ਬੱਚਿਆਂ ਵਾਂਗ ਵੱਡੇ ਹੋਣਗੇ ਰੋਬੋਟ

ਬੱਚਿਆਂ ਵਾਂਗ ਵੱਡੇ ਹੋਣਗੇ ਰੋਬੋਟ


ਪਿਛਲੇ ਕੁਝ ਦਹਾਕਿਆਂ ’ਚ ਰੋਬੋਟ ਦੀ ਦੁਨੀਆਂ ’ਚ ਇੰਨਾ ਸੁਧਾਰ ਹੋਇਆ ਹੈ ਕਿ ਇਨਸਾਨ ਅਤੇ ਰੋਬੋਟ ਵਿਚਕਾਰਲੀ ਲਾਈਨ ਕਾਫ਼ੀ ਧੁੰਦਲੀ ਹੋ ਗਈ ਹੈ। ਹੁਣ ਵਿਗਿਆਨੀ ਇਕ ਅਜਿਹਾ ਰੋਬੋਟ ਬਣਾ ਰਹੇ ਹਨ, ਜਿਹੜਾ ਕਿ ਇਨਸਾਨੀ ਬੱਚਿਆਂ ਵਾਂਗ ਨਵੀਆਂ ਗੱਲਾਂ ਸਿੱਖ ਸਕੇਗਾ। ਅਮਰੀਕਾ ਦੇ ਪ੍ਰੋਫੈਸਰ ਅਲੈਗਜ਼ੈਂਡਰ ਅਜਿਹਾ ਸਾਫਟਵੇਅਰ ਬਣਾ ਰਹੇ ਹਨ, ਜਿਹੜਾ ਕਿ ਰੋਬੋਟ ਨੂੰ ਆਪਣੇ ਤਜ਼ਰਬੇ ਤੋਂ ਸਿੱਖਣ ਅਤੇ ਵੱਖ-ਵੱਖ ਕੰਮ ਕਰਨ ਦੀ ਸਮਰੱਥਾ ਮੁਹਈਆ ਕਰਵਾਏਗਾ।
ਕਈ ਤਰ੍ਹਾਂ ਦੇ ਸਾਫਟਵੇਅਰਾਂ ਨੂੰ ਮਿਲਾ ਕੇ ਇਕ ਰੋਬੋਟਿਕਸ ਹਾਰਡ ਵੇਅਰ ’ਚ ਪਾਇਆ ਜਾਵੇਗਾ। ਇਸ ਤੋਂ ਬਾਅਦ ਤੁਹਾਡਾ ਇਕ ਪਰਸਨਲ ਰੋਬੋਟ ਤਿਆਰ ਹੋ ਜਾਵੇਗਾ। ਅਲੈਗਜ਼ੈਂਡਰ ਮੁਤਾਬਕ ਹੁਣ ਸਾਡੇ ਕੋਲ ਅਜਿਹੇ ਰੋਬੋਟ ਹੋਣਗੇ, ਜਿਹੜੇ ਸਾਡੇ ਜੀਵਨ ਦੇ ਰੋਜ਼ਾਨਾ ਕੰਮਾਂ ਤੋਂ ਸਿੱਖ ਕੇ ਉਨ੍ਹਾਂ ਮੁਤਾਬਕ ਢੱਲਣਗੇ ਅਤੇ ਤਜ਼ਰਬਿਆਂ ਦੇ ਆਧਾਰ ’ਤੇ ਸਾਡੀ ਜ਼ਿੰਦਗੀ ਆਸਾਨ ਕਰਨਗੇ।
 
Top