ਕਿਰਾਏਦਾਰ ਵਲੋਂ ਮਾਲਕ ਦੀ ਨਾਬਾਲਿਗ ਲੜਕੀ ਨਾਲ ਬਾ&#261

ਖੰਨਾ, 31 ਮਾਰਚ (ਸੁਨੀਲ)-ਸਥਾਨਕ ਜੀ. ਟੀ. ਬੀ. ਨਗਰ ਦੀ ਗਲੀ ਨੰਬਰ 8 ਦੇ ਇਕ ਨਿਵਾਸੀ ਰਾਮ ਲਾਲ (ਨਕਲੀ ਨਾਮ) ਦੀ ਇਕ ਨਾਬਾਲਿਗ ਲੜਕੀ ਨਾਲ ਉਸਦੇ ਹੀ ਕਿਰਾਏਦਾਰ ਵਲੋਂ ਜ਼ਬਰਦਸਤੀ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਸਿੱਟੇ ਵਜੋਂ ਪੁਲਸ ਨੇ ਬਿਆਨ ਲੈਣ ਮਗਰੋਂ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਮੰਗੀ (ਨਕਲੀ ਨਾਮ) ਦੇ ਖਿਲਾਫ ਧਾਰਾ 376 ਦੇ ਅਧੀਨ ਮਾਮਲਾ ਦਰਜ ਕਰਦਿਆਂ ਹੋਇਆ ਕਥਿਤ ਦੋਸ਼ੀ ਦਾ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਉਪਰੋਕਤ ਮੁਹੱਲੇ ਦੀ ਇਕ 15 ਸਾਲਾ ਲੜਕੀ ਰਾਣੀ (ਕਾਲਪਨਿਕ ਨਾਮ) ਜੋ ਕਿ 8ਵੀਂ ਕਲਾਸ ਵਿਚ ਪੜ੍ਹਦੀ ਹੈ ਦੇ ਮਾਤਾ-ਪਿਤਾ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਲਈ ਘਰੋਂ ਗਏ ਸਨ ਅਤੇ ਉਸਦਾ ਭਰਾ ਵੀ ਬਾਜ਼ਾਰ ਵਿਚੋਂ ਕੋਈ ਸਾਮਾਨ ਲੈਣ ਗਿਆ ਹੋਇਆ ਸੀ ਵਕਤ ਕਰੀਬ ਰਾਤ 9.30 ਵਜੇ ਜਦੋਂ ਰਾਣੀ ਆਪਣੇ ਘਰ ਵਿਚ ਬੈਠ ਕੇ ਟੀ. ਵੀ. ਦੇਖ ਰਹੀ ਸੀ ਤਾਂ ਕਿਸੇ ਨੇ ਉੁਨ੍ਹਾਂ ਦਾ ਦਰਵਾਜ਼ਾ ਖੜਕਾਇਆ ਜਦੋਂ ਰਾਣੀ ਦਰਵਾਜ਼ਾ ਖੋਲ੍ਹਣ ਗਈ ਤਾਂ ਉਸਨੇ ਦੇਖਿਆ ਕਿ ਦਰਵਾਜ਼ੇ ‘ਤੇ ਕੁਝ ਸਮਾਂ ਪਹਿਲਾ ਉੁਨ੍ਹਾਂ ਦੇ ਘਰ ਵਿਚ ਹੀ ਇਕ ਕਿਰਾਏਦਾਰ ਦੇ ਰੂਪ ਵਿਚ ਰਹਿ ਕੇ ਗਿਆ ਮੰਗੀ ਸੀ ਜਿਸਨੇ ਰਾਣੀ ਨੂੰ ਉਸਦੇ ਮਾਤਾ ਪਿਤਾ ਬਾਰੇ ਪੁੱਛਿਆ ਰਾਣੀ ਨੇ ਉਸਨੂੰ ਦੱਸਿਆ ਕਿ ਉਸਦੇ ਮਾਤਾ ਪਿਤਾ ਮਾਤਾ ਨੈਣਾ ਦੇਵੀ ਮੱਥਾ ਟੇਕਣ ਗਏ ਹਨ ਇਨ੍ਹੇ ‘ਚ ਉਸਨੇ ਰਾਣੀ ਨੂੰ ਪਾਣੀ ਲਿਆਉੁਣ ਲਈ ਕਿਹਾ। ਜਿਵੇਂ ਹੀ ਰਾਣੀ ਪਾਣੀ ਲੈਣ ਲਈ ਰਸੋਈ ਵਿਚ ਗਈ ਤਾਂ ਕਥਿਤ ਦੋਸੀ ਉਸਦੇ ਪਿਛੇ ਰਸੋਈ ਵਿਚ ਚਲਾ ਗਿਆ ਅਤੇ ਮੌਕਾ ਮਿਲਦੇ ਹੀ ਉਸਨੇ ਰਾਣੀ ਦਾ ਮੂੰਹ ਬੰਦ ਕਰ ਲਿਆ ਅਤੇ ਉਸਨੂੰ ਜ਼ਬਰਦਸਤੀ ਖਿੱਚਦਾ ਹੋਇਆ ਇਕ ਕਮਰੇ ਵਿਚ ਲੈ ਗਿਆ ਜਿਥੇ ਉਸਨੇ ਰਾਣੀ ਨਾਲ ਬਾਲਤਕਾਰ ਕਰਨ ਮਗਰੋਂ ਉਸਨੂੰ ਕਿਸੇ ਨੂੰ ਵੀ ਨਾ ਦੱਸਣ ਦੀਆਂ ਧਮਕੀਆ ਵੀ ਦਿੱਤੀਆਂ। ਮੌਕਾ ਮਿਲਦੇ ਹੀ ਜਦੋਂ ਰਾਣੀ ਨੇ ਰੌਲਾ ਪਾਇਆ ਤਾਂ ਉਸਦੀ ਆਵਾਜ਼ ਸੁਣਕੇ ਜਦੋਂ ਉਸਦੇ ਦਾਦੇ ਨੇ ਕਥਿਤ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉੁਨ੍ਹਾਂ ਨੂੰ ਧੱਕਾ ਮਾਰ ਕੇ ਭੱਜਣ ‘ਚ ਕਾਮਯਾਬ ਹੋ ਗਿਆ।
 
Top