Punjab News ਵਿਗਿਆਨਿਕਾਂ ਨੇ ਲੱਭਿਆ ਧਰਤੀ ਵਰਗਾ ਗ੍ਰਹ

Android

Prime VIP
Staff member

ਸਿਡਨੀ, 3 ਜਨਵਰੀ (ਯੂ. ਐਨ. ਆਈ.)- ਵਿਗਿਆਨਿਕਾਂ ਨੇ ਧਰਤੀ ਤੋਂ 22 ਪ੍ਰਕਾਸ਼ ਸਾਲ ਦੀ ਦੂਰੀ 'ਤੇ ਇਕ ਨਵੇਂ ਗ੍ਰਹ ਦੀ ਖੋਜ ਕੀਤੀ ਹੈ ਜਿੱਥੇ ਧਰਤੀ ਵਾਂਗ ਹੀ ਪਾਣੀ ਅਤੇ ਜੀਵਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਨਵੇਂ ਗ੍ਰਹ ਜੇ. ਜੀ. 66 ਸੀ. ਸੀ. ਦੀ ਖੋਜ ਕਰਨ ਵਾਲੇ ਆਸਟ੍ਰੇਲੀਆ ਦੀ ਨਿਊ ਸਾਊਥ ਵੇਲਸ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸਟੀਨੀ ਨੇ ਦੱਸਿਆ ਕਿ ਇਸ ਗ੍ਰਹਿ ਨੂੰ ਧਰਤੀ ਵਾਗੰ ਹੀ ਸੂਰਜ ਤੋਂ ਲਗਭਗ 90 ਫੀਸਦੀ ਪ੍ਰਕਾਸ਼ ਮਿਲਦਾ ਹੈ। ਇਸ ਗ੍ਰਹ ਨੂੰ ਮਿਲਣ ਵਾਲੇ ਪ੍ਰਕਾਸ਼ ਦਾ ਜ਼ਿਆਦਾਤਰ ਹਿੱਸਾ ਇਨਫਰਾਰੈਡ ਯਾਨੀ ਕਿਰਨਾਂ ਦੇ ਰੂਪ 'ਚ ਹੁੰਦਾ ਹੈ। ਜਿਸਦਾ ਜ਼ਿਆਦਾਤਰ ਹਿੱਸਾ ਇਸ ਗ੍ਰਹਿ ਵਲੋਂ ਵਰਤਿਆ ਜਾਂਦਾ ਹੈ।
ਸ਼੍ਰੀ ਟਿਨੀ ਨੇ ਦੱਸਿਆ ਕਿ ਇਸਦਾ ਮਤਲਬ ਇਹ ਹੈ ਕਿ ਇਹ ਗ੍ਰਹਿ ਆਪਣੇ ਸੂਰਜ ਤੋਂ ਲਗਭਗ ਓਨੀ ਹੀ ਊਰਜਾ ਗ੍ਰਹਿਣ ਕਰਦਾ ਹੈ ਜਿੰਨੀ ਧਰਤੀ ਆਪਣੇ ਸੂਰਜ ਤੋਂ ਕਰਦੀ ਹੈ। ਇਸ ਕਾਰਨ ਗ੍ਰਹਿ ਦਾ ਤਾਪਮਾਨ ਜੀਵਨ ਦੀ ਸੰਭਾਵਨਾ ਲਈ ਇਕਦਮ ਸਹੀ ਹੈ। ਜੇਕਰ ਇਸਦੀ ਸਤ੍ਹਾ ਚੱਟਾਨੀ ਹੋਵੇਗੀ ਅਤੇ ਵਾਤਾਵਰਣ 'ਚ ਨਮੀ ਹੋਈ ਤਾਂ ਇਸ ਗ੍ਰਹਿ 'ਚ ਜੀਵਨ ਦੀ ਪੂਰੀ ਸੰਭਾਵਨਾ ਹੈ। ਜੇਰਮ ਬੇਲੀ ਅਤੇ ਰਾਬ ਵਿਏਨਮੇਅਰ ਨਾਲ ਨਵੇਂ ਗ੍ਰਹਿ ਦੀ ਖੋਜ ਕਰਨ ਵਾਲੇ ਟਿਨੀ ਨੇ ਕਿਹਾ ਕਿ ਇਸ ਗ੍ਰਹਿ 'ਤੇ ਨਮੀ ਦਾ ਪਾਇਆ ਜਾਣਾ ਉਥੇ ਜੀਵਨ ਦੀ ਸੰਭਾਵਨਾ ਨੂੰ ਮਜਬੂਤ ਕਰਦਾ ਹੈ। ਇਤ ਗ੍ਰਹਿ ਆਪਣੇ ਸੂਰਜ ਦੀ ਪਰਕ੍ਰਮਾ 28.15 ਦਿਨਾਂ 'ਚ ਪੂਰੀ ਕਰ ਲੈਂਦਾ ਹੈ।
 
Top