ਫੈਸਲਾ ਲੈਣ ਲੱਗੇ ਜ਼ਿਆਦਾ ਨਹੀਂ ਸੋਚਦੀ ਪ੍ਰਿਟੀ

ਮੁੰਬਈ, 5 ਅਪ੍ਰੈਲ (ਅਨਸ)¸ ਅਦਾਕਾਰਾ ਪ੍ਰਿਟੀ ਜ਼ਿੰਟਾ ਅੱਜ-ਕਲ ਰਿਐਲਿਟੀ ਸ਼ੋਅ ‘ਗਿੰਨੀਜ਼ ਵਰਲਡ ਰਿਕਾਰਡਸ-ਅਬ ਇੰਡੀਆ ਤੋੜੇਗਾ’ ਦੀ ਮੇਜ਼ਬਾਨੀ ਕਰ ਰਹੀ ਹੈ। ਪ੍ਰਿਟੀ ਕਹਿੰਦੀ ਹੈ ਕਿ ਉਹ ਆਪਣੇ ਫੈਸਲੇ ਲੈਣ ਤੋਂ ਪਹਿਲਾਂ ਜ਼ਿਆਦਾ ਨਹੀਂ ਸੋਚਦੀ। ਉਹ ਕਹਿੰਦੀ ਹੈ ਕਿ ਇਸ ਦੀ ਉਦਾਹਰਨ ਉਸਦਾ ਉਸ ਸਮੇਂ ਕ੍ਰਿਕਟ ਦੀ ਦੁਨੀਆ ‘ਚ ਆਉਣਾ ਹੈ ਜਦੋਂ ਉਹ ਆਪਣੇ ਕੈਰੀਅਰ ਦੇ ਸਿਖਰ ‘ਤੇ ਸੀ, ਉਸ ਸਮੇਂ ਇਹ ਫੈਸਲਾ ਲੈਣਾ ਬਹੁਤ ਵੱਡੀ ਗੱਲ ਸੀ। ਉਂਝ ਉਸਨੇ ਇਸ ਵਿਸ਼ੇ ‘ਤੇ ਜ਼ਿਆਦਾ ਨਹੀਂ ਸੋਚਿਆ ਤੇ ਅੱਗੇ ਵੱਧ ਗਈ। ਉਸਨੂੰ ਲਗਦਾ ਹੈ ਕਿ ਉਹ ਕਿਸਮਤ ‘ਤੇ ਯਕੀਨ ਰੱਖਦੀ ਹੈ ਤੇ ਸਭ ਕੁਝ ਉਸ ‘ਤੇ ਛੱਡ ਦਿੰਦੀ ਹੈ
 
Top