ਪੱਛਮੀ ਏਸ਼ੀਆ, ਭਾਰਤ, ਚੀਨ 'ਚ ਰੱਖਿਆ ਬਜਟ ਵਧਿਆ : ਡੇਲਾ&#2607

[JUGRAJ SINGH]

Prime VIP
Staff member
ਦੁਬਈ - ਵਿਸ਼ਵ ਵਿਚ ਕੁਲ ਮਿਲਾ ਕੇ ਰੱਖਿਆ ਖਰਚ 'ਚ ਗਿਰਾਵਟ ਦੇ ਰੁਝਾਨ ਦੇ ਬਾਵਜੂਦ ਕਈ ਪ੍ਰਮੁੱਖ ਦੇਸ਼ਾਂ ਵਿਸ਼ੇਸ਼ ਕਰਕੇ ਪੱਛਮੀ ਏਸ਼ੀਆ ਦੇ ਦੇਸ਼ਾਂ ਭਾਰਤ, ਚੀਨ, ਰੂਸ, ਦੱਖਣੀ ਕੋਰੀਆ, ਜਾਪਾਨ ਅਤੇ ਬ੍ਰਾਜ਼ੀਲ 'ਚ ਰੱਖਿਆ ਬਜਟ ਵਿਚ ਵਾਧਾ ਹੋਇਆ ਹੈ। ਇਹ ਗੱਲ ਸਲਾਹਕਾਰ ਕੰਪਨੀ ਡੇਲਾਯਟ ਦੀ ਇਕ ਰਿਪੋਰਟ 'ਚ ਕਹੀ ਗਈ ਹੈ। ਵਿਸ਼ਵ ਰੱਖਿਆ ਬਾਜ਼ਾਰ ਬਾਰੇ ਆਪਣੀ ਰਿਪੋਰਟ '2014 ਗਲੋਬਲ ਏਅਰੋਸਪੇਸ ਐਂਡ ਡਿਫੈਂਸ ਆਊਟਲੁੱਕ' ਵਿਚ ਕਿਹਾ ਗਿਆ ਹੈ ਕਿ ਇਰਾਕ ਅਤੇ ਅਫਗਾਨਿਸਤਾਨ 'ਚ ਹਥਿਆਰਬੰਦ ਸੰਘਰਸ਼ ਵਿਚ ਕਮੀ ਅਤੇ ਰਵਾਇਤੀ ਤੌਰ 'ਤੇ ਸਰਗਰਮ ਫੌਜੀ ਸਰਕਾਰਾਂ ਦੀ ਖਰੀਦ ਸ਼ਕਤੀ ਘੱਟ ਹੋਣ ਦੇ ਮੱਦੇਨਜ਼ਰ ਵਿਸ਼ਵ ਵਿਚ ਕੁਲ ਮਿਲਾ ਕੇ ਰੱਖਿਆ ਖਰਚ ਘੱਟ ਹੋਇਆ ਹੈ। ਕਈ ਦੇਸ਼ ਆਪਣੀ ਫੌਜ ਨੂੰ ਆਧੁਨਿਕ ਰੱਖਿਆ ਪ੍ਰਣਾਲੀ ਅਤੇ ਟੈਕਨਾਲੋਜੀ ਨਾਲ ਲੈਸ ਕਰਨ ਲਈ ਬਜਟ ਵਧਾ ਰਹੇ ਹਨ। ਉਧਰ ਵਣਜੀ ਜਹਾਜ਼ ਨਿਰਮਾਣ ਉਦਯੋਗ ਉਤਪਾਦਨ ਦਾ ਨਵਾਂ ਰਿਕਾਰਡ ਬਣਾ ਸਕਦਾ ਹੈ ਕਿਉਂਕਿ ਪੁਰਾਣੇ ਜਹਾਜ਼ਾਂ ਦੀ ਜਗ੍ਹਾ ਤੇਜ਼ੀ ਨਾਲ ਨਵੇਂ ਅਤੇ ਈਂਧਨ ਦੀ ਘੱਟ ਖਪਤ ਕਰਨ ਵਾਲੇ ਜਹਾਜ਼ਾਂ ਨੂੰ ਲਗਾਇਆ ਜਾ ਰਿਹਾ ਹੈ।
 
Top