UNP

ਵਿਆਹ ਦੀ ਯੋਜਨਾ ਬਣਾ ਰਹੀ ਹੈ ਵਾਈਨਹਾਊਸ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 06-Apr-2011
Birha Tu Sultan
 
ਵਿਆਹ ਦੀ ਯੋਜਨਾ ਬਣਾ ਰਹੀ ਹੈ ਵਾਈਨਹਾਊਸ

ਲੰਡਨ, 5 ਅਪ੍ਰੈਲ (ਅਨਸ)ਗਾਇਕਾ ਐਮੀ ਵਾਈਨਹਾਊਸ ਆਪਣੇ ਦੂਜੇ ਵਿਆਹ ਦੀਆਂ ਤਿਆਰੀਆਂ ਚ ਰੁੱਝੀ ਹੋਈ ਹੈ। ਅਜਿਹੀ ਸੰਭਾਵਨਾ ਹੈ ਕਿ ਵਾਈਨਹਾਊਸ ਅਤੇ ਬ੍ਰਿਟਿਸ਼ ਨਿਰਦੇਸ਼ਕ ਰੇਗ ਟ੍ਰੇਵਿਸ ਇਸ ਸਾਲ ਦੇ ਅਖੀਰ ਤਕ ਵਿਆਹ ਕਰ ਸਕਦੇ ਹਨ। 27 ਸਾਲਾ ਵਾਈਨਹਾਊਸ ਇਸ ਸਮੇਂ ਟ੍ਰੇਵਿਸ ਨਾਲ ਸਮਾਂ ਬਿਤਾ ਰਹੀ ਹੈ। ਵਾਈਨਹਾਊਸ ਨੇ ਹਾਲ ਹੀ ਚ ਆਪਣੇ ਪਹਿਲੇ ਪਤੀ ਬਲੈਕ ਫੀਲਡਰ ਤੋਂ ਤਲਾਕ ਲਿਆ ਸੀ। ਵਾਈਨਹਾਊਸ ਅਤੇ ਰੇਗ ਇਸ ਸਾਲ ਦੇ ਅਖੀਰ ਤਕ ਵਿਆਹ ਕਰਨ ਦਾ ਮਨ ਬਣਾ ਰਹੇ ਹਨ। ਟ੍ਰੇਵਿਸ ਨੇ ਦੱਸਿਆ ਕਿ ਏਮੀ ਅਤੇ ਮੈਂ ਵਿਆਹ ਬਾਰੇ ਚਰਚਾ ਕਰ ਰਹੇ ਹਾਂ। ਅਸੀਂ ਛੇਤੀ ਹੀ ਵਿਆਹ ਕਰਾਂਗੇ ਅਤੇ ਅਜਿਹਾ ਇਸ ਸਾਲ ਦੇ ਅਖੀਰ ਤਕ ਹੋ ਸਕਦਾ ਹੈ। ਟ੍ਰੇਵਿਸ ਨੇ ਕਿਹਾ ਕਿ ਮੈਂ ਏਮੀ ਨਾਲ ਬਹੁਤ ਪਿਆਰ ਕਰਦਾ ਹਾਂ। ਉਹ ਇਕ ਸੁੰਦਰ ਅਤੇ ਪ੍ਰਤਿਭਾਵਾਨ ਅਭਿਨੇਤਰੀ ਹੈ।

UNP