ਜੇ ਮਜੀਠੀਆ ਬੇਕਸੂਰ ਹੈ ਤਾਂ ਸੀ. ਬੀ. ਆਈ. ਜਾਂਚ ਤੋਂ ਡ&#2608

[JUGRAJ SINGH]

Prime VIP
Staff member
ਚੰਡੀਗੜ੍ਹ, (ਭੁੱਲਰ)-ਪੰਜਾਬ ਕਾਂਗਰਸ ਨੇ ਸ਼੍ਰੋਮਣੀ ਅਕਾਲੀ 'ਤੇ ਹਮਲਾ ਬੋਲਦਿਆਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸ਼ਰਮ ਕਰਨ ਲਈ ਕਿਹਾ ਹੈ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਡਰੱਗ ਰੈਕੇਟ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਚੁਣੌਤੀ ਦਿੱਤੀ ਹੈ।
ਇਥੇ ਜਾਰੀ ਬਿਆਨ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਣਦੀਪ ਸਿੰਘ ਨਾਭਾ, ਸੁਰਿੰਦਰਪਾਲ ਸਿੰਘ ਸਿਬੀਆ ਤੇ ਸੀ. ਡੀ. ਸਿੰਘ ਕੰਬੋਜ ਨੇ ਅਕਾਲੀ ਦਲ ਦੇ ਆਗੂਆਂ ਵਲੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ 'ਤੇ ਲਾਏ ਦੋਸ਼ਾਂ 'ਤੇ ਪਲਟਵਾਰ ਕਰਦਿਆਂ ਇਸ ਨੂੰ ਗਲਤ ਠਹਿਰਾਇਆ ਅਤੇ ਇਸਨੂੰ ਡਰੱਗ ਰੈਕੇਟ ਮਾਮਲੇ 'ਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸ਼ਮੂਲੀਅਤ ਤੋਂ ਧਿਆਨ ਭਟਕਾਉਣ ਦੀ ਚਾਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ 'ਚ ਡਰੱਗ ਮਾਫੀਆ ਨੂੰ ਪ੍ਰਮੋਟ ਕਰਨ ਬਾਰੇ ਅਕਾਲੀ ਭਾਜਪਾ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਵੇਗੀ।
ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨਾਂ ਨੇ ਕਿਹਾ ਕਿ ਬਾਜਵਾ ਉਨ੍ਹਾਂ 'ਤੇ ਲਾਏ ਗਏ ਦੋਸ਼ਾਂ 'ਚ ਸੀ. ਬੀ. ਆਈ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਸਧਾਰਨ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਕਿਉਂ ਉਹ ਸੀ. ਬੀ. ਆਈ. ਜਾਂਚ ਤੋਂ ਡਰ ਰਹੇ ਹਨ? ਜੇ ਮਜੀਠੀਆ ਬੇਕਸੂਰ ਹਨ, ਤਾਂ ਉਹ ਸਾਫ ਬਾਹਰ ਨਿਕਲ ਆਉਣਗੇ? ਬਾਦਲ ਅਸਲੀਅਤ ਸਾਹਮਣੇ ਆਉਣ ਤੋਂ ਡਰ ਰਹੇ ਹਨ। ਉਨ੍ਹਾਂ ਨੇ ਬਾਦਲ ਨੂੰ 2002 ਤੋਂ 2007 ਵਿਚਾਲੇ ਕਾਂਗਰਸ ਪਾਰਟੀ ਦੇ ਸ਼ਾਸਨਕਾਲ ਸਮੇਤ ਡਰੱਗ ਰੈਕੇਟ ਦੀ ਸੀ. ਬੀ. ਆਈ ਜਾਂਚ ਕਰਵਾਉਣ ਦੇ ਆਦੇਸ਼ ਜਾਰੀ ਕਰਨ ਲਈ ਕਿਹਾ ਹੈ। ਸੀ. ਬੀ. ਆਈ. ਦੀ ਜਾਂਚ 'ਚ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਦੇ ਐੱਨ. ਆਰ. ਆਈ. ਦੋਸਤਾਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਦੇ ਜਾਂਚ ਦੌਰਾਨ ਨਾਂ ਸਾਹਮਣੇ ਆਏ ਹਨ, ਪਰ ਪੰਜਾਬ ਪੁਲਸ ਨੇ ਇਸ ਬਾਰੇ ਜਾਂਚ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਵਲੋਂ ਡਰੱਗ ਰੈਕੇਟ ਦਾ ਪਰਦਾਫਾਸ਼ ਕਰਨਾ ਅਕਾਲੀ ਭਾਜਪਾ ਸਰਕਾਰ ਦੀ ਕੋਈ ਪ੍ਰਾਪਤੀ ਨਹੀਂ ਹੈ, ਸਗੋਂ ਇਹ ਦਿੱਲੀ ਪੁਲਸ ਵਲੋਂ ਇਕ ਹੋਰ ਡਰੱਗ ਸਮੱਗਲਰ ਰਾਜਾ ਕੰਧੋਲਾ ਨੂੰ ਕਾਬੂ ਕਰਨ ਤੋਂ ਬਾਅਦ ਕੇਂਦਰੀ ਏਜੰਸੀਆਂ ਵਲੋਂ ਡਰੱਗ ਵਪਾਰ 'ਚ ਸ਼ਾਮਿਲ ਵੱਡੀਆਂ ਮੱਛੀਆਂ ਨੂੰ ਫੜਨ ਸਬੰਧੀ ਕਾਰਵਾਈ ਨੂੰ ਰੋਕਣ ਦੀ ਕੋਸ਼ਿਸ਼ ਸੀ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਸੁਖਬੀਰ ਨੂੰ ਯਾਦ ਦਿਲਾਇਆ ਕਿ ਜਗਦੀਸ਼ ਭੋਲਾ ਪਿਛਲੇ ਪੰਜ ਸਾਲਾਂ ਤੋਂ ਮੋਹਾਲੀ ਦੇ ਫੇਜ਼ 10 ਦੇ ਇਕ ਘਰ 'ਚ ਰਹਿ ਰਿਹਾ ਸੀ, ਜਿਥੇ ਉਹ ਨਸ਼ਿਆਂ ਦਾ ਉਤਪਾਦਨ ਤੇ ਉਨ੍ਹਾਂ ਨੂੰ ਸਟੋਰ ਕਰ ਰਿਹਾ ਸੀ। ਛਾਪਾਮਾਰੀ ਦੌਰਾਨ ਉਸਦੇ ਮੋਹਾਲੀ ਸਥਿਤ ਘਰ ਤੋਂ 100 ਕਰੋੜ ਰੁਪਏ ਦੇ ਨਸ਼ੇ ਬਰਾਮਦ ਕੀਤੇ ਗਏ। ਕੀ ਕਾਰਨ ਰਿਹਾ ਕਿ ਲੋਕਲ ਪੁਲਸ ਨੂੰ ਜਗਦੀਸ਼ ਭੋਲਾ ਦੀਆਂ ਗਤੀਵਿਧੀਆਂ ਬਾਰੇ ਭਣਕ ਨਾ ਲੱਗੀ, ਜਦਕਿ ਉਹ ਨਸ਼ਾ ਤਸਕਰੀ ਦੇ ਮਾਮਲੇ 'ਚ ਦੋ ਵਾਰ ਜੇਲ ਜਾ ਚੁੱਕਾ ਸੀ ਅਤੇ ਇਸੇ ਕਾਰਨ ਉਸਨੂੰ ਪੁਲਸ ਫੋਰਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਇਨ੍ਹਾਂ ਸਾਲਾਂ ਦੌਰਾਨ ਭੋਲਾ ਆਜ਼ਾਦ ਘੁੰਮਦਾ ਰਿਹਾ ਤੇ ਸੀਨੀਅਰ ਪੁਲਸ ਅਫਸਰਾਂ ਨਾਲ ਮੁਲਾਕਾਤ ਕਰਦਾ ਰਿਹਾ। ਜੂਨ 2013 'ਚ ਇਕ ਬਾਕਸਰ ਤੇ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਰਾਮ ਸਿੰਘ ਵਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਹੋਈ ਇਕ ਐੱਨ.ਆਰ.ਆਈ. ਅਨੂਪ ਸਿੰਘ ਕਾਹਲੋਂ ਦੀ ਗ੍ਰਿਫਤਾਰੀ ਹੋਣ ਤੋਂ ਮਗਰੋਂ ਉਹ ਛੁਪ ਗਿਆ ਸੀ। ਰਾਮ ਸਿੰਘ ਡਰੱਗ ਸਪਲਾਈ ਚੇਨ ਦਾ ਹਿੱਸਾ ਸੀ ਅਤੇ ਓਲੰਪਿਕਸ 'ਚ ਤਾਂਬੇ ਦਾ ਮੈਡਲ ਜਿੱਤਣ ਵਾਲੇ ਵਿਜੇਂਦਰ ਸਿੰਘ ਨੂੰ ਨਸ਼ੇ ਸਪਲਾਈ ਕਰਨ ਲਈ ਵੀ ਜ਼ਿੰਮੇਵਾਰ ਸੀ। ਇਨ੍ਹਾਂ ਸਾਲਾਂ ਦੌਰਾਨ ਸੁਖਬੀਰ ਕੋਲ ਗ੍ਰਹਿ ਵਿਭਾਗ ਦਾ ਚਾਰਜ ਵੀ ਰਿਹਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸਿਰਫ ਇਕ ਸਾਲ ਪਹਿਲਾਂ ਦਿੱਲੀ ਪੁਲਸ ਨੇ ਇਕ ਨਾਮੀ ਡਰੱਗ ਤਸਕਰ ਰਾਜਾ ਕੰਧੋਲਾ ਨੂੰ ਹਰਿਆਣਾ ਤੋਂ ਕਾਬੂ ਕੀਤਾ ਸੀ, ਜਿਸਨੇ ਪੰਜਾਬ 'ਚ ਲੁਧਿਆਣਾ ਦੇ ਦੋਰਾਹਾ ਨੇੜੇ ਸਿੰਥੈਟਿਕ ਡਰੱਗ ਦੀ ਫੈਕਟਰੀ ਚਲਾਈ ਸੀ। ਉਸਨੇ ਇਕ ਕੈਮੀਕਲ ਇੰਜੀਨੀਅਰ ਨੂੰ ਨੌਕਰੀ 'ਤੇ ਰੱਖਿਆ ਸੀ, ਟੈਸਟਿੰਗ ਲੈਬੋਰਟਰੀ ਤੇ ਹੋਰਨਾਂ ਦੇਸ਼ਾਂ 'ਚ ਨਸ਼ਿਆਂ ਦੀ ਸਪਲਾਈ ਚੇਨ ਸਥਾਪਿਤ ਕੀਤੀ ਸੀ।
 
Top