UNP

ਟੱਕਰ ਮਾਰਨ ਵਾਲਾ ਡਰਾਈਵਰ ਗਿ੍ਫ਼ਤਾਰ-ਜ਼ਮਾਨਤ ਮਿਲ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 04-Jun-2014
[JUGRAJ SINGH]
 
Arrow ਟੱਕਰ ਮਾਰਨ ਵਾਲਾ ਡਰਾਈਵਰ ਗਿ੍ਫ਼ਤਾਰ-ਜ਼ਮਾਨਤ ਮਿਲ

ਕੇਂਦਰੀ ਪੇਂਡੂ ਵਿਕਾਸ ਮੰਤਰੀ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਗੋਪੀਨਾਥ ਮੁੰਡੇ ਦੀ ਕਾਰ ਨੂੰ ਟੱਕਰ ਮਾਰਨ ਵਾਲੀ ਕਾਰ ਦੇ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਨੇ ਅੱਜ ਦੱਸਿਆ ਕਿ ਕਾਰ ਚਲਾ ਰਹੇ ਡਰਾਈਵਰ ਗੁਰਵਿੰਦਰ ਸਿੰਘ ਨੂੰ ਮੌਕੇ 'ਤੇ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਨੇ ਦੱਸਿਆ ਕਿ 32 ਸਾਲਾ ਸਿੰਘ ਨੇ ਆਪਣੀ ਨਿੱਜੀ ਟਾਟਾ ਇੰਡੀਕਾ ਕਾਰ ਨਾਲ ਭਾਜਪਾ ਨੇਤਾ ਦੀ ਐਸ ਐਕਸ 4 'ਚ ਟੱਕਰ ਮਾਰੀ | ਮੁੰਡੇ ਜਿਹੜੇ ਪਾਸੇ ਬੈਠੇ ਸਨ ਟੱਕਰ ਉਸ ਪਾਸੇ ਵੱਜੀ | ਅੱਜ ਦਿੱਲੀ ਦੀ ਇਕ ਅਦਾਲਤ ਨੇ ਕਾਰ ਦੇ ਡਰਾਈਵਰ ਗੁਰਵਿੰਦਰ ਸਿੰਘ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ | ਮੈਟਰੋਪੋਲੀਟਨ ਮਜਿਸਟਰੇਟ ਪੁਨੀਤ ਪਾਹਵਾ ਜਿਥੇ ਗੁਰਵਿੰਦਰ ਸਿੰਘ ਨੂੰ ਪੇਸ਼ ਕੀਤਾ ਗਿਆ ਨੂੰ ਦਿੱਲੀ ਪੁਲਿਸ ਨੇ ਦੱਸਿਆ ਕਿ ਇੰਟੈਲੀਜੈਂਸ ਬਿਊਰੋ ਅਤੇ ਵਿਸ਼ੇਸ਼ ਸੈੱਲ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਘਟਨਾ ਪਿੱਛੇ ਕੋਈ ਸਾਜਿਸ਼ ਤਾਂ ਨਹੀਂ | ਪੁਲਿਸ ਨੇ ਗੁਰਵਿੰਦਰ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿਚ ਭੇਜਣ ਦੀ ਮੰਗ ਕੀਤੀ ਸੀ ਪਰ ਮਜਿਸਟਰੇਟ ਨੇ ਕਿਹਾ ਕਿ ਦੋਸ਼ੀ ਖਿਲਾਫ ਜ਼ਮਾਨਤਯੋਗ ਦੋਸ਼ ਹਨ ਅਤੇ ਜੇਕਰ ਲੋੜ ਪਵੇ ਤਾਂ ਦਿੱਲੀ ਪੁਲਿਸ ਉਸ ਨੂੰ ਬਾਅਦ ਵਿਚ ਹਿਰਾਸਤ 'ਚ ਲੈ ਸਕਦੀ ਹੈ |


Post New Thread  Reply

« ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦੀ ਸੜਕ ਹਾਦਸੇ 'ਚ &am | India's Modi faces battle with states to fix power crisis »
UNP