Punjab News ਐਸ.ਵਾਈ.ਐਲ. ਪ੍ਰਾਜੈਕਟ ਨੂੰ ਕੇ.ਏ.ਡੀ. ਵਿਚ ਰਲਾਉਣ ਦਾ &#2603

ਸਰਪਲਸ ਸਟਾਫ ਨੂੰ ਤਬਦੀਲ ਕਰਨ ਦੀ ਕਾਰਵਾਈ ਸ਼ੁਰੂ


ਪੰਜਾਬ ਸਰਕਾਰ ਨੇ ਸਤਲੁਜ ਯਮੁਨਾ ਲਿੰਕ ਕਨਾਲ ਪ੍ਰਾਜੈਕਟ (ਐਸ.ਵਾਈ.ਐਲ.) ਦੇ ਦਫ਼ਤਰਾਂ ਨੂੰ ਕੰਢੀ ਏਰੀਆ ਡਿਵੈਲਪਮੈਂਟ (ਕੇ.ਏ.ਡੀ.) ਸਿੰਜਾਈ ਵਿਭਾਗ ਵਿਚ ਰਲਾਉਣ ਦਾ ਫੈਸਲਾ ਕਰਕੇ ਅਸਿੱਧੇ ਢੰਗ ਨਾਲ ਇਸ ਪ੍ਰਾਜੈਕਟ ਦਾ ਭੋਗ ਪਾ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਰਾਤੋ-ਰਾਤ 1034 ਅਧਿਕਾਰੀ/ਮੁਲਾਜ਼ਮ ਸਰਪਲਸ ਹੋ ਗਏ ਹਨ। ਸਿੰਜਾਈ ਵਿਭਾਗ ਨੇ ਅੱਜ ਹੰਗਾਮੀ ਹਾਲਤ ਵਿਚ ਐਸ.ਵਾਈ.ਐਲ. ਦੇ ਸਰਪਲਸ ਕੀਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਰਪਲਸ ਕਰਕੇ ਸਿੰਜਾਈ ਵਿਭਾਗ ਦੇ ਗਿੱਦੜਬਾਹਾ ਤੋਂ ਲੈ ਕੇ ਸ਼ਾਹਪੁਰ ਕੰਢੀ ਪ੍ਰਾਜੈਕਟ ਪਠਾਨਕੋਟ ਸਥਿਤ ਦੂਰ-ਦੁਰਾਡੇ ਦਫ਼ਤਰਾਂ ਵਿਚ ਤਬਦੀਲ ਕਰਨ ਦੀ ਕਾਰਵਾਈ ਵਿੱਢ ਦਿੱਤੀ ਹੈ। ਸਰਪਲਸ ਹੋਏ ਕਲੈਰੀਕਲ ਸਟਾਫ ਦੀਆਂ ਅਡਜਸਟਮੈਂਟਾਂ ਵੱਖਰੇ ਤੌਰ ’ਤੇ ਕੀਤੀਆਂ ਜਾ ਰਹੀਆਂ ਹਨ।
ਸਰਕਾਰ ਦੇ ਇਕਦਮ ਲਈ ਇਸ ਫੈਸਲੇ ਨਾਲ ਐਸ.ਵਾਈ.ਐਲ.ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਚ ਰੋਸ ਪੈਦਾ ਹੋ ਗਿਆ ਹੈ। ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਵਿਆਪਕ ਪੱਧਰ ’ਤੇ ਕੀਤੀ ਉਥਲ-ਪੁਥਲ ਕਾਰਨ ਸਿਆਸੀ ਪੱਧਰ ’ਤੇ ਵੀ ਹਲਚਲ ਪੈਦਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 1990 ਦੌਰਾਨ ਅਤਿਵਾਦੀਆਂ ਵਲੋਂ ਇਥੇ ਸੈਕਟਰ-26 ਵਿਖੇ ਐਸ.ਵਾਈ.ਐਲ. ਦੇ ਮੁੱਖ ਦਫ਼ਤਰ ਵਿਚ ਇਸ ਪ੍ਰਾਜੈਕਟ ਦੇ ਮੁੱਖ ਇੰਜੀਨੀਅਰ ਨੂੰ ਗੋਲੀਆਂ ਨਾਲ ਉਡਾਉਣ ਤੋਂ ਬਾਅਦ ਇਸ ਪ੍ਰਾਜੈਕਟ ਦਾ ਕੰਮ ਠੱਪ ਹੋ ਗਿਆ ਸੀ ਅਤੇ ਮੁਲਾਜ਼ਮਾਂ ਨੇ ਅਜਿਹੇ ਹਾਲਾਤਾਂ ਦੌਰਾਨ ਫੀਲਡ ਵਿਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੂਤਰਾਂ ਅਨੁਸਾਰ ਸਰਕਾਰ ਵਲੋਂ ਐਸ.ਵਾਈ.ਐਲ. ਪ੍ਰਾਜੈਕਟ ਦੇ ਦਫ਼ਤਰਾਂ ਨੂੰ ਅੱਜ ਤੋਂ ਹੀ ਕੰਢੀ ਏਰੀਆ ਡਿਵੈਲਪਮੈਂਟ ਵਿੰਗ ਵਿਚ ਮਰਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਦੇ ਇਸ ਫੈਸਲੇ ਨਾਲ ਇਕ ਮੁੱਖ ਇੰਜਨੀਅਰ, ਪੰਜ ਨਿਗਰਾਨ ਇੰਜਨੀਅਰ, 19 ਕਾਰਜਕਾਰੀ ਇੰਜਨੀਅਰ, 12 ਐਸ.ਡੀ.ਓ., 67 ਜੂਨੀਅਰ ਇੰਜਨੀਅਰ, 72 ਡਰਾਫਟਸਮੈਨ, 31 ਜੂਨੀਅਰ ਡਰਾਫਟਸਮੈਨ, 267 ਦਰਜਾ-4 ਮੁਲਾਜ਼ਮ, 180 ਕਲਰਕ/ਜੂਨੀਅਰ ਸਹਾਇਕ, 76 ਸੀਨੀਅਰ ਸਹਾਇਕ ਆਦਿ ਮੁਲਾਜ਼ਮ ਸਰਪਲਸ ਹੋ ਗਏ ਹਨ। ਐਸ.ਵਾਈ.ਐਲ. ਦੇ 284 ਵਰਕਚਾਰਜ ਕਾਮਿਆਂ ਦੀਆਂ ਤਨਖਾਹਾਂ ਦਾ ਇਸ ਪੂਰੇ ਸਾਲ ਦਾ ਬਜਟ ਹੋਣ ਕਾਰਨ ਫਿਲਹਾਲ ਇਹ ਵਰਗ ਸੁਰੱਖਿਅਤ ਹੈ। ਐਸ.ਵਾਈ.ਐਲ. ਦੇ ਸਟਾਫ ਦਾ ਸ਼ਡਿਊਲ ਨਿਊ ਐਕਸਪੈਂਡੀਚਰ (ਐਸ.ਐਨ.ਈ.) ਵੀ 30 ਜੂਨ ਨੂੰ ਖਤਮ ਹੋ ਚੁੱਕਿਆ ਹੈ। ਸੂਤਰਾਂ ਅਨੁਸਾਰ ਉੱਚ ਸਰਕਾਰੀ ਪੱਧਰ ’ਤੇ ਫੈਸਲਾ ਹੋਇਆ ਹੈ ਕਿ ਪਹਿਲੇ ਪੜਾਅ ਵਿਚ ਐਸ.ਵਾਈ.ਐਲ. ਦੇ ਸਰਪਲਸ ਅਧਿਕਾਰੀਆਂ/ਮੁਲਾਜ਼ਮਾਂ ਨੂੰ ਕੇ.ਏ.ਡੀ. ਵਿੰਗ ਵਿਚ ਅਡਜਸਟ ਕੀਤਾ ਜਾਵੇ।
ਕੇ.ਏ.ਡੀ. ਵਿੰਗ ਵਿਚ ਵੱਖ-ਵੱਖ ਵਰਗਾਂ ਦੀਆਂ ਕੇਵਲ 429 ਅਸਾਮੀਆਂ ਖਾਲੀ ਹਨ, ਜਦੋਂਕਿ ਐਸ.ਵਾਈ.ਐਲ. ਪ੍ਰਾਜੈਕਟ ਦੇ ਐਸ.ਵਾਈ.ਐਲ. ਪ੍ਰਾਜੈਕਟ ਨੂੰ ਕੇ.ਏ.ਡੀ. ਵਿਚ ਰਲਾਉਣ ਦਾ ਫੈਸਲਾ
ਵੱਖ-ਵੱਖ ਵਰਗਾਂ ਦੇ 122 ਦੇ ਕਰੀਬ ਹੀ ਅਧਿਕਾਰੀ ਤੇ ਮੁਲਾਜ਼ਮ ਇਸ ਵਿੰਗ ਵਿਚ ਅਡਜਸਟ ਹੋਣ ਯੋਗ ਹਨ। ਕੇ.ਏ.ਡੀ. ਦੀਆਂ ਖਾਲੀ 429 ਅਸਾਮੀਆਂ ਦੀ ਸਰਕਾਰ ਕੋਲੋਂ ਮੁੜ ਸਿਰਜਣ ਦੀ ਪ੍ਰਵਾਨਗੀ ਵੀ ਲੈਣੀ ਪਵੇਗੀ। ਸਰਕਾਰ ਨੇ ਅੱਜ ਹੰਗਾਮੀ ਹਾਲਤ ਵਿਚ ਐਸ.ਵਾਈ.ਐਲ. ਦੇ ਸਰਪਲਸ 60 ਜੂਨੀਅਰ ਇੰਜਨੀਅਰਾਂ ਦੀਆਂ ਹੁਕਮ ਨੰਬਰ 3493 ਰਾਹੀਂ ਦੂਰ-ਦੁਰਾਡੇ ਨਿਯੁਕਤੀਆਂ ਕਰ ਦਿੱਤੀਆਂ ਹਨ। ਕੇ.ਏ.ਡੀ.ਸਮੇਤ ਹੁਣ ਐਸ.ਵਾਈ.ਐਲ. ਦਾ ਵੀ ਚਾਰਜ ਸਾਂਭਣ ਵਾਲੇ ਸਿੰਜਾਈ ਵਿਭਾਗ ਪੰਜਾਬ ਦੇ ਮੁੱਖ ਇੰਜਨੀਅਰ ਹੁਸਨ ਲਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਨੇ ਐਸ.ਵਾਈ.ਐਲ. ਨੂੰ ਕੇ.ਏ.ਡੀ. ਵਿਚ ਰਲਾਉਣ ਦਾ ਫੈਸਲਾ ਕਰ ਲਿਆ ਹੈ,ਜਿਸ ਤਹਿਤ ਐਸ.ਵਾਈ.ਐਲ. ਦੇ ਸਮੂਹ ਦਫ਼ਤਰਾਂ ਨੂੰ ਕੇ.ਏ.ਡੀ. ਵਿਚ ਮਰਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜੇ.ਈਜ਼ ਤੇ ਐਸ.ਡੀ.ਓਜ਼ ਦੀਆਂ ਵਿਭਾਗ ਵਿਚ ਵੱਡੀ ਗਿਣਤੀ ’ਚ ਅਸਾਮੀਆਂ ਖਾਲੀ ਹੋਣ ਕਾਰਨ ਇਸ ਵਰਗ ਦੇ ਸਰਪਲਸ ਅਧਿਕਾਰੀਆਂ ਨੂੰ ਅਡਜਸਟ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੈ ਤੇ 12 ਕਾਰਜਕਾਰੀ ਇੰਜਨੀਅਰਾਂ ਨੂੰ ਸ਼ਾਹਪੁਰ ਕੰਢੀ ਪਠਾਨਕੋਟ ਅਡਜਸਟ ਕਰ ਦਿੱਤਾ ਹੈ, ਜਦੋਂ ਕਿ ਤਕਨੀਕੀ ਸਟਾਫ ਵਿਚੋਂ 60 ਸਰਪਲਸ ਡਰਾਫਟਸਮੈਨਾਂ ਨੂੰ ਅਡਜਸਟ ਕਰਨ ’ਚ ਦਿੱਕਤ ਆ ਰਹੀ ਹੈ। ਵਿਭਾਗ ਵਿਚ ਅਡਜਸਟ ਨਾ ਹੋ ਸਕਣ ਵਾਲੇ ਮੁਲਾਜ਼ਮਾਂ ਨੂੰ ਬੀ.ਬੀ.ਐਮ.ਬੀ. ਵਿਚ ਪੰਜਾਬ ਦੇ ਨਿਰਧਾਰਤ ਕੋਟੇ ਦੀਆਂ ਅਸਾਮੀਆਂ ਉਪਰ ਅਡਜਸਟ ਕਰਨ ਦਾ ਯਤਨ ਕੀਤਾ ਜਾਵੇਗਾ, ਜਦੋਂ ਕਿ ਡਰਾਈਵਰਾਂ ਆਦਿ ਨੂੰ ਟਰਾਂਸਪੋਰਟ ਵਿਭਾਗ ਵਿਚ ਅਡਜਸਟ ਕਰਵਾਉਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਐਸ.ਵਾਈ.ਐਲ. ਦੇ 539 ਅਦਾਲਤੀ ਕੇਸ

ਮੁੱਖ ਇੰਜਨੀਅਰ ਹੁਸਨ ਲਾਲ ਨੇ ਮੰਨਿਆ ਕਿ ਐਸ.ਵਾਈ.ਐਲ. ਪ੍ਰਾਜੈਕਟ ਨਾਲ ਸਬੰਧਤ 550 ਦੇ ਕਰੀਬ ਕੋਰਟ ਕੇਸ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਐਸ.ਵਾਈ.ਐਲ. ਦੇ ਦਫ਼ਤਰ ਕੇ.ਏ.ਡੀ. ਵਿਚ ਮਰਜ਼ ਕਰਨ ਉਪਰੰਤ ਕੇ.ਏ.ਡੀ. ਦੇ ਸਬੰਧਤ ਕਾਰਜਕਾਰੀ ਇੰਜਨੀਅਰਾਂ ਨੂੰ ਕੋਰਟ ਕੇਸਾਂ ਦੇ ਮਾਮਲੇ ਸੌਂਪ ਕੇ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਵਾਈ ਜਾਵੇਗੀ।
 
Top