ਰਾਸ਼ਟਰਪਤੀ ਦੇ ਅਹੁਦੇ ਦੀ ਦੌੜ 'ਚ ਪਾਟਿਲ ਵੀ

Android

Prime VIP
Staff member
ਨਵੀਂ ਦਿੱਲੀ,:—10 ਜਨਪਥ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਰਾਸ਼ਟਰਪਤੀ ਅਹੁਦੇ ਲਈ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਦੇ ਨਾਂ 'ਤੇ ਹੱਕ 'ਚ ਤੇ ਵਿਰੋਧ 'ਚ ਸੰਭਾਵਨਾਵਾਂ ਦੀ ਭਾਲ ਕਰ ਰਹੀ ਹੈ ਪਰ ਉਨ੍ਹਾਂ ਦੇ ਨਾਂ 'ਤੇ ਪੂਰਾ ਸਮਰਥਨ ਹੋਣਾ ਇਕ ਮੁਸ਼ਕਲ ਕੰਮ ਹੈ। ਰਾਸ਼ਟਰਪਤੀ ਅਹੁਦੇ ਲਈ ਚੋਣਾਂ ਜੁਲਾਈ 'ਚ ਹੋਣੀਆਂ ਹਨ। ਇਸ ਉੱਚ ਅਹੁਦੇ ਲਈ ਆਮ ਰਾਇ ਬਣਾਉਣੀ ਕਾਂਗਰਸ ਪਾਰਟੀ ਲਈ ਸਭ ਤੋਂ ਵੱਡਾ ਕੰਮ ਹੈ, ਕਿਉਂਕਿ ਉਸ ਕੋਲ ਆਪਣੇ ਉਮੀਦਵਾਰ ਨੂੰ ਖੜ੍ਹਾ ਕਰਨ ਲਈ ਪੂਰੀ ਗਿਣਤੀ ਨਹੀਂ ਹੈ, ਜਿਸ ਨਾਲ ਉਹ ਬਾਕੀ ਪਾਰਟੀਆਂ ਦਾ ਭਰੋਸਾ ਹਾਸਲ ਕਰ ਸਕੇ। ਇਸ ਅਹੁਦੇ ਲਈ ਕਈ ਨਾਵਾਂ 'ਤੇ ਵਿਚਾਰ ਹੋ ਚੁੱਕਾ ਹੈ, ਜਿਨ੍ਹਾਂ 'ਚ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਵੀ ਸ਼ਾਮਲ ਹਨ। ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲ ਕ੍ਰਿਸ਼ਨ ਗਾਂਧੀ, ਰੱਖਿਆ ਮੰਤਰੀ ਏ. ਕੇ. ਐਂਟੋਨੀ, ਕਾਂਗਰਸ ਐੱਮ. ਪੀ. ਕਰਨ ਸਿੰਘ, ਸਪੀਕਰ ਮੀਰਾ ਕੁਮਾਰ ਤੇ ਟੈਲੀਕਾਮ ਸਮਰਾਟ ਸੈਮ ਪੈਤ੍ਰੋਦਾ ਦੇ ਨਾਵਾਂ 'ਤੇ ਵੀ ਵਿਚਾਰ ਕੀਤਾ ਗਿਆ ਹੈ।
ਸਾਬਕਾ ਸਪੀਕਰ ਪਾਟਿਲ ਕਾਂਗਰਸ ਲਈ ਇਸ ਲਈ ਵੀ ਕਾਫੀ ਮਨਭਾਉਂਦਾ ਨਾਂ ਹੈ ਕਿਉਂਕਿ 2 ਸਾਲ ਬਾਅਦ ਹੋਣ ਵਾਲੀਆਂ ਆਮ ਚੋਣਾਂ ਯੂ. ਪੀ. ਏ. ਨੂੰ ਸਖਤ ਹੋਣ ਦੀ ਉਮੀਦ ਹੈ। ਪਿਛਲੇ 3 ਸਾਲਾਂ 'ਚ ਜਦ ਵੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੈਬਨਿਟ ਨੂੰ ਰੀਸ਼ਫਲ ਕੀਤਾ ਤਾਂ ਉਨ੍ਹਾਂ ਪਾਟਿਲ ਨੂੰ ਕੇਂਦਰ 'ਚ ਲਿਆਉਣ ਦੀ ਕੋਸ਼ਿਸ਼ ਕੀਤੀ। ਮਹਾਰਾਸ਼ਟਰ ਦੇ ਇਸ ਨੇਤਾ ਨੂੰ ਨਵੰਬਰ 2008 'ਚ ਹੋਏ ਮੁੰਬਈ ਹਮਲੇ ਤੋਂ ਬਾਅਦ ਨਾਰਥ ਬਲਾਕ 'ਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ। ਇਸੇ ਲਈ ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਉਨ੍ਹਾਂ ਦੇ ਨਾਂ 'ਤੇ ਸਹਿਮਤ ਹੋਣ ਦੀ ਉਮੀਦ ਨਹੀਂ ਹੈ। ਦੂਜਾ ਕਾਰਨ ਕਾਂਗਰਸ ਦੀ ਘੱਟ ਗਿਣਤੀ ਹੈ। ਕਾਂਗਰਸ ਕੋਲ ਸਿਰਫ 30 ਫੀਸਦੀ ਵੋਟਾਂ ਹਨ ਜੋ ਉਸ ਦੇ ਉਮੀਦਵਾਰ ਨੂੰ ਜਿਤਾਉਣ ਲਈ ਕਾਫੀ ਨਹੀਂ ਹਨ।
 

HITLAR2

Member
thinki.gif
thinki.gif
 
Top