UNP

ਲਗਾਤਾਰ ਵਧ ਰਿਹਾ ਪੰਜਾਬ ਵਿਚ ਅਪਰਾਧ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 20-Jul-2010
chandigarhiya
 
ਲਗਾਤਾਰ ਵਧ ਰਿਹਾ ਪੰਜਾਬ ਵਿਚ ਅਪਰਾਧ

ਪੰਜਾਬ ਅੰਦਰ ਅਪਰਾਧਾਂ ਦਾ ਗ੍ਰਾਫ ਲਗਾਤਾਰ ਵਧਦਾ ਹੀ ਜਾ ਰਿਹਾ ਹੈ।ਪੰਜਾਬ ਅੰਦਰ ਹੋ ਰਹੇ ਅਪਰਾਧਾਂ ਦੇ ਆਂਕੜਿਆਂ ਤੇ ਨਜਰ ਮਾਰੀਏ ਤਾਂ 90 ਪ੍ਰਤੀਸ਼ਤ ਅਪਰਾਧਿਕ ਮਾਮਲਿਆਂ ਨੂੰ ਨੋਜਵਾਂਨ ਵਰਗ ਵਲੋਂ ਹੀ ਅੰਜਾਂਮ ਦਿਤਾ ਜਾ ਰਿਹਾ ਹੈ।ਪੰਜਾਂਬ ਅੰਦਰ ਕਈ ਤਰਾਂ ਦੇ ਵਡੇ ਅਪਰਾਧਿਕ ਮਾਮਲੇ ਹਰ ਰੋਜ ਵਾਪਰਦੇ ਹਨ।ਪਿੰਡਾਂ,ਸ਼ਹਿਰਾਂ,ਨਗਰਾਂ ਅਤੇ ਕਸਬਿਆਂ ਦੀਆਂ ਗਲੀਆਂ,ਮੁਹਲਿਆਂ ਅਤੇ ਬਜਾਰਾਂ ਅੰਦਰ ਲੁਟ,ਚੋਰੀ ਅਤੇ ਖੋਹ ਦਆਂਿ ਵਾਰਦਾਤਾਂ ਬੇਰੋਕ ਅਤੇ ਬੇਖੋਫ ਜਾਰੀ ਹਨ।ਭੀੜਭਾੜ ਵਾਲੇ ਸ਼ਹਿਰਾਂ ਅੰਮ੍ਰਿਤਸਰ,ਜਲੰਧਰ,ਲੁਧਿਆਣਾ,ਹੋਸ਼ਿਆਰਪੁਰ,ਗੁਰਦਾਸਪੁਰ,ਬ ਟਾਲਾ ਅਤੇ ਤਰਨਤਾਰਨ ਆਦਿ ਅੰਦਰ ਦਿਨ ਦਿਹਾੜੇ ਲੁਟ ਅਤੇ ਚੋਰੀ ਦਆਂਿ ਵਾਰਦਾਤਾ ਦਿਨ ਦਿਹਾੜੇ ਵਡੀ ਪਧਰ ਤੇ ਵਾਪਰਦੀਆ ਹਨ।ਇਹਨਾਂ ਸ਼ਹਿਰਾਂ ਅੰਦਰ ਦਿਨ ਦਿਹਾੜੇ ਸਕੂਟਰਾਂ ਅਤੇ ਮੋਟਰਸਾਈਕਲਾਂ ਤੇ ਘੁੰਮਦੇ ਕਈ ਨੋਜਵਾਂਨ ਅਪਰਾਧੀ ਦਿਨ ਦਿਹਾੜੈ ਾੀ ਔਰਤਾਂ ਦੇ ਕੰਨਾਂ ਦੇ ਕਾਂਟੇ ਅਤੇ ਗਲੇ ਦੀਆਂ ਚੈਨੀਆਂ ਖੋਹ ਕੇ ਫਰਾਰ ਹੋ ਜਾਂਦੇ ਹਨ।ਔਰਤਾਂ ਅਤੇ ਬਜੁਰਗਾਂ ਦਾ ਗਲੀਆਂ ਐ ਬਜਾਰਾਂ ਅੰਦਰ ਇਕਲੇ ਘੁੰਣਾਂ ਅਤੇ ਫਿਰਨਾਂ ਬਹੁਤ ਹੀ ਔਖਾ ਹੋ ਗਿਆ ਹੈ।ਪਮਜਾਂਬ ਅੰਦਰ ਇਸ ਲਗਾਤਾਰ ਵਧ ਰਹੇ ਅਪਰਾਧ ਦੇ ਕਈ ਕਾਂਰਣ ਹਨ ਪਰ ਕਈ ਕਾਂਰਣ ਐਸੇ ਹਨ ਜੋ ਪ੍ਰਮੁਖ ਤੋਰ ਤੇ ਜਿੰਮੇਵਾਰ ਹਨ।ਪੰਜਾਬ ਦੇ ਨੋਜਵਾਨਾਂ ਅੰਦਰ ਨਸ਼ਿਆ ਦਾ ਰੁਝਾਂਨ ਲਗਾਤਾਰ ਵਧਦਾ ਹੀ ਜਾ ਰਿਹਾ ਹੈ।ਇਹਨਾਂ ਕੋਹੜ ਰੂਪੀ ਨਸ਼ਿਆਂ ਦੀ ਲਤ ਨੁੰ ਪੂਰਾ ਕਰਨ ਦੀ ਖਾਤਿਰ ਹੌ ਕਈ ਨੋਜਵਾਂਨ ਪੈਸਿਆਂ ਦੀ ਪੂਰਤੀ ਲਈ ਇਸ ਅਪਰਾਧ ਦੇ ਰਸਤੇ ਤੇ ਤੁਰਦੇ ਜਾ ਰਹੇ ਹਨ। ਉਹ ਆਂਪਣੀ ਇਸ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਦਿਨ ਦਿਹਾੜੇ ਲੁਟ ਖੋਹ ਦੀਆ ਵਾਰਦਤਾਂ ਨੂੰ ਅੰਜਾਂਮ ਦੇਂਦੇ ਹਨ।ਇਹ ਨਸ਼ੇੜੀ ਨੋਜਵਾਂਨ 100-200 ਰੁਪਏ ਦੀ ਖਾਤਿਰ ਹੀ ਅਪਰਾਧ ਕਰ ਬੈਠਦੇ ਹਨ।ਇਹਨਾਂ ਨੋਜਵਾਨਾਂ ਵਲੋਂ ਆਂਪਣੇ ਨਸ਼ੇ ਦੀ ਲਤ ਲਈ ਕੀਤਾ ਗਿਆ ਪਹਿਲਾ ਅਪਰਾਧ ਉਨਾ ਨੂੰ ਜੁਰਮ ਦੀ ਉਸ ਦਲਦਲ ਵਿਚ ਫਸਾ ਦੇਂਦਾਂ ਹੈ ਜਿਸ ਵਿਚੋਂ ਉਹਨਾਂ ਦਾ ਨਿਕਲਣਾਂ ਔਖਾ ਹੀ ਨਹੀ ਨਾਂਮੁੰਨਕਿਨ ਹੋ ਜਾਂਦਾ ਹੈ ਅਤੇ ਉਹ ਇਸ ਅਪਰਾਧ ਦੀ ਦਲਦਲ ਅੰਦਰ ਲਗਾਤਾਰ ਫਸਦੇ ਹੀ ਚਲੇ ਜਾਂਦੇ ਹਨ। ਨਾਂਮੁਰਾਦ ਨਸ਼ਿਆਂ ਦੇ ਇਸ ਕੋਹੜ ਨੇ ਪੰਜਾਬ ਦੀ ਜਵਾਨੀ ਨੂਂ ਤਬਾਹ ਕਰਨਾਂ ਲਿਆ ਹੋਇਆ ਹੇੈ। ੀੲਹ ਸਭ ਜਾਂਣਦੇ ਹੋਏ ਵੀ ਸਾਡੀ ਪੰਜਾਂਬ ਸਰਕਾਰ ਚੁਪ ਧਾਰੀ ਬੈਠੀ ਸਾਰਾਂ ਤਮਾਸ਼ਾ ਵੇਖ ਰਹੀ ਹੈ।ਪੰਜਾਂਬ ਦੇ ਉਪ ਮੁਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਉੰਝ ਤਾਂ ਪੰਜਾਂਬ ਅੰਦਰੋਂ ਨਸ਼ੇ ਖਤਮ ਕਰਨ ਦੀਆਂ ਟਾਹਰਾਂ ਮਾਰ ਰਹੇ ਹਨ,ਪਰ ਪੰਜਾਬ ਅੰਦਰ ਨਸ਼ਿਆਂ ਦੀ ਵਧ ਰਹੀ ਤਸਕਰੀ ਨੂੰ ਵੇਖ ਕੇ ਉਹਨਾਂ ਦੇ ਸਾਰੇ ਦਾਅਵੇ ਖੋਖਲੇ ਹੀ ਜਾਪਦੇ ਹਨ।ਪੰਜਾਂਬ ਦੀ ਪੁਲਿਸ ਪੰਜਾਬ ਅੰਦਰ ਵਾਪਰ ਰਹੇ ਇਹਨਾ ਅਪਰਾਧਾ ਨੂੰ ਰੋਕਣ ਵਿਚ ਪੂਰੀ ਤਰਾਂ ਬੇਵਸ ਦਿਖਾਈ ਦੇ ਰਹੀ ਹੈ। ਭਾਂਵੇ ਪੰਜਾਬ ਦੀ ਪੁਲਿਸ ਵਲੋਂ ਅਪਰਾਧੀਆ ਨੂੰ ਫੜਿਆ ਜਾਦਾਂ ਹੈ ਪਰ ਫਿਰ ਵੀ ਇਹ ਪੁਲਿਸ ਦੀ ਕੈਦ ਚੋਂ ਬੜੀ ਅਸਾਨੀ ਨਾਲ ਛੁਟ ਜਾਂਦੇ ਹਨ। ਇਹ ਸਾਰਾ ਕੁਝ ਜਿਆਦਾਤਰ ਰਾਜਨੀਤਿਕ ਰਸੂਖ ਦੇ ਚਲਦਿਆਂ ਹੀ ਹੁੰਦਾ ਹੈ।ਜਦ ਵੀ ਕੋਈ ਅਪਰਾਧੀ ਪੰਜਾਬ ਦੀ ਪੁਲਿਸ ਵਲੋਂ ਫੜਿਆ ਜਾਦਾ ਹੈ ਤਾਂ ਕਈ ਰਾਜਨੀਤਿਕ ਲੀਡਰ ਆਪਣੀ ਪਹੁੰਚ ਦਾ ਫਾਇਦਾ ਲੈ ਕੇ ਉਸ ਨੂੰ ਆਂਪਣੇ ਵੋਟ ਬੈਂਕ ਬਚਾਉਣ ਲਈ ਪੁਲਿਸ ਦੀ ਕੈਦ ਤੋਂ ਛੁਡਾ ਲੈਂਦੇ ਹਨ। ਕਈ ਵਾਰੀ ਤਾਂ ਐਸੇ ਮਾਮਲੇ ਵੀ ਸਾਹਮਣੇ ਆਂਉਦੇ ਹਨ ਕਿ ਪੁਲਿਸ ਤਾਂ ਅਪਰਾਧੀ ਨੂੰ ਗ੍ਰਿਫਤਾਰ ਕਰਕੇ ਅਜੇ ਥਾਂਣੇ ਵੀ ਨਹੀ ਪਹੰਚੀ ਹੁੰਦੀ ਪਰ ਉਸ ਅਪਰਾਧੀ ਨੂੰ ਛੁਡਾਉਣ ਲਈ ਉਸ ਦਾ ਰਾਜਨੀਤਿਕ ਆਕਾ ਪੁਲਿਸ ਤੋਂ ਪਹਿਲਾ ਹੀ ਥਾਂਣੇ ਜਾਂ ਚੋਂਕੀ ਪਹੁੰਚ ਜਾਦਾ ਹੇ।ਇਹਨਾਂ ਰਾਜਨੀਤਿਕ ਰਸੂਖਦਾਰਾਂ ਦੀ ਦਖਲਅੰਦਾਜੀ ਕਰਕੇ ਪੁਲਿਸ ਵੀ ਬੇਵਸ ਹੋ ਜਾਂਦੀ ਹੈ ਅਤੇ ਚਾਹ ਕੇ ਵੀ ਉਸ ਕੋਲੋਂ ਅਪਰਾਧੀ ਵਿਰੁਧ ਕੋਈ ਕਾਰਵਾਹੀ ਨਹੀ ਹੁੰਦੀ। ਇਸ ਤਰਾਂ ਨਾਲ ਇਹਨਾ ਅਪਰਾਧੀਆਂ ਦੇ ਹੋਂਸਲੇ ਬੁਲੰਦ ਹੋ ਜਾਦੇ ਹਨ ਅਤੇ ਇਹ ਵਡੇ ਤੋਂ ਵਡਾ ਅਪਰਾਧ ਕਰਨ ਲਗਿਆਂ ਨਹੀ ਝਿਜਕਦੇ। ਇਹਨਾਂ ਅਪਰਾਧੀਆਂ ਨੂੰਂ ਇਹ ਚੰਗੀ ਤਰਾਂ ਪਤਾ ਹੁੰਦਾ ਹੈ ਕਿ ਉਹਨਾਂ ਦੇ ਰਾਜਨੀਤਿਕ ਅਕਾਵਾਂ ਦਾ ਹਥ ਉਹਨਾਂ ਦੇ ਸਿਰ ਤੇ ਹੈ ਅਤੇ ਉਹਨਾਂ ਕੋਈ ਵੀ ਕੁਝ ਨਹੀ ਵਿਗਾੜ ਸਕਦਾ। ਇਹਨਾਂ ਰਾਜਨੀਤਿਕ ਰਸੂਖਦਾਰਾਂ ਨੂੰਂ ਚਾਹੀਦਾ ਹੈ ਕਿ ਉਹ ਸਮਾਜ ਪ੍ਰਤੀ ਆਂਪਣੀ ਜਿੰਮੇਵਾਰੀ ਨੂੰ ਸਮਝਣ ਅਤੇ ਅਜਿਹੇ ਸਮਾਜ ਵਿਰੋਧੀ ਅਪਰਾਧੀਆਂ ਦੇ ਹਕ ਚ ਨਿਤਰ ਕੇ ਸਾਹਮਣੇ ਨਾ ਆਉਣ ਸਗੋਂ ਉਹਨਾਂ ਨੂੰ ਸਖਤ ਤੋਂ ਸਖਤ ਸਜਾਵਾ ਦਿਵਾਉਣ ਲਈ ਪੁਲਿਸ ਦਾ ਸਾਥ ਦੇਣ। ਅਜਿਹਾ ਕਰਕੇ ਹੀ ਪੰਜਾਬ ਦੀ ਗੁਰੂਆਂ ਅਤੇ ਪੀਰਾਂ ਦੀ ਧਰਤੀ ਤੋਂ ਅਪਰਾਧ ਦੀਆਂ ਜੜਾਂ ਨੂੰ ਖਤਮ ਕੀਤਾ ਜਾ ਸਕਦਾ ਹੈ।ਪੰਜਾਬ ਦੇ ਨੋਜਵਾਨਾਂ ਅੰਦਰ ਵਧ ਰਹੀ ਬੇਰੋਜਗਾਰੀ ਕਾਂਰਣ ਵੀ ਪੰਜਾਬ ਅੰਦਰ ਅਪਰਾਧਾਂ ਦਾ ਗ੍ਰਾਫ ਲਗਾਤਾਰ ਵਧਦਾ ਹੀ ਜਾਂ ਰਿਹਾ ਹੈ।ਕਹਿੰਦੇ ਹਨ ਕਿ ਵਹਿਲਾ ਦਿਮਾਗ ਸੈਥਤਾਂਨ ਦਾ ਘਰ ਹੁਮਦਾ ਹੈ,ਕੁਝ ਅਜਿਹੀ ਹੀ ਕਹਾਵਤ ਪੰਜਾਬ ਦੇ ਨੋਜਵਾਨਾਂ ਨਾਲ ਬੀਤ ਰਹੀ ਹੇ।ਪੰਜਾਬ ਦੇ ਨੋਜਵਾਂਨ ਉਚੀ ਵਿਦਿਆ ਅਤੇ ਕਈ ਤਰਾਂ ਦੀਆਂ ਡਿਗਰੀਆਂ ਹਾਸਿਲ ਕਰਕੇ ਵੀ ਘਰ ਅੰਦਰ ਵਹਿਲੇ ਅਤੇ ਬੇਕਾਰ ਬੈਠੇ ਹਨ।ਜਦ ਉਹਨਾਂ ਦੇ ਮਾਪੇ ਅਤੇ ਕੰਮਾਂ ਤੇ ਬੈਠੇ ਯਾਰ ਦੋਸਤ ਉਹਨਾਂ ਦੇ ਵਹਿਲੇ ਪੰਨ ਦਾ ਮਜਾਕ ਉਡਾਉਦੇ ਹਨ ਤਾਂ ਉਹ ਨੋਜਵਾਂਨ ਨਸ਼ਿਆਂ ਅਤੇ ਅਪਰਾਧ ਦੇ ਰਸਤਿਆਂ ਤੇ ਤੁਰ ਪੈਂਦੇ ਹਨ।ਇਕ ਵਾਰੀ ਅਪਰਾਧ ਦੇ ਰਸਤਿਆਂ ਤੇ ਤੁਰੇ ਨੋਜਵਾਂਨਾਂ ਘਰ ਵਾਪਿਸ ਮੁੜਨਾਂ ਬਹੁਤ ਔਖਾ ਹੋ ਜਾਂਦਾ ਹੈ।ਇਸ ਤਰਾਂ ਬੇਰੋਜਗਾਰੀ ਵੀ ਪੰਜਾਬ ਅੰਦਰ ਵਧ ਰਹੇ ਅਪਰਾਧਾਂ ਲਈ ਜਿੰਮੇਵਾਰ ਹੈ।

UNP