ਰਿਲਾਇੰਸ ਜਿਓ 'ਤੇ ਹੋਇਆ ਇਹ ਖੁਲਾਸਾ

BaBBu

Prime VIP
ਨਵੀਂ ਦਿੱਲੀ— ਕੀ ਜਿਓ ਦੀਆਂ ਕਾਲ ਡੀਟੇਲਜ਼ ਵਿਦੇਸ਼ ਭੇਜੀਆਂ ਜਾ ਰਹੀਆਂ ਹਨ। ਜਿਓ 'ਤੇ ਅਜਿਹੇ ਹੀ ਗੰਭੀਰ ਦੋਸ਼ ਲੱਗੇ ਹਨ। ਪੈਰਿਸ ਹਮਲੇ ਤੋਂ ਬਾਅਦ ਅੱਤਵਾਦੀਆਂ ਦੇ ਆਨਲਾਈਨ ਨੈੱਟਵਰਕ ਨੂੰ ਤਹਿਸ-ਨਹਿਸ ਕਰਨ ਵਾਲੇ ਦੁਨੀਆ ਦੇ ਮਸ਼ਹੂਰ ਹੈਕਰ ਗਰੁੱਪ 'ਐਨੋਨਿਮਸ' ਨੇ ਰਿਲਾਇੰਸ ਜਿਓ 'ਤੇ ਗੰਭੀਰ ਦੋਸ਼ ਲਾਏ ਹਨ। ਜੇਕਰ ਇਹ ਸਹੀ ਹੈ ਤਾਂ ਸੱਚ 'ਚ ਇਹ ਗਾਹਕਾਂ ਲਈ ਵੱਡੀ ਸਮੱਸਿਆ ਹੋ ਸਕਦੀ ਹੈ।

ਇਸ ਗਰੁੱਪ ਦੇ ਕੁਝ ਹੈਕਰਾਂ ਦਾ ਦਾਅਵਾ ਹੈ ਕਿ ਰਿਲਾਇੰਸ ਜਿਓ ਗਾਹਕਾਂ ਦਾ ਕਾਲਿੰਗ ਡਾਟਾ ਅਮਰੀਕਾ ਅਤੇ ਸਿੰਗਾਪੁਰ ਭੇਜ ਰਹੀ ਹੈ। 'ਐਨੋਨਿਮਸ' ਇੰਡੀਆ ਦੇ ਟਵਿੱਟਰ ਹੈਂਡਲ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੁਝ ਵੀ ਮੁਫਤ ਨਹੀਂ ਹੈ ਅਤੇ ਇਸ ਲਈ ਜਿਓ ਗਾਹਕਾਂ ਦੇ ਵੇਰਵੇ ਵਿਦੇਸ਼ਾਂ 'ਚ ਵੇਚ ਰਹੀ ਹੈ। ਉਨ੍ਹਾਂ ਇਹ ਸਾਰਾ ਮਾਮਲਾ ਇਕ ਵੀਡੀਓ ਰਾਹੀਂ ਦਿਖਾਇਆ ਹੈ ਕਿ ਕਾਲ ਨਾਲ ਜੁੜੀ ਜਾਣਕਾਰੀ ਅਮਰੀਕਾ ਅਤੇ ਸਿੰਗਾਪੁਰ ਭੇਜੀ ਜਾ ਰਹੀ ਹੈ। ਇਸ ਦੇ ਇਲਾਵਾ ਇਸ ਗਰੁੱਪ ਨੇ ਇਕ ਗਾਈਡ ਜਾਰੀ ਕੀਤਾ ਹੈ, ਜਿਸ ਰਾਹੀਂ ਕੋਈ ਵੀ ਗਾਹਕ ਇਹ ਪਤਾ ਕਰ ਸਕਦਾ ਹੈ ਕਿ ਉਸ ਦੀ ਕਾਲ ਡੀਟੇਲਜ਼ ਕਥਿਤ ਤੌਰ 'ਤੇ ਵਿਦੇਸ਼ ਭੇਜੀ ਜਾ ਰਹੀ ਹੈ।

ਇਸ ਗਰੁੱਪ ਦੀ ਵੈੱਬਸਾਈਟ https://anonymousindia.tumblr.com/ 'ਤੇ ਇਕ ਪੋਸਟ ਹੈ। ਇਸ ਮੁਤਾਬਕ ਉਨ੍ਹਾਂ ਨੇ ਇਕ ਸਾਲ ਪਹਿਲਾਂ ਵੀ ਰਿਲਾਇੰਸ ਜਿਓ ਬਾਰੇ ਖੁਲਾਸਾ ਕੀਤਾ ਸੀ ਕਿ ਕੰਪਨੀ ਗਾਹਕਾਂ ਦੀ ਸਥਿਤੀ ਦਾ ਡਾਟਾ ਚੀਨ ਨਾਲ ਸਾਂਝਾ ਕਰ ਰਹੀ ਹੈ। ਇਸ ਤੋਂ ਬਾਅਦ ਲਿਖਿਆ ਗਿਆ ਹੈ ਕਿ ਰਿਲਾਇੰਸ ਜਿਓ ਅਜੇ ਤਕ ਤੁਹਾਡੀ ਕਾਲ ਦੀ ਜਾਣਕਾਰੀ ਦੂਜੇ ਦੇਸ਼ਾਂ ਨਾਲ ਸਾਂਝੀ ਕਰ ਰਹੀ ਹੈ। ਇਕ ਸਾਲ ਹੋ ਗਿਆ ਪਰ ਕੁਝ ਵੀ ਨਹੀਂ ਬਦਲਿਆ।

ਹਾਲਾਂਕਿ ਇਸ 'ਚ ਕਿੰਨੀ ਕਿ ਸਚਾਈ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਹਾਲ ਹੀ 'ਚ ਇਸ ਗਰੁੱਪ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਜਿਸ ਤੋਂ ਮਨ੍ਹਾ ਵੀ ਨਹੀਂ ਕੀਤਾ ਜਾ ਸਕਦਾ ਹੈ। ਇਸ ਗਰੁੱਪ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਅੱਤਵਾਦੀ ਸਰੁੱਖਿਆ ਮੈਸੇਜਿੰਗ ਐਪ ਟੈਲੀਗ੍ਰਾਮ ਦੀ ਵਰਤੋਂ ਕਰ ਰਹੇ ਹਨ, ਜਿਸ ਤੋਂ ਬਾਅਦ ਕੰਪਨੀ ਨੂੰ ਉਨ੍ਹਾਂ ਦੇ ਖਾਤੇ ਹਟਾਉਣੇ ਪਏ। ਇਸ ਦੇ ਇਲਾਵਾ ਗਰੁੱਪ ਨੇ ਅੱਤਵਾਦੀਆਂ ਦੇ ਹਜ਼ਾਰਾਂ ਟਵਿੱਟਰ ਹੈਂਡਲ ਸਮੇਤ ਕਈ ਵੈੱਬਸਾਈਟਾਂ ਨੂੰ ਵੀ ਹੈਕ ਕਰਕੇ ਉਨ੍ਹਾਂ ਨੂੰ ਉਨ੍ਹਾਂ ਖਿਲਾਫ ਵਰਤਣ ਦਾ ਦਾਅਵਾ ਕੀਤਾ ਹੈ।
 
Top