ ਕੀਤਾ।
ਸ਼੍ਰੀਲੰਕਾ ਵੱਲੋਂ ਦਿਨੇਸ਼ ਚਾਂਦੀਮਲ ਨੇ ਸਭ ਤੋਂ ਜਿਆਦਾ 64 ਰਨ ਬਣਾਏ। ਇਸ ਤੋਂ ਇਲਾਵਾ ਤਿਲਕਰਤਨੇ ਦਿਲਸ਼ਾਨ 48, ਕੁਮਾਰ ਸੰਗਾਕਾਰਾ 26, ਕਪਤਾਨ ਮਹੇਲਾ ਜੈਵਰਧਨੇ 23 ਰਨ ਬਣਾ ਕੇ ਆਉਟ ਹੋਏ। ਏਂਜੇਲੋ ਮੈਥਿਊਜ਼ ਨੇ ਨਾਬਾਦ 33 ਰਨ ਦੀ ਪਾਰੀ ਖੇਡੀ ਪਰ ਇਸ ਤੋਂ ਇਲਾਵਾ ਬਾਕੀ ਬੱਲੇਬਾਜ਼ 15 ਰਨ ਦਾ ਅੰਕੜਾ ਵੀ ਨਹੀਂ ਪਾਰ ਕਰ ਸਕੇ।
ਭਾਰਤ ਵੱਲੋਂ ਨੌਜਵਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਸਭ ਤੋਂ ਜਿਆਦਾ 77 ਰਨ ਬਣਾਏ। ਇਸ ਤੋਂ ਇਲਾਵਾ ਸਚਿਨ ਤੇਂਦੁਲਕਰ 48 ਅਤੇ ਸੁਰੇਸ਼ ਰੈਨਾ 24 ਰਨ ਬਣਾ ਕੇ ਆਉਟ ਹੋਏ, ਜਦੋਂ ਕਿ ਰਵਿੰਦਰ ਜਡੇਜਾ 24 ਤੇ ਆਰ. ਅਸ਼ਵਿਨ 30 ਰਨ ਬਣਾ ਕੇ ਅਜੇਤੂ ਰਹੇ।
ਜ਼ਿਕਰਯੋਗ ਹੈ ਕਿ ਅਸ਼ਵਿਨ ਅੱਜ ਦੇ ਹੀਰੋ ਰਹੇ ਜਿਨ੍ਹਾਂ ਨੇ 3 ਵਿਕਟ ਚਟਕਾਉਣ ਦੇ ਨਾਲ-ਨਾਲ ਟੀਮ ਦੀ ਬੱਲੇਬਾਜ਼ੀ ਦੀ ਬੇੜੀ ਵੀ ਪਾਰ ਕੀਤੀ।
 
Top