ਭਾਰਤ ਦੇ ਸਹਿਯੋਗ ਲਈ ਆਉਣਗੇ ਬੋਇੰਗ ਦੇ ਮਾਹਰ

Rano

VIP
ਜਹਾਜ ਨਿਰਮਾਤਾ ਕੰਪਨੀ ਬੋਇੰਗ ਨੇ ਐਲਾਣ ਕੀਤਾ ਹੈ ਕਿ ਉਹ ਮੰਗਲੌਰ ਵਿਚ ਏਅਰ ਇੰਡੀਆ ਦੇ ਬੋਇੰਗ 737-800 ਜਹਾਜ ਹਾਦਸੇ ਦੇ ਮੱਦੇਨਜ਼ਰ ਭਾਰਤ ਨੂੰ ਸਹਾਇਤਾ ਮੁਹੱਈਆ ਕਰਾਉਣ ਲਈ ਆਪਣੇ ਤਕਨੀਕੀ ਮਾਹਰ ਭੇਜੇਗੀ।

ਬੋਇੰਗ ਦੇ ਇੱਥੇ ਜ਼ਾਰੀ ਬਿਆਨ ਅਨੁਸਾਰ ਮੰਗਲੌਰ ਦੇ ਜਹਾਜ ਹਾਦਸੇ ਦੇ ਕਾਰਣਾਂ ਦਾ ਪਤਾ ਲਗਾਉਣ ਲਈ ਭਾਰਤੀ ਅਧਿਕਾਰੀਆਂ ਦੇ ਕਹਿਣ ਉੱਪਰ ਉਹ ਆਪਣੇ ਮਾਹਰਾਂ ਦੀ ਟੀਮ ਭੇਜ ਰਿਹਾ ਹੈ।

ਜ਼ਿਕਰਯੋਗ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਦਾ ਜੋ ਜਹਾਜ ਅੱਜ ਹਾਦਸਾਗ੍ਰਸਤ ਹੋਇਆ, ਉਹ ਬੋਇੰਗ ਕੰਪਨੀ ਦਾ ਹੀ ਸੀ।ਜਹਾਜ ਦਾ ਪਾਇਲਟ ਇਸ ਜਹਾਜ ਨੂੰ ਸੰਭਾਲ ਨਹੀਂ ਸਕਿਆ ਅਤੇ ਉਹ ਹਵਾਈ ਪੱਟੀ ਤੋਂ ਫਿਸਲ ਕੇ ਲਾਗੇ ਦੀ ਖੱਡ ਵਿਚ ਜਾ ਡਿੱਗਾ ਜਿਸ ਕਾਰਣ 160 ਲੋਕਾਂ ਦੀ ਮੌਤ ਹੋ ਗਈ।
 
Top