ਬੰਗਲਾਦੇਸ਼ ਦਾ ਰੂਸ ਨਾਲ ਪਰਮਾਣੂ ਕਰਾਰ

Rano

VIP
ਬੰਗਲਾਦੇਸ਼ ਨੇ ਆਪਣੇ ਪਹਿਲੇ ਪਰਮਾਣੂ ਕਾਰਖਾਨੇ ਲਈ ਰੂਸ ਨਾਲ ਕਰਾਰ ਉੱਪਰ ਹਸਤਾਖਰ ਕੀਤੇ ਹਨ।ਬੰਗਲਾਦੇਸ਼ ਨੂੰ ਆਸ ਹੈ ਕਿ 2017 ਤੱਕ ਇਹ ਕਾਰਖਾਨਾ ਸਥਾਪਤ ਹੋ ਜਾਵੇਗਾ ਅਤੇ ਇਸ ਤੋਂ ਸਾਲ 2020 ਤੱਕ 2000 ਮੈਗਾਵਾਟ ਬਿਜਲੀ ਪੈਦਾ ਹੋਣ ਲੱਗੇਗੀ।

ਅਖਬਾਰ 'ਦ ਨਿਊ ਐਜ' ਅਨੁਸਾਰ ਸਮਝੌਤਾ ਸ਼ੁੱਕਰਵਾਰ ਨੂੰ ਰੂਸ ਦੀ ਰਾਜਧਾਨੀ ਮਾਸਕੋ ਵਿਖੇ ਹੋਇਆ।ਇਹ ਸਮਝੌਤਾ ਢਾਕਾ ਵਿਖੇ ਸਾਲ 1961 ਵਿਚ ਪਹਿਲੀ ਦਫਾ ਪਰਮਾਣੂ ਬਿਜਲੀ ਘਰ ਦੀ ਸਥਾਪਨਾ ਦੀ ਕੋਸ਼ਿਸ਼ ਦਾ ਸਿੱਟਾ ਹੈ।ਉਹਨੀਂ ਦਿਨੀਂ ਬੰਗਲਾਦੇਸ਼ ਪੂਰਬੀ ਪਾਕਿਸਤਾਨ ਸੀ।

ਕਾਰਖਾਨੇ ਦੀ ਸਥਾਪਨਾ ਉੱਤਰੀ ਖੇਤਰ ਦੇ ਪਾਬਨਾ ਜਿਲ੍ਹੇ ਦੇ ਰੂਪ ਪੁਰ ਵਿਖੇ ਕੀਤੀ ਜਾਵੇਗੀ।ਇਸ ਉੱਪਰ 1.5 ਅਰਬ ਡਾਲਰ ਦਾ ਖਰਚਾ ਹੋਣ ਦੀ ਆਸ ਹੈ।

ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਖਰੜਾ ਸਮਝੌਤੇ ਉੱਪਰ ਰੂਸ ਦੇ ਪਰਮਾਣੂ ਊਰਜਾ ਨਿਗਮ ਦੇ ਮਹਾਨਿਦੇਸ਼ਕ ਸਰਗੇਈ ਕਿਰੀਏਂਕੋਕ ਨੇ ਹਸਤਾਖਰ ਕੀਤੇ।ਇਹ ਕਰਾਰ ਬੰਗਲਾਦੇਸ਼ ਦੀ ਵਿਦੇਸ਼ ਮੰਤਰੀ ਦੀਪੂ ਮੋਨੀ ਦੀ ਮੌਜੂਦਗੀ ਵਿਚ ਹੋਇਆ।
 
Top