ਵਿੱਤੀ ਵਾਰਤਾਲਾਪ ਆਰੰਭਣ ਲਈ ਭਾਰਤ ਤੇ ਸਵਿੱਟਜ਼ਰ&#2610

[MarJana]

Prime VIP
ਭਾਰਤ ਤੇ ਸਵਿੱਟਜ਼ਰਲੈਂਡ ਵਿਚਾਲੇ ਵਿੱਤੀ ਸੰਵਾਦ ਸਬੰਧੀ ਇਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ, ਜਿਸ ਨਾਲ ਦੋਵੇਂ ਮੁਲਕਾਂ ਦੇ ਟੈਕਸ ਵਿਭਾਗਾਂ ਵਿਚਾਲੇ ਤਾਲਮੇਲ ਵੱਧਣ ਦਾ ਰਾਹ ਮੋਕਲਾ ਹੋਏਗਾ ਤੇ ਇਸੇ ਸਦਕਾ ਸਵਿਸ ਬੈਂਕਾਂ ’ਚ ਭਾਰਤੀਆਂ ਵੱਲੋਂ ਜਮ੍ਹਾਂ ਕਾਲੇ ਧਨ ਦੀ ਥਾਹ ਪਾਉਣੀ ਸੰਭਵ ਹੋਏਗੀ। ਇਸੇ ਦੌਰਾਨ ਸਵਿੱਟਜ਼ਰਲੈਂਡ ਨੇ ਭਾਰਤ ਨੂੰ ਏਸ਼ੀਆ ’ਚ ਆਪਣਾ ਸਭ ਤੋਂ ਵੱਧ ਮਹੱਤਵਪੂਰਨ ਭਾਈਵਾਲ ਕਰਾਰ ਦਿੱਤਾ ਹੈ।
ਸਵਿੱਟਜ਼ਰਲੈਂਡ ਵਿੱਚ ਭਾਰਤੀ ਸਫ਼ੀਰ ਚਿੱਤਰਾ ਨਰਾਇਨਨ ਤੇ ਇਸ ਦੇਸ਼ ਦੇ ਵਿੱਤ ਮੰਤਰੀ ਮਾਈਕਲ ਅੰਬੂਹਲ ਨੇ ਇਸ ਸਮਝੌਤੇ ’ਤੇ ਦਸਤਖ਼ਤ ਕੀਤੇ। ਹਾਲ ਹੀ ਵਿੱਚ ਭਾਰਤ ਨੇ ਸਵਿੱਟਜ਼ਰਲੈਂਡ ਨਾਲ ਦੂਹਰੇ ਕਰਾਂ ਤੋਂ ਬਚਾਓ ਸਬੰਧੀ ਸਮਝੌਤਾ (ਡੀ.ਟੀ.ਏ.ਏ.) ਸਹੀਬੰਦ ਕੀਤਾ ਸੀ।
ਇਹ ਸਮਝੌਤਾ ਕੱਲ੍ਹ ਇਥੇ ਦੌਰੇ ’ਤੇ ਆਈ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੇ ਉਨ੍ਹਾਂ ਦੇ ਹਮਰੁਤਬਾ ਮਿਸ਼ਲੀਨ ਕਾਮੀ-ਰੇਅ ਦੀ ਹਾਜ਼ਰੀ ’ਚ ਹੋਇਆ ਸੀ। ਇਹ ਸਮਝੌਤਾ ਵਿੱਤੀ ਤੇ ਮੈਕਰੋ ਇਕਨਾਮਿਕ ਮੁੱਦਿਆਂ ’ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਅਸਰਦਾਰੀ ਮੰਚ ਕਾਇਮ ਕਰਨ ਨਾਲ ਸਬੰਧਤ ਹੈ।
ਸਰਕਾਰੀ ਸੂਤਰਾਂ ਅਨੁਸਾਰ ਇਹ ਸਮਝੌਤਾ ਦੋਵੇਂ ਮੁਲਕਾਂ ਦੇ ਕਰ ਵਿਭਾਗਾਂ ਵਿਚਾਲੇ ਗੱਲਬਾਤ ਕਰਨ ਨੂੰ ਉਤਸ਼ਾਹਤ ਕਰੇਗਾ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇਕ ਬਿਆਨ ’ਚ ਕਿਹਾ ਕਿ ਡੀ.ਟੀ. ਏ.ਏ. ਜਦੋਂ ਲਾਗੂ ਹੋਵੇਗਾ ਤਾਂ ਕਰਾਂ ਨਾਲ ਸਬੰਧਤ ਜਾਣਕਾਰੀ ਦੇ ਆਦਾਨ-ਪ੍ਰਦਾਨ ’ਚ ਸਹਾਈ ਹੋਵੇਗਾ। ਭਾਰਤੀਆਂ ਵੱਲੋਂ ਵਿਦੇਸ਼ਾਂ ’ਚ ਛੁਪਾਏ ਕਾਲੇ ਧਨ ਦੀ ਥਾਹ ਪਾਉਣ ਲਈ ਭਾਰਤ ਵੱਡੇ ਪੱਧਰ ’ਤੇ ਗੰਭੀਰਤਾ ਨਾਲ ਉਪਰਾਲੇ ਕਰ ਰਿਹਾ ਹੈ। ਇਸੇ ਦੌਰਾਨ ਸਵਿੱਟਜ਼ਰਲੈਂਡ ਦੀ ਸਰਕਾਰ ਵੱਲੋਂ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਸਮਝੌਤੇ ਤਹਿਤ ਹੋ ਸਕਣ ਵਾਲੇ ਵਿੱਤੀ ਸੰਵਾਦ ਨਾਲ ਦੋਵੇਂ ਦੇਸ਼ ਵਿੱਤੀ ਸੈਕਟਰ ’ਚ ਅਹਿਮ ਤੇ ਤਰਜੀਹੀ ਸੰਪਰਕ ਕਾਇਮ ਕਰਕੇ ਇਕ-ਦੂਜੇ ਦੇ ਹਿੱਤਾਂ ਲਈ ਕੰਮ ਕਰ ਸਕਣਗੇ।
ਇਸ ਸਮਝੌਤੇ ਦਾ ਮਨਸ਼ਾ ਦੋਵੇਂ ਦੇਸ਼ਾਂ ਵਿਚਾਲੇ ਵਿੱਤੀ ਸੈਕਟਰ ਦੇ ਸਬੰਧ ਹੋਰ ਮਜ਼ਬੂਤ ਕਰਨਾ ਤੇ ਤਾਲਮੇਲ ਵਧਾਉਣਾ ਹੈ। ਰਾਸ਼ਟਰਪਤੀ ਪਾਟਿਲ ਨੇ ਕਿਹਾ ਕਿ ਸਵਿੱਟਜ਼ਰਲੈਂਡ ਨਾਲ ਵੱਖ-ਵੱਖ ਖੇਤਰਾਂ ਵਿੱਚ ਤਾਲਮੇਲ ਤੇ ਸਹਿਯੋਗ ਬਾਰੇ ਚਰਚਾ ਹੋਈ। ਦੋਵੇਂ ਧਿਰਾਂ ਨੇ ਆਰਥਿਕ, ਵਿੱਤੀ ਮਸਲੇ ਵੀ ਛੋਹੇ। ਇਸ ਦੌਰਾਨ ਸੰਯੁਕਤ ਰਾਸ਼ਟਰ ਦੀ ਪੁਨਰ ਉਸਾਰੀ ਤੇ ਸਨਅਤੀ ਕੌਂਸਲ ਦੇ ਵਿਸਥਾਰ ਬਾਰੇ ਵੀ ਗੱਲਬਾਤ ਕੀਤੀ ਗਈ। ਇਸ ਤੋਂ ਪਹਿਲਾਂ ਪਾਟਿਲ ਤੇ ਕਾਮੀ-ਰੇਅ ਨੇ ਇੰਡੋ-ਸਵਿਸ ਬਿਜ਼ਨਸ ਟੀਮ ਨੂੰ ਸੰਬੋਧਨ ਕੀਤਾ।
ਸਵਿੱਟਜ਼ਰਲੈਂਡ ਵੱਲੋਂ ਜਾਰੀ ਬਿਆਨ ’ਚ ਭਾਰਤ ਨੂੰ ਏਸ਼ੀਆ ’ਚ ਆਪਣਾ ਅਹਿਮ ਤੇ ਸਭ ਤੋਂ ਮਹੱਤਵਪੂਰਨ ਭਾਈਵਾਲ ਕਰਾਰ ਦਿੱਤਾ ਗਿਆ। ਬਿਆਨ ’ਚ ਕਿਹਾ ਗਿਆ ਕਿ ਭਾਰਤ ਵਿਸ਼ਵ ਦੀ ਅਹਿਮ ਸ਼ਕਤੀ ਤੇ ਆਰਥਿਕਤਾ ਬਣ ਰਿਹਾ ਹੈ। ਸਵਿੱਟਜ਼ਰਲੈਂਡ ਇਸ ਨਾਲ ਬਿਹਤਰ ਸਬੰਧਾਂ ਦਾ ਧਾਰਨੀ ਹੈ। ਬਿਜ਼ਨਸ ਫੋਰਮ ’ਚ ਵੱਡੀ ਗਿਣਤੀ ਸਵਿਸ ਕਾਰੋਬਾਰੀ ਤੇ ਭਾਰਤੀ ਸਨਅਤਕਾਰਾਂ (ਸਮੇਤ ਹਿੰਦੂਜਾ ਗਰੁੱਪ ਦੇ ਪ੍ਰਕਾਸ਼ ਪੀ. ਹਿੰਦੂਜਾ) ਹਾਜ਼ਰ ਸਨ।
 

Attachments

  • 4ptnw8.jpg
    4ptnw8.jpg
    105.6 KB · Views: 104
Top